Monday, August 04, 2025
 

ਪੰਜਾਬ

ਪੰਜਾਬ ’ਚ ‘ਲੰਪੀ ਸਕਿਨ’ ਬੀਮਾਰੀ ਦੀ ਲਪੇਟ ’ਚ ਆਏ 12 ਹਜ਼ਾਰ ਪਸ਼ੂ

August 05, 2022 12:04 PM

ਜਲੰਧਰ : ਪੰਜਾਬ ’ਚ ਪਸ਼ੂਆਂ ’ਚ ਲੰਪੀ ਸਕਿਨ ਵਾਇਰਸ ਦੇ ਮਾਮਲੇ ਵੱਧਣ ਲੱਗੇ ਹਨ। ਇਸ ਵਾਇਰਸ ਨਾਲ ਹੁਣ ਤੱਕ ਵੱਖ-ਵੱਖ ਜ਼ਿਿਲ੍ਹਆਂ ’ਚ 12 ਹਜ਼ਾਰ ਪਸ਼ੂ ਇਨਫੈਕਟਿਡ ਹੋ ਚੁੱਕੇ ਹਨ। ਸੰਕ੍ਰਮਣ ਦੀ ਰਫ਼ਤਾਰ ਤੇਜ਼ੀ ਨਾਲ ਵੱਧਣ ਕਾਰਨ ਪਸ਼ੂ ਪਾਲਣ ਵਿਭਾਗ ਨੇ ਸਾਰੇ ਜ਼ਿਿਲ੍ਹਆਂ ਦੀਆਂ ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਮਹਿਕਮੇ ਮੁਤਾਬਕ ਹੁਣ ਤੱਕ ਫਾਜ਼ਿਲਕਾ, ਮੁਕਤਸਰ, ਬਠਿੰਡਾ, ਫਰੀਦਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਗਾ, ਫਿਰੋਜ਼ਪੁਰ, ਗੁਰਦਾਸਪੁਰ, ਤਰਨਤਾਰਨ ਅੰਮ੍ਰਿਤਸਰ, ਮਾਨਸਾ, ਬਰਨਾਲਾ ਆਦਿ ’ਚ ਸੰਕ੍ਰਮਣ ਫ਼ੈਲ ਚੁੱਕਾ ਹੈ।

ਸਬੰਧਤ ਜ਼ਿਿਲ੍ਹਆਂ ਦੇ ਡਿਪਟੀ ਡਾਇਰੈਕਟਰਾਂ ਨੂੰ ਜਾਰੀ ਹੋਏ 76 ਲੱਖ ਰੁਪਏ ਦੇ ਫੰਡ ਨਾਲ ਜਲਦੀ ਹੀ ਦਵਾਈਆਂ ਖ਼ਰੀਦਣ ਨੂੰ ਕਿਹਾ ਗਿਆ ਹੈ। ਪਸ਼ੂਆਂ ਦੇ ਲੱਛਣ ਵੇਖ ਕੇ ਹੀ ਇਲਾਜ ਕਰਨ ਨੂੰ ਕਿਹਾ ਗਿਆ ਹੈ। ਉਥੇ ਹੀ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਹੈੱਡਕੁਆਰਟਰ ’ਚ ਤਾਇਨਾਤ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਜ਼ਿਆਦਾ ਪ੍ਰਭਾਵਿਤ ਜ਼ਿਿਲ੍ਹਆਂ ’ਚ ਅਸਥਾਈ ਤੌਰ ’ਤੇ ਤਾਇਨਾਤੀ ਕਰਕੇ 24 ਘੰਟੇ ਡਿਊਟੀ ਦੇਣ ਨੂੰ ਕਿਹਾ ਗਿਆ ਹੈ।

ਉਧਰ ਪਸ਼ੂ ਪਾਲਣ ਮਹਕਿਮੇ ਦੇ ਨੋਡਲ ਅਧਿਕਾਰੀ ਡਾ. ਰਾਮ ਪਾਲ ਨੇ ਦੱਸਿਆ ਕਿ ਲੋੜ ਅਨੁਸਾਰ ਕਿਸਾਨ ਆਪਣੇ ਪਸ਼ੂਆਂ ਨੂੰ ਆਪਣੇ ਕੋਲੋ ਗੋਟ-ਪੌਕਸ ਵੈਕਸੀਨ ਲਗਵਾ ਸਕਦੇ ਹਨ। ਕਿਉਂਕਿ ਪੰਜਾਬ ’ਚ ਅਜੇ ਸਰਕਾਰੀ ਵੈਕਸੀਨ ਨਹੀਂ ਆਈ ਹੈ। ਉਧਰ ਹਰਿਆਣਾ ’ਚ ਵੀ ਲੰਪੀ ਸਕਿਨ ਦੇ ਖ਼ਤਰੇ ਨੂੰ ਲੈ ਕੇ ਪ੍ਰਸ਼ਾਸਨ ਅਲਰਟ ਹੋ ਗਿਆ ਹੈ।

 

Have something to say? Post your comment

 
 
 
 
 
Subscribe