Saturday, August 02, 2025
 

ਪੰਜਾਬ

ਮਾਂ ਦਾ ਵਿਛੋੜਾ ਨਾ ਸਹਾਰਦੇ ਹੋਏ ਪੁੱਤ ਨੇ ਮੌਤ ਨੂੰ ਲਗਾਇਆ ਗਲ਼ੇ

July 14, 2022 09:20 AM

ਖੰਨਾ : ਮਾਛੀਵਾੜਾ ਵਿੱਚ ਪੈਂਦੇ ਪਿੰਡ ਟਾਂਡਾ ਦੇ 12 ਸਾਲਾ ਬੱਚੇ ਨੇ ਖੁਦਕੁਸ਼ੀ ਕਰ ਲਈ ਹੈ। ਦੋ ਸਾਲ ਪਹਿਲਾਂ ਬੱਚੇ ਦੀ ਮਾਂ ਨੇ ਵੀ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਤਮ-ਹੱਤਿਆ ਕਰ ਲਈ ਸੀ। ਬੱਚਾ ਮਾਂ ਦੀ ਮੌਤ ਦੀ ਗਮ ਭੁਲਾ ਨਹੀਂ ਸਕਿਆ ਜਿਸ ਕਰਕੇ ਉਸ ਨੇ ਵੀ ਆਪਣੀ ਜੀਵਨ ਲੀਲਾ ਖਤਮ ਕਰ ਰਹੀ।

ਮ੍ਰਿਤਕ ਬੱਚੇ ਦੇ ਪਿਤਾ ਪਰਸਾ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਕੰਮ ’ਤੇ ਗਿਆ ਹੋਇਆ ਸੀ। ਉਸ ਨੂੰ ਫੋਨ ਆਇਆ ਕਿ ਉਸ ਦੇ ਪੁੱਤਰ ਅਰਮਾਨਦੀਪ ਨੇ ਘਰ ਦੇ ਕਮਰੇ 'ਚ ਖ਼ੁਦਕੁਸ਼ੀ ਕਰ ਲਈ ਹੈ। ਪਰਸਾ ਸਿੰਘ ਅਨੁਸਾਰ ਜਦੋਂ ਉਹ ਘਰ ਪੁੱਜਾ ਤਾਂ ਅਰਮਾਨਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 2 ਸਾਲ ਪਹਿਲਾਂ ਬੱਚੇ ਅਰਮਾਨਦੀਪ ਸਿੰਘ ਦੀ ਮਾਤਾ ਨੇ ਵੀ ਕੋਈ ਜ਼ਹਿਰੀਲੀ ਵਸਤੂ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ ਕਿਉਂਕਿ ਉਸਦਾ ਵੱਡਾ ਪੁੱਤਰ ਮੰਦਬੁੱਧੀ ਅਤੇ ਕਾਫ਼ੀ ਬੀਮਾਰ ਰਹਿੰਦਾ ਹੈ।

ਇਸ ਪਰੇਸ਼ਾਨੀ ਕਾਰਨ ਮਾਂ ਨੇ ਖ਼ੁਦਕੁਸ਼ੀ ਕੀਤੀ ਅਤੇ ਉਸ ਤੋਂ ਬਾਅਦ ਅਰਮਾਨਦੀਪ ਸਿੰਘ 'ਤੇ ਆਪਣੇ ਵੱਡੇ ਭਰਾ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਆ ਪਈ ਅਤੇ ਨਾਲ ਹੀ ਉਹ ਆਪਣੀ ਮਰੀ ਹੋਈ ਮਾਂ ਨੂੰ ਬਹੁਤ ਯਾਦ ਕਰਦਾ ਰਹਿੰਦਾ ਸੀ।

 

Have something to say? Post your comment

 
 
 
 
 
Subscribe