Thursday, May 01, 2025
 

ਪੰਜਾਬ

ਹਫਤੇ ‘ਚ 353 ਡਰੱਗ ਸਮੱਗਲਰ ਸਪਲਾਇਰ ਗ੍ਰਿਫਤਾਰ, ਭਾਰੀ ਮਾਤਰਾ ‘ਚ ਨਸ਼ਾ ਬਰਾਮਦ : IGP ਸੁਖਚੈਨ ਗਿੱਲ

October 17, 2022 08:40 PM

ਮੁਹਾਲੀ: ਪੰਜਾਬ ਵਿਚ ਡਰੱਗ ਸਪਲਾਇਰ ਦੀ ਸਭ ਤੋਂ ਵੱਡੀ ਚੇਨ ਫਿਰੋਜ਼ਪੁਰ ਵਿਚ ਹੈ। ਬੀਤੇ ਇਕ ਹਫਤੇ ਵਿਚ ਐੱਨਡੀਪੀਐੱਸ ਐਕਟ ਤਹਿਤ ਦਰਜ ਕੁੱਲ 271 ਮਾਮਲਿਆਂ ਵਿਚੋਂ 29 ਕੇਸ ਫਿਰੋਜ਼ਪੁਰ ਦੇ ਹਨ। ਪੰਜਾਬ ਪੁਲਿਸ ਸੂਬੇ ਬਰ ਦੇ ਹਾਟ ਸਪਾਟ ਦੀ ਪਛਾਣ ਕਰਕੇ ਉਥੇ ਨਸ਼ਾ ਸਪਲਾਈ ਕਰਨ ਵਾਲੇ ਤਸਕਰਾਂ ਦਾ ਪਤਾ ਲੱਗਣ ਸਣੇ ਹੋਰ ਕਾਰਨਾਂ ਦਾ ਪਤਾ ਲਗਾਉਣ ਵਿਚ ਲੱਗੀ ਹੈ।

ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਹਫਤੇ ਵਿਚ ਕੁੱਲ 271 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਕੁੱਲ 353 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਕਮਰਸ਼ੀਅਲ ਕੁਆਇੰਟੀਟੀ ਦੇ 33 ਕੇਸ ਤੇ 51 ਵੱਡੇ ਨਸ਼ਾ ਸਮੱਗਲਰ ਗ੍ਰਿਫਤਾਰ ਕੀਤੇ ਗਏ ਹਨ। ਮੀਡੀਅਮ ਕਵਾਂਟਿਟੀ ਦੇ 215 ਮਾਮਲੇ ਤੇ ਸਮਾਲ ਕਵਾਂਟਿਟੀ ਦੇ 23 ਕੇਸ ਦਰਜ ਹਨ।

NDPS ਦੇ ਸਭ ਤੋਂ ਵੱਧ 29 ਕੇਸ ਫਿਰੋਜ਼ਪੁਰ ਵਿਚ ਦਰਜ ਕੀਤੇ ਗਏ ਹਨ। ਅੰਮ੍ਰਿਤਸਰ ਵਿਚ 21 ਤੇ ਹੁਸ਼ਿਆਰਪੁਰ ਵਿਚ 19 ਕੇਸ ਦਰਜ ਕੀਤੇ ਗਏ ਹਨ। ਕਮਰਸ਼ੀਅਲ ਕਵਾਂਟਿਟੀ ਦੇ ਸਭ ਤੋਂ ਵਧ ਕੇਸ ਮੋਹਾਲੀ ਵਿਚ, ਲੁਧਿਆਣਾ ਵਿਚ 3 ਤੇ ਖੰਨਾ ਵਿਚ ਵੀ 3 ਕੇਸ ਦਰਜ ਹਨ।

ਜਦੋਂ ਕਿ ਫਿਰੋਜ਼ਪੁਰ ਵਿਚ ਮੀਡੀਅਮ ਕਵਾਂਟਿਟੀ ਦੇ 28 ਕੇਸ ਦਰਜ ਕੀਤੇ ਗਏ ਹਨ। ਅੰਮ੍ਰਿਤਸਰ 17 ਤੇ ਹੁਸ਼ਿਆਰਪੁਰ ਵਿਚ 15 ਕੇਸ ਦਰਜ ਹਨ। ਘੱਟ ਕਵਾਂਟਿਟੀ ਦੇ 3 ਕੇਸ ਸ਼ਹੀਦ ਭਗਤ ਸਿੰਘ ਨਗਰ, ਅੰਮ੍ਰਿਤਸਰ ਵਿਚ 2 ਤੇ ਲੁਧਿਆਣਾ ਵਿਚ 2 ਕੇਸ ਦਰਜ ਹਨ।

ਪੁਲਿਸ ਨੇ ਬੀਤੇ ਇਕ ਹਫਤੇ ਵਿਚ ਕੁੱਲ 826.14 ਕਿਲੋਗ੍ਰਾਮ ਨਸ਼ਾ ਬਰਾਮਦ ਕੀਤਾ ਹੈ। ਇਸ ਵਿਚ ਹੈਰੋਇਨ 11.56 ਕਿਲੋਗ੍ਰਾਮ, ਅਫੀਮ 13.58 ਕਿਲੋਗ੍ਰਾਮ, ਭੁੱਕੀ 800 ਕਿਲੋ ਗਾਂਜਾ 1 ਕਲੋ ਤੇ 88 ਹਜ਼ਾਰ ਗੋਲੀਆਂ ਫੜੀਆਂ ਗਈਆਂ ਹਨ।ਐੱਨਡੀਪੀਐੱਸ ਐਕਟ ਤਹਿਤ ਦਰਜ ਮਾਮਲਿਆਂ ਦੇ ਕੁੱਲ 11 ਭਗੌੜੇ ਦੋਸ਼ੀ ਫੜੇ ਜਾਣ ਤੋਂ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ 376ਦੋਸ਼ੀ ਫੜੇ ਗਏ ਹਨ।

ਆਈਜੀਪੀ ਸੁਖਚੈਨ ਗਿੱਲ ਨੇ ਦੱਸਿਆ ਕਿ ਪੰਜਾਬ ਪੁਲਿਸ ਵਿਭਾਗ ਡਰੱਗ ਡੀ-ਐਡੀਕਸ਼ਨ ਸੈਂਟਰ ਤੇ ਰਿਹੈਬਲਿਟੇਸ਼ਨ ਸੈਂਟਰ ਦੀਆਂ ਵਿਵਸਥਾਵਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿਚ ਹੈ ਤਾਂ ਕਿ ਡਰੱਗ ਦੇ ਐਡਿਕਟ ਲੋਕਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਡਰੱਗ ਐਡਿਕਟ ਵੂਮੈਨ ਲਈ ਵੀ ਇਕ ਵੱਖਰੇ ਡਰੱਗ ਡੀ ਐਡੀਕਸ਼ਨ ਸੈਂਟਰ ਦੀ ਲੋੜ ਹੈ, ਜਿਸ ‘ਤੇ ਚਰਚਾ ਕੀਤੀ ਜਾ ਰਹੀ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਪੰਜਾਬ ਸਰਕਾਰ ਨੇ ਏਜੀ ਦਫ਼ਤਰ ਦਾ ਕੀਤਾ ਵਿਸਥਾਰ

ਅਮੂਲ ਨੇ ਦੁੱਧ ਮਹਿੰਗਾ ਕਿਉਂ ਕੀਤਾ ?

ਪੰਜਾਬ ਵਿੱਚ ਅੱਜ ਮੌਸਮ ਦੀ ਤਾਜ਼ਾ ਜਾਣਕਾਰੀ

ਪੰਜਾਬ-ਹਰਿਆਣਾ ਵਿਵਾਦਾਂ ਦਾ ਵਿਸਥਾਰ

ਪੰਜਾਬ ਆਮ ਨਾਲੋਂ 2.5 ਡਿਗਰੀ ਜ਼ਿਆਦਾ ਗਰਮ, ਮੀਂਹ ਨਾਲ ਰਾਹਤ ਮਿਲੇਗੀ

पंजाब पुलिस के कांस्टेबल गुरकीरत सिंह गोल्डी की गोली लगने से मौत

बरनाला में आईओएल आईओएल केमिकल्स एंड फार्मास्युटिकल्स लिमिटेड फैक्ट्री में बड़ा हादसा

'ਆਪ' ਸਰਕਾਰ ਦੀ ਮੈਗਾ ਸਫਾਈ ਮੁਹਿੰਮ; ਵਿਧਾਇਕਾਂ, ਮੰਤਰੀਆਂ ਅਤੇ ਵਲੰਟੀਅਰਾਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਮਿਲਾਇਆ ਹੱਥ

ਦਿਵਿਆਂਗਜਨਾਂ ਲਈ ਨਿਰਧਾਰਤ ਰੋਸਟਰ ਦੀ ਪਾਲਣਾ ਯਕੀਨੀ ਬਣਾਉਣ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਖ਼ਤ ਹਦਾਇਤਾਂ ਜਾਰੀ

ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡ ਸਮਰਾਏ ਵਿਖੇ ਚਲਾਏ ਜਾ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦੇ ਖਿਲਾਫ਼ ਐਫ.ਆਈ.ਆਰ.ਦਰਜ*

 
 
 
 
Subscribe