Sunday, August 03, 2025
 

ਰਾਸ਼ਟਰੀ

ਪਾਕਿਸਤਾਨ : ਪੰਜਾਬ ਸੂਬੇ ’ਚ ਸੜਕ ਹਾਦਸਾ ਦੌਰਾਨ 20 ਲੋਕਾਂ ਦੀ ਮੌਤ

August 16, 2022 12:28 PM

ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਯਾਤਰੀ ਬੱਸ ਅਤੇ ਇਕ ਤੇਲ ਟੈਂਕਰ ਵਿਚਾਲੇ ਹੋਈ ਟੱਕਰ ਵਿਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਬਚਾਅ ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਬੇ ਵਿੱਚ 3 ਦਿਨਾਂ ਵਿੱਚ ਇਹ ਦੂਜਾ ਵੱਡਾ ਸੜਕ ਹਾਦਸਾ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਲਾਹੌਰ ਤੋਂ ਲਗਭਗ 350 ਕਿਲੋਮੀਟਰ ਦੂਰ ਮੁਲਤਾਨ ਵਿੱਚ ਇੱਕ ’ਮੋਟਰਵੇਅ’ ’ਤੇ ਵਾਪਰੀ।
ਐਮਰਜੈਂਸੀ ਸੇਵਾ ’ਰੇਸਕਿਊ 1122’ ਦੇ ਬੁਲਾਰੇ ਨੇ ਦੱਸਿਆ, ’ਲਾਹੌਰ ਤੋਂ ਕਰਾਚੀ ਜਾ ਰਹੀ ਬੱਸ ਅਤੇ ਤੇਲ ਟੈਂਕਰ ਵਿਚਾਲੇ ਹੋਈ ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਸਵਾਰੀਆਂ ਅੱਗ ਦੀ ਲਪੇਟ ’ਚ ਆ ਗਈਆਂ। ਅੱਗ ਵਿਚ ਝੁਲਸੇ 6 ਯਾਤਰੀਆਂ ਨੂੰ ਮੁਲਤਾਨ ਦੇ ਨਿਸ਼ਤਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।’
ਉਨ੍ਹਾਂ ਕਿਹਾ, ’’ਹਾਦਸੇ ’ਚ ਜਾਨ ਗਵਾਉਣ ਵਾਲੇ ਕੁਝ ਲੋਕਾਂ ਦੀਆਂ ਲਾਸ਼ਾਂ ਪੂਰੀ ਤਰ੍ਹਾਂ ਝੁਲਸ ਗਈਆਂ ਹਨ ਅਤੇ ਉਨ੍ਹਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਡੀ.ਐੱਨ.ਏ. ਟੈਸਟ ਲਈ ਪਰਿਵਾਰ ਹਵਾਲੇ ਕਰ ਦਿੱਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਦੋਵੇਂ ਵਾਹਨ ਅੱਗ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਬਚਾਅ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਬਚਾਅ ਕਾਰਜ ਕਰਨ ਵਿਚ ਕਾਫੀ ਮੁਸ਼ਕਲ ਆਈ।
ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਬੰਧਤ ਸਿਹਤ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਅਤੇ ਮ੍ਰਿਤਕਾਂ ਦੀ ਪਛਾਣ ਕੀਤੀ ਜਾਵੇ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਟਰੰਪ ਦੀ ਸਖ਼ਤੀ ਦੇ ਵਿਚਕਾਰ, ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ

ਕੀ ਭੂਚਾਲ ਆਉਣ ਵਾਲਾ ਹੈ ? ਵਿਗਿਆਨੀ ਕਿਉਂ ਚਿੰਤਤ ਹਨ ?

ਡੋਨਾਲਡ ਟਰੰਪ ਦੇ 25 ਪ੍ਰਤੀਸ਼ਤ ਟੈਰਿਫ ਦੇ ਐਲਾਨ 'ਤੇ ਭਾਰਤ ਸਰਕਾਰ ਨੇ ਕਿਹਾ...

ਪਹਿਲਗਾਮ ਦਾ ਅੱਤਵਾਦੀ ਪਹਿਲਾਂ ਫੜਿਆ ਗਿਆ ਸੀ ਅਤੇ ਹੁਣ ਮਾਰਿਆ ਗਿਆ ; ਕਾਂਗਰਸ

ਭੂਚਾਲ : ਰਿਕਟਰ ਪੈਮਾਨੇ 'ਤੇ ਤੀਬਰਤਾ 6 ਤੋਂ ਵੱਧ

ਲੋਕ ਸਭਾ 'ਚ ਵੱਡੀ ਬਹਿਸ ਜਾਰੀ : ਰੱਖਿਆ ਮੰਤਰੀ, ਵਿਦੇਸ਼ ਮੰਤਰੀ ਤੇ ਵਿਰੋਧੀ ਧਿਰ ਦੇ ਤਿੱਖੇ ਵਾਰ-ਪਲਟਵਾਰ

ਅਹਿਮਦਾਬਾਦ ਜਹਾਜ਼ ਹਾਦਸਾ: ਮਾਂ ਨੇ ਬੱਚੇ ਨੂੰ ਬਲਦੀ ਅੱਗ ਤੋਂ ਬਚਾਇਆ, ਹੁਣ ਉਸਨੇ ਆਪਣੇ ਬੱਚੇ ਲਈ ਆਪਣੀ ਚਮੜੀ ਉਤਾਰ ਦਿੱਤੀ

ਤੁਸੀਂ ਹੁਣ 20 ਸਾਲਾਂ ਤੱਕ ਵਿਰੋਧੀ ਧਿਰ ਵਿੱਚ ਰਹੋਗੇ... : ਅਮਿਤ ਸ਼ਾਹ

ਬਿਹਾਰ ਵਿੱਚ ਵੋਟਰ ਸੂਚੀ 'ਚੋਂ 65 ਲੱਖ ਨਾਮ ਕੱਟੇ ਜਾਣਗੇ, ਚੋਣ ਕਮਿਸ਼ਨ ਦਾ ਵੱਡਾ ਐਲਾਨ

ਹਰਿਦੁਆਰ ਭਗਦੜ: ਚਸ਼ਮਦੀਦਾਂ ਨੇ ਦੱਸਿਆ ਦਰਦਨਾਕ ਹਾਦਸੇ ਦਾ ਅੱਖੀਂ ਡਿੱਠਾ ਹਾਲ, ਪ੍ਰਸ਼ਾਸਨ 'ਤੇ ਸਵਾਲ

 
 
 
 
Subscribe