Thursday, May 01, 2025
 

ਸੰਸਾਰ

ਰੂਸੀ ਰਾਸ਼ਟਰਪਤੀ ਪੁਤਿਨ ਦੇ ਕਰੀਬੀ ਐਲੇਕਜੇਂਡਰ ਦੁਗਿਨ ਦੀ ਬੇਟੀ ਦਾ ਕਤਲ

August 21, 2022 09:24 AM

ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਰੀਬੀ ਅਲੈਗਜ਼ੈਂਡਰ ਡੁਗਿਨ ਦੀ ਧੀ ਦੀ ਹੱਤਿਆ ਕਰ ਦਿੱਤੀ ਗਈ ਹੈ। ਅਲੈਗਜ਼ੈਂਡਰ ਡੁਗਿਨ ਦੀ ਬੇਟੀ ਦਾਰੀਆ ਡੁਗਿਨ ਦੀ ਕਾਰ ਵਿਸਫੋਟ ਵਿੱਚ ਮੌਤ ਹੋ ਗਈ ਹੈ। ਕਾਰ ਨੂੰ ਉਡਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਅਲੈਗਜ਼ੈਂਡਰ ਡੁਗਿਨ ਨਿਸ਼ਾਨੇ 'ਤੇ ਸੀ। ਇਹ ਧਮਾਕਾ ਮਾਸਕੋ ਨੇੜੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰ 'ਚ ਅਲੈਗਜ਼ੈਂਡਰ ਡੁਗਿਨ ਨੇ ਬੈਠਣਾ ਸੀ ਪਰ ਅਚਾਨਕ ਉਹਨਾਂ ਨੇ ਇਸ 'ਚ ਨਾ ਬੈਠਣ ਦਾ ਫੈਸਲਾ ਕਰ ਲਿਆ।

ਅਲੈਗਜ਼ੈਂਡਰ ਡੁਗਿਨ ਨੇ ਜੋ ਇੱਕ ਸਾਲ ਪਹਿਲਾਂ ਪੋਸਟ ਕੀਤਾ ਸੀ ਉਹ ਅੱਜ ਸੱਚ ਹੋ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ, ''ਜੋ ਮੈਨੂੰ ਨਹੀਂ ਮਾਰਦਾ ਉਹ ਕਿਸੇ ਹੋਰ ਦੀ ਜਾਨ ਲੈ ਲੈਂਦਾ ਹੈ।

ਅਲੈਗਜ਼ੈਂਡਰ ਡੁਗਿਨ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਿਮਾਗ ਕਿਹਾ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਅਲੈਗਜ਼ੈਂਡਰ ਡੁਗਿਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ।

 

 

Have something to say? Post your comment

Subscribe