Sunday, August 03, 2025
 

ਸੰਸਾਰ

ਪਾਕਿ ’ਚ ਹੜ੍ਹ ਕਾਰਨ ਫੈਲੀ ਬਿਮਾਰੀ ਦੌਰਾਨ ਇਕ ਦਿਨ ’ਚ 90 ਹਜ਼ਾਰ ਤੋਂ ਵੱਧ ਲੋਕਾਂ ਦਾ ਕੀਤਾ ਇਲਾਜ

September 18, 2022 11:18 AM

ਇਸਲਾਮਾਬਾਦ : ਪਾਕਿਸਤਾਨ ਵਿੱਚ ਆਏ ਭਿਆਨਕ ਹੜ੍ਹ ਕਾਰਨ ਹੁਣ ਮਹਾਮਾਰੀ ਫੈਲਣ ਲੱਗੀ ਹੈ। ਸਿੰਧ ਦੇ ਸਿਹਤ ਵਿਭਾਗ ਦੀ ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਵਿੱਚ ਇੱਕ ਦਿਨ ਵਿੱਚ 90 ਹਜ਼ਾਰ ਤੋਂ ਵੱਧ ਲੋਕਾਂ ਦਾ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਕੀਤਾ ਗਿਆ।ਪਾਕਿਸਤਾਨ ਵਿੱਚ ਸ਼ੁੱਕਰਵਾਰ ਨੂੰ ਆਏ ਭਿਆਨਕ ਹੜ੍ਹ ਦੇ ਨਤੀਜੇ ਵਜੋਂ ਸਿੰਧ ਵਿੱਚ ਹਜ਼ਾਰਾਂ ਵਿਸਥਾਪਿਤ ਨਾਗਰਿਕਾਂ ਦਾ ਛੂਤ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਕੀਤਾ ਗਿਆ।
ਡਾਨ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਸਿੰਧ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਿਸਜ਼ ਨੇ ਕਿਹਾ ਕਿ 15 ਸਤੰਬਰ (ਵੀਰਵਾਰ) ਨੂੰ 92, 797 ਨਾਗਰਿਕਾਂ ਦਾ ਇਲਾਜ ਕੀਤਾ ਗਿਆ।ਰਿਪੋਰਟ ’ਚ ਕਿਹਾ ਗਿਆ ਕਿ ਵੀਰਵਾਰ ਨੂੰ ਡੇਂਗੂ ਦੇ 28 ਮਾਮਲਿਆਂ ਦੇ ਨਾਲ-ਨਾਲ ਡਾਇਰੀਆ ਦੇ 17, 977 ਮਾਮਲੇ ਅਤੇ ਚਮੜੀ ਰੋਗ ਦੇ 20, 064 ਮਾਮਲੇ ਸਾਹਮਣੇ ਆਏ ਹਨ। 1 ਜੁਲਾਈ ਤੋਂ ਹੁਣ ਤੱਕ ਕੁੱਲ 23 ਲੱਖ ਮਰੀਜ਼ਾਂ ਦਾ ਇਲਾਜ ਹੜ੍ਹਾਂ ਵਾਲੇ ਖੇਤਰ ਵਿੱਚ ਬਣਾਏ ਗਏ ਫੀਲਡ ਅਤੇ ਮੋਬਾਈਲ ਹਸਪਤਾਲਾਂ ਵਿੱਚ ਕੀਤਾ ਗਿਆ ਹੈ।ਇਸ ਤੋਂ ਇਲਾਵਾ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ (NDMA)  ਨੇ ਕਿਹਾ ਕਿ 24 ਘੰਟਿਆਂ ’ਚ ਹੜ੍ਹ ਨਾਲ 22 ਮੌਤਾਂ ਹੋਈਆਂ ਹਨ। 14 ਜੂਨ ਤੋਂ ਹੁਣ ਤੱਕ 1, 508 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਡੋਨਾਲਡ ਟਰੰਪ ਇਜ਼ਰਾਈਲ ਦੇ ਨੇੜੇ ਵੀ ਨਹੀਂ, 15% ਟੈਰਿਫ ਲਗਾਇਆ

ਭੂਚਾਲ ਤੋਂ ਬਾਅਦ ਰੂਸ ਅਤੇ ਜਾਪਾਨ ਵਿੱਚ ਸੁਨਾਮੀ, ਬੰਦਰਗਾਹਾਂ ਤਬਾਹ ਹੋਣ ਲੱਗੀਆਂ

ਇਜ਼ਰਾਈਲ ਨੇ ਸੈਨਿਕਾਂ ਲਈ ਇਸਲਾਮ ਅਤੇ ਅਰਬੀ ਸਿੱਖਣਾ ਲਾਜ਼ਮੀ ਕਰ ਦਿੱਤਾ, ਕੀ ਹੈ ਇਰਾਦਾ

200 ਬੱਚਿਆਂ ਦੇ ਅਚਾਨਕ ਬਿਮਾਰ ਹੋਣ ਦਾ ਕਾਰਨ ਸਾਹਮਣੇ ਆਇਆ, ਚੀਨ ਵਿੱਚ ਮਚ ਗਿਆ ਹੜਕੰਪ

ਪਹਿਲੀ ਵਾਰ ਕਿਸੇ ਦੇਸ਼ ਰੂਸ ਨੇ ਤਾਲਿਬਾਨ ਸਰਕਾਰ ਨੂੰ ਦਿੱਤੀ ਅਧਿਕਾਰਤ ਮਾਨਤਾ

ਭਾਰਤ ਸਾਡਾ ਰਣਨੀਤਕ ਸਹਿਯੋਗੀ ਹੈ, ਮੋਦੀ-ਟਰੰਪ ਦੀ ਦੋਸਤੀ ਜਾਰੀ ਰਹੇਗੀ; ਅਮਰੀਕਾ ਨੇ ਵਪਾਰ ਸਮਝੌਤੇ 'ਤੇ ਵੀ ਗੱਲ ਕੀਤੀ

ਪਾਕਿਸਤਾਨ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ, ਰਿਕਟਰ ਪੈਮਾਨੇ 'ਤੇ ਤੀਬਰਤਾ 5.2 ਮਾਪੀ ਗਈ

ਤੁਰਕੀ ਦਾ ਸਟੀਲ ਡੋਮ ਕੀ ਹੈ, ਜਿਸਨੂੰ ਇਜ਼ਰਾਈਲ ਦੇ ਆਇਰਨ ਡੋਮ ਨਾਲੋਂ ਵੀ ਵਧੀਆ ਦੱਸਿਆ ਜਾ ਰਿਹਾ ਹੈ?

ਰਿਪੋਰਟ ਲੀਕ- ਟਰੰਪ ਦੇ ਬੰਬ ਈਰਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕੇ

ਅਮਰੀਕਾ : ਟਮਾਟਰਾਂ ਤੋਂ ਬਾਅਦ ਹੁਣ ਆਂਡੇ ਵੀ ਹੋ ਗਏ ਜ਼ਹਿਰੀਲੇ

 
 
 
 
Subscribe