Sunday, August 03, 2025
 

ਰਾਸ਼ਟਰੀ

ਮਨੀਸ਼ ਸਿਸੋਦੀਆ ਖਿਲਾਫ ਲੁੱਕਆਊਟ ਸਰਕੂਲਰ ਜਾਰੀ, ਦੇਸ਼ ਛੱਡਣ 'ਤੇ ਲੱਗੀ ਪਾਬੰਦੀ

August 21, 2022 09:08 AM

ਸੀਬੀਆਈ ਨੇ ਐਤਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਿਰੁੱਧ ਲੁਕਆਊਟ ਸਰਕੂਲਰ ਜਾਰੀ ਕੀਤਾ ਹੈ। ਰਿਪੋਰਟਾਂ ਮੁਤਾਬਕ ਸਿਸੋਦੀਆ ਤੋਂ ਇਲਾਵਾ 13 ਹੋਰਾਂ ਖਿਲਾਫ ਵੀ ਸਰਕੂਲਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੇ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਸ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

ਸੀਬੀਆਈ ਨੇ ਦਿੱਲੀ ਦੀ ਨਵੀਂ ਆਬਕਾਰੀ ਨੀਤੀ ਦੀ ਜਾਂਚ ਦੇ ਸਬੰਧ ਵਿੱਚ ਸ਼ੁੱਕਰਵਾਰ ਨੂੰ ਸਿਸੋਦੀਆ ਦੀ ਸਰਕਾਰੀ ਰਿਹਾਇਸ਼ 'ਤੇ ਛਾਪਾ ਮਾਰਿਆ ਸੀ। 14 ਘੰਟੇ ਦੀ ਕਾਰਵਾਈ ਦੌਰਾਨ ਸਿਸੋਦੀਆ ਦਾ ਮੋਬਾਈਲ, ਲੈਪਟਾਪ ਜ਼ਬਤ ਕਰ ਲਿਆ ਗਿਆ ਸੀ। ਸੀਬੀਆਈ ਕੁਝ ਦਸਤਾਵੇਜ਼ ਵੀ ਆਪਣੇ ਨਾਲ ਲੈ ਗਈ ਸੀ।

ਸੀਬੀਆਈ ਦੀ ਐਫਆਈਆਰ ਅਨੁਸਾਰ ਮਨੀਸ਼ ਸਿਸੋਦੀਆ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 120ਬੀ, 477ਏ ਅਤੇ ਭ੍ਰਿਸ਼ਟਾਚਾਰ ਦੀ ਰੋਕਥਾਮ ਦੀ ਧਾਰਾ 7 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ, ਈਡੀ ਆਈਪੀਸੀ ਦੀ ਧਾਰਾ 120ਬੀ ਅਤੇ ਪੀਸੀ ਐਕਟ ਦੀ ਧਾਰਾ 7 ਦੋਵਾਂ 'ਤੇ ਜਾਂਚ ਵਿੱਚ ਸ਼ਾਮਲ ਹੋ ਸਕਦੀ ਹੈ। ਇਹ ਦੋਵੇਂ ਧਾਰਾਵਾਂ PMLA ਅਧੀਨ ਅਨੁਸੂਚਿਤ ਅਪਰਾਧਾਂ ਅਧੀਨ ਆਉਂਦੀਆਂ ਹਨ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਟਰੰਪ ਦੀ ਸਖ਼ਤੀ ਦੇ ਵਿਚਕਾਰ, ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ

ਕੀ ਭੂਚਾਲ ਆਉਣ ਵਾਲਾ ਹੈ ? ਵਿਗਿਆਨੀ ਕਿਉਂ ਚਿੰਤਤ ਹਨ ?

ਡੋਨਾਲਡ ਟਰੰਪ ਦੇ 25 ਪ੍ਰਤੀਸ਼ਤ ਟੈਰਿਫ ਦੇ ਐਲਾਨ 'ਤੇ ਭਾਰਤ ਸਰਕਾਰ ਨੇ ਕਿਹਾ...

ਪਹਿਲਗਾਮ ਦਾ ਅੱਤਵਾਦੀ ਪਹਿਲਾਂ ਫੜਿਆ ਗਿਆ ਸੀ ਅਤੇ ਹੁਣ ਮਾਰਿਆ ਗਿਆ ; ਕਾਂਗਰਸ

ਭੂਚਾਲ : ਰਿਕਟਰ ਪੈਮਾਨੇ 'ਤੇ ਤੀਬਰਤਾ 6 ਤੋਂ ਵੱਧ

ਲੋਕ ਸਭਾ 'ਚ ਵੱਡੀ ਬਹਿਸ ਜਾਰੀ : ਰੱਖਿਆ ਮੰਤਰੀ, ਵਿਦੇਸ਼ ਮੰਤਰੀ ਤੇ ਵਿਰੋਧੀ ਧਿਰ ਦੇ ਤਿੱਖੇ ਵਾਰ-ਪਲਟਵਾਰ

ਅਹਿਮਦਾਬਾਦ ਜਹਾਜ਼ ਹਾਦਸਾ: ਮਾਂ ਨੇ ਬੱਚੇ ਨੂੰ ਬਲਦੀ ਅੱਗ ਤੋਂ ਬਚਾਇਆ, ਹੁਣ ਉਸਨੇ ਆਪਣੇ ਬੱਚੇ ਲਈ ਆਪਣੀ ਚਮੜੀ ਉਤਾਰ ਦਿੱਤੀ

ਤੁਸੀਂ ਹੁਣ 20 ਸਾਲਾਂ ਤੱਕ ਵਿਰੋਧੀ ਧਿਰ ਵਿੱਚ ਰਹੋਗੇ... : ਅਮਿਤ ਸ਼ਾਹ

ਬਿਹਾਰ ਵਿੱਚ ਵੋਟਰ ਸੂਚੀ 'ਚੋਂ 65 ਲੱਖ ਨਾਮ ਕੱਟੇ ਜਾਣਗੇ, ਚੋਣ ਕਮਿਸ਼ਨ ਦਾ ਵੱਡਾ ਐਲਾਨ

ਹਰਿਦੁਆਰ ਭਗਦੜ: ਚਸ਼ਮਦੀਦਾਂ ਨੇ ਦੱਸਿਆ ਦਰਦਨਾਕ ਹਾਦਸੇ ਦਾ ਅੱਖੀਂ ਡਿੱਠਾ ਹਾਲ, ਪ੍ਰਸ਼ਾਸਨ 'ਤੇ ਸਵਾਲ

 
 
 
 
Subscribe