Thursday, May 01, 2025
 

ਸੰਸਾਰ

ਥਾਈਲੈਂਡ ਦੇ ਨਾਈਟ ਕਲੱਬ ’ਚ ਅੱਗਣ ਨਾਲ 13 ਜ਼ਿੰਦਾ ਸੜੇ

August 05, 2022 11:54 AM

ਬੈਂਕਾਕ : ਥਾਈਲੈਂਡ ਦੇ ਚੋਨਬੁਰੀ ਸੂਬੇ ’ਚ ਸ਼ੁੱਕਰਵਾਰ ਤੜਕੇ ਇਕ ਨਾਈਟ ਕਲੱਬ ’ਚ ਅੱਗ ਲੱਗਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਸਵਾਂਗ ਰੋਜ਼ਾਨਾ ਥੰਮਾਸਥਾਨ ਫਾਊਂਡੇਸ਼ਨ ਦੇ ਇੱਕ ਬਚਾਅ ਕਰਮਚਾਰੀ ਵਿਸਾਰੂਤ ਪੇਟਚਾਰਟ ਨੇ ਦੱਸਿਆ ਕਿ ਅੱਗ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਕਰੀਬ 1.00 ਵਜੇ ਨਾਈਟ ਕਲੱਬ ਵਿੱਚ ਲੱਗੀ। ਇਸ ਘਟਨਾ ਵਿੱਚ 4 ਔਰਤਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ 18 ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਲੈ ਗਈ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇੰਟਰਨੈੱਟ ’ਤੇ ਵਾਇਰਲ ਹੋ ਰਹੀ ਰਹੀ ਵੀਡੀਓ ਫੁਟੇਜ ਵਿਚ ਲੋਕ ਸੁਰੱਖਿਆ ਲਈ ਭੱਜਦੇ ਅਤੇ ਚੀਕਦੇ ਹੋਏ ਦਿਖਾਈ ਦਿੱਤੇ।

 

Have something to say? Post your comment

Subscribe