Saturday, August 02, 2025
 

ਪੰਜਾਬ

ਲੁਟੇਰੀਆਂ ਔਰਤਾਂ ਦਾ ਕਾਰਾ! ਲੱਖਾਂ ਰੁਪਏ ਹੜੱਪ ਕੇ ਹੋਈਆਂ ਰਫ਼ੂ ਚੱਕਰ

October 27, 2022 04:24 PM

ਮਾਲੇਰਕੋਟਲਾ: ਇੱਥੋਂ ਨੇੜਲੇ ਪਿੰਡ ਭੋਗੀਵਾਲ ਵਿਖੇ ਐੱਸ. ਬੀ. ਆਈ. ਬੈਂਕ ਬ੍ਰਾਂਚ ਵਿਚ ਦੋ ਔਰਤਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਬੈਂਕ ’ਚ ਪੈਸੇ ਕਢਵਾਉਣ ਆਏ ਇਕ ਸੇਵਾਮੁਕਤ ਅਧਿਆਪਕ ਦਾ 2 ਔਰਤਾਂ ਨੇ ਇੱਕ ਲੱਖ ਰੁਪਿਆ ਚੋਰੀ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਫਲੌਂਡ ਕਲਾਂ ਨੇ ਦੱਸਿਆ ਕਿ ਉਹ ਆਪਣੇ ਪਿਤਾ ਸੇਵਾਮੁਕਤ ਅਧਿਆਪਕ ਨਾਜਰ ਸਿੰਘ ਨਾਲ ਐੱਸਬੀਆਈ ਬ੍ਰਾਂਚ ਭੋਗੀਵਾਲ ਵਿਖੇ ਬੈਂਕ ਖਾਤੇ ’ਚੋਂ 1.50000 ਲੱਖ ਰੁਪਏ ਕਢਵਾਉਣ ਆਏ ਸਨ, ਜੋ ਮੈਂ ਖੁਦ ਬੈਂਕ ਦੀ ਕਾਪੀ ’ਤੇ ਐਂਟਰੀ ਕਰਵਾਉਣ ਵਿੱਚ ਰੁੱਝ ਗਿਆ।

ਮੇਰੇ ਪਿਤਾ ਨੇ ਪੈਸੇ ਕੈਸ਼ੀਅਰ ਕੋਲੋਂ ਕਢਵਾ ਲਏ ਲਾਈਨ ਵਿੱਚ ਪਿੱਛੇ ਲੱਗੀਆ ਦੋ ਔਰਤਾਂ ਵੱਲੋਂ ਉਨ੍ਹਾਂ ਦੇ ਬੈਗ ’ਤੇ ਬਲੇਡ ਵਗ਼ੈਰਾ ਨਾਲ ਕੱਟ ਲਗਾ ਕੇ ਇਕ ਲੱਖ ਰੁਪਏ ਦੀ ਰਕਮ ਚੋਰੀ ਕਰ ਲਈ। ਪਤਾ ਲੱਗਣ ’ਤੇ ਤੁਰੰਤ ਉਨ੍ਹਾਂ ਵੱਲੋਂ ਰੌਲਾ ਰੱਪਾ ਪਾ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤਾਂ ਦੋਨੋਂ ਔਰਤਾਂ ਉੱਥੋਂ ਰਫੂ ਚੱਕਰ ਹੋ ਚੁੱਕੀਆਂ ਸਨ ।

ਇਸ ਸੰਬੰਧੀ ਥਾਣਾ ਅਹਿਮਦਗੜ੍ਹ ਸਦਰ ਦੇ ਐੱਸਐੱਚਓ ਗਗਨਦੀਪ ਸਿੰਘ ਨੇ ਦੱਸਿਆ ਕਿ ਦੋਨਾਂ ਔਰਤਾਂ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰ ਪੁਲੀਸ ਵੱਲੋਂ ਆਪਣੀ ਕਾਰਵਾਈ ਆਰੰਭ ਕਰ ਔਰਤਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।  

 

Have something to say? Post your comment

 
 
 
 
 
Subscribe