Friday, May 02, 2025
 

ਸੰਸਾਰ

ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੱਤਰਕਾਰ ਦਾ ਕਤਲ

October 25, 2022 08:55 AM

ਪੱਤਰਕਾਰ ਅਰਸ਼ਦ ਸ਼ਰੀਫ ਦਾ ਨਾਂ ਪਾਕਿਸਤਾਨ ਸਮੇਤ ਦੁਨੀਆ ਭਰ ਦੇ ਲੋਕ ਜਾਣਦੇ ਹਨ। ਕੀਨੀਆ ਵਿੱਚ ਐਤਵਾਰ ਰਾਤ ਨੂੰ ਇੱਕ ਕਥਿਤ ਗੋਲੀਬਾਰੀ ਦੀ ਘਟਨਾ ਵਿੱਚ ਉਸਦੀ ਮੌਤ ਹੋ ਗਈ। ਉਹ ਪਾਕਿਸਤਾਨ ਦੇ ਮਸ਼ਹੂਰ ਟੀਵੀ ਸ਼ੋਅ ਦਾ ਐਂਕਰ ਸੀ।

ਅਰਸ਼ਦ ਪਹਿਲਾਂ ਪਾਕਿ ਟੀਵੀ ਚੈਨਲ ਏਆਰਵਾਈ ਨਿਊਜ਼ ਨਾਲ ਜੁੜਿਆ ਹੋਇਆ ਸੀ। ਚੈਨਲ ਛੱਡ ਕੇ ਉਹ ਦੁਬਈ ਚਲਾ ਗਿਆ। ਪਾਕਿਸਤਾਨ 'ਚ ਉਸ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚੱਲ ਰਿਹਾ ਸੀ। ਸ਼ਰੀਫ ਦੀ ਮੌਤ ਤੋਂ ਬਾਅਦ ਹੁਣ ਪਾਕਿਸਤਾਨ ਦੇ ਮੀਡੀਆ ਭਾਈਚਾਰਾ ਅਤੇ ਕਈ ਨਾਗਰਿਕ ਸੰਗਠਨ ਉਨ੍ਹਾਂ ਦੀ ਮੌਤ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਦੀ ਪਤਨੀ ਜਵੇਰੀਆ ਸਿੱਦੀਕ ਨੇ ਅਰਸ਼ਦ ਸ਼ਰੀਫ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਟਵੀਟ ਕੀਤਾ ਕਿ ਅਰਸ਼ਦ ਦੀ ਕੀਨੀਆ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਜਵੇਰੀਆ ਨੇ ਲੋਕਾਂ ਨੂੰ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲਿਖਿਆ, ''ਮੈਂ ਅੱਜ ਆਪਣੇ ਦੋਸਤ, ਪਤੀ ਅਤੇ ਆਪਣੇ ਪਸੰਦੀਦਾ ਪੱਤਰਕਾਰ (ਅਰਸ਼ਦ ਸ਼ਰੀਫ) ਨੂੰ ਗੁਆ ਦਿੱਤਾ ਹੈ।

ਪੁਲਿਸ ਮੁਤਾਬਕ ਉਸ ਨੂੰ ਕੀਨੀਆ ਵਿੱਚ ਗੋਲੀ ਮਾਰੀ ਗਈ ਸੀ। ਸਾਡੀ ਗੋਪਨੀਯਤਾ ਦਾ ਸਤਿਕਾਰ ਕਰੋ ਅਤੇ ਬ੍ਰੇਕਿੰਗ (ਨਿਊਜ਼) ਦੇ ਨਾਮ 'ਤੇ ਕਿਰਪਾ ਕਰਕੇ ਸਾਡੀਆਂ ਪਰਿਵਾਰਕ ਫੋਟੋਆਂ, ਨਿੱਜੀ ਜਾਣਕਾਰੀ ਅਤੇ ਹਸਪਤਾਲ ਤੋਂ ਉਨ੍ਹਾਂ ਦੀਆਂ ਆਖਰੀ ਤਸਵੀਰਾਂ ਸਾਂਝੀਆਂ ਨਾ ਕਰੋ। ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ।"

ਪੱਤਰਕਾਰ ਅਰਸ਼ਦ ਸ਼ਰੀਫ ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ। ਉਸ ਵਿਰੁੱਧ ਕੇਸ ਚੱਲ ਰਿਹਾ ਸੀ। ਇਹ ਮਾਮਲਾ ਪਾਕਿਸਤਾਨ ਦੇ ਟੀਵੀ ਚੈਨਲ ਏਆਰਵਾਈ ਨਿਊਜ਼ ਨਾਲ ਸਬੰਧਤ ਹੈ ਜਿੱਥੇ ਅਰਸ਼ਦ ਕੰਮ ਕਰਦਾ ਸੀ। ਇਸ ਦੇ ਨਾਲ ਹੀ ਇੱਕ ਪ੍ਰੋਗਰਾਮ ਕਾਰਨ ਉਸ 'ਤੇ ਅਤੇ ਉਸ ਦੇ ਕੁਝ ਸਾਥੀਆਂ 'ਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਅਗਸਤ 2022 'ਚ ਦੇਸ਼ਧ੍ਰੋਹ ਦਾ ਦੋਸ਼ ਲੱਗਣ ਤੋਂ ਬਾਅਦ ਉਸ ਨੇ ਚੈਨਲ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਹ ਦੁਬਈ ਚਲਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਅਰਸ਼ਦ ਸ਼ਰੀਫ ਨੂੰ ਕੁਝ ਦਿਨ ਪਹਿਲਾਂ ਲੰਡਨ 'ਚ ਦੇਖਿਆ ਗਿਆ ਸੀ।

ਕੀਨੀਆ ਦੇ ਮੀਡੀਆ ਨੇ ਅਰਸ਼ਦ ਦੀ ਮੌਤ ਬਾਰੇ ਸਥਾਨਕ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਸ਼ਰੀਫ਼ ਨੂੰ ਪੁਲਿਸ ਨੇ "ਗਲਤ ਪਛਾਣ" ਕਾਰਨ ਗੋਲੀ ਮਾਰ ਦਿੱਤੀ ਸੀ। ਇਹ ਘਟਨਾ ਨੈਰੋਬੀ-ਮਗਾਦੀ ਹਾਈਵੇਅ 'ਤੇ ਐਤਵਾਰ ਰਾਤ ਨੂੰ ਵਾਪਰੀ। ਕੀਨੀਆ ਦੇ ਮੀਡੀਆ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਵਿਚ ਗੁੱਸਾ ਹੈ ਅਤੇ ਪੱਤਰਕਾਰਾਂ ਨੇ ਸਰਕਾਰ ਨੂੰ “ਪਾਰਦਰਸ਼ੀ ਜਾਂਚ” ਕਰਨ ਅਤੇ ਤੱਥਾਂ ਨੂੰ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।

 

Have something to say? Post your comment

Subscribe