Saturday, August 02, 2025
 

ਰਾਸ਼ਟਰੀ

ਟੇਲਰ ਕਨ੍ਹਈਆ ਲਾਲ ਦਾ ਕਤਲ ਮਾਮਲਾ, ਉਦੈਪੁਰ 'ਚ ਇੰਟਰਨੈੱਟ ਠੱਪ ਤੇ ਦੋ ਗ੍ਰਿਫ਼ਤਾਰ

June 29, 2022 09:50 AM

ਰਾਜਸਥਾਨ - ਰਾਜਸਥਾਨ ਦੇ ਉਦੈਪੁਰ ਵਿਚ ਮੰਗਲਵਾਰ ਨੂੰ ਨੂਪੁਰ ਸ਼ਰਮਾ ਦੇ ਸਮਰਥਨ ਵਿਚ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਨ ਲਈ ਟੇਲਰ ਕਨ੍ਹਈਆ ਲਾਲ ਦਾ ਗਲਾ ਵੱਢਿਆ ਹੋਇਆ ਪਾਇਆ ਗਿਆ।

ਇਸ ਦੇ ਨਾਲ ਹੀ ਇਸ ਮਾਮਲੇ 'ਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਦੁਕਾਨਦਾਰ ਦੇ 8 ਸਾਲ ਦੇ ਬੇਟੇ ਨੇ ਗਲਤੀ ਨਾਲ ਆਪਣੇ ਮੋਬਾਈਲ 'ਤੇ ਪੋਸਟ ਸ਼ੇਅਰ ਕਰ ਦਿੱਤੀ ਸੀ। ਜਦੋਂ ਕਿ ਕਾਤਲਾਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੀਐਮ ਨਰਿੰਦਰ ਮੋਦੀ ਅਤੇ ਨੂਪੁਰ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਹੈ।

ਟੇਲਰ ਕਨ੍ਹਈਆ ਲਾਲ ਦਾ ਸਿਰ ਕਲਮ ਕੀਤੇ ਜਾਣ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਹੈ। ਸਥਿਤੀ 'ਤੇ ਕਾਬੂ ਪਾਉਣ ਲਈ ਉਦੈਪੁਰ ਜ਼ਿਲੇ 'ਚ 24 ਘੰਟਿਆਂ ਲਈ ਇੰਟਰਨੈੱਟ ਬੰਦ ਕਰਨ ਦੇ ਨਾਲ-ਨਾਲ ਮੌਕੇ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਪੂਰੇ ਰਾਜਸਥਾਨ ਵਿਚ ਪੁਲਿਸ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਘਟਨਾ 'ਤੇ ਗੁੱਸਾ ਜ਼ਾਹਰ ਕਰਦੇ ਹੋਏ ਸਥਾਨਕ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਸੜਕਾਂ 'ਤੇ ਆ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਸੜਕਾਂ 'ਤੇ ਹੋ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਉਦੈਪੁਰ ਜ਼ਿਲ੍ਹੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਬਾਅਦ ਵਿਚ ਉਦੈਪੁਰ ਸ਼ਹਿਰ ਦੇ ਧਨਮੰਡੀ, ਘੰਟਾਘਰ, ਹਾਥੀਪੋਲ, ਅੰਬਾਮਾਤਾ, ਸੂਰਜਪੋਲ, ਭੂਪਾਲਪੁਰਾ ਅਤੇ ਸਵੀਨਾ ਥਾਣਾ ਖੇਤਰਾਂ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ।

 ਰਿਪੋਰਟ ਮੁਤਾਬਕ ਕਨ੍ਹਈਆ ਲਾਲ ਦਾ ਗਲਾ ਵੱਢਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਰਾਜਸਮੰਦ ਜ਼ਿਲ੍ਹੇ ਦੇ ਭੀਮਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 17 ਜੂਨ ਨੂੰ ਹੀ ਦੋਸ਼ੀਆਂ ਨੇ ਕਨ੍ਹਈਆ ਲਾਲ ਨੂੰ ਮਾਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਸੀ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 

ਅਜਿਹੇ 'ਚ ਰਾਜਸਥਾਨ ਪੁਲਿਸ ਵੀ ਸ਼ੱਕ ਦੇ ਘੇਰੇ 'ਚ ਆ ਗਈ ਹੈ। ਧਮਕੀਆਂ ਤੋਂ ਬਾਅਦ ਕਨ੍ਹਈਆ ਲਾਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਸੁਰੱਖਿਆ ਦੀ ਮੰਗ ਕੀਤੀ ਸੀ, ਜਿਸ ਨੂੰ ਪੁਲਿਸ ਨੇ ਉਦੋਂ ਅਣਗੌਲਿਆ ਕਰ ਦਿੱਤਾ ਸੀ। ਕਈ ਰਿਪੋਰਟਾਂ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਇਹ ਘਟਨਾ ਉਦੈਪੁਰ ਦੇ ਧਨਮੰਡੀ ਥਾਣਾ ਖੇਤਰ ਦੀ ਹੈ। ਜਿੱਥੇ ਮ੍ਰਿਤਕ ਕਨ੍ਹਈਆ ਲਾਲ ਟੇਲਰਿੰਗ ਦੀ ਦੁਕਾਨ ਚਲਾਉਂਦਾ ਸੀ। ਵੀਡੀਓ 'ਚ ਦਿਖਾਈ ਦੇ ਰਹੇ ਕਾਤਲ ਕੱਪੜੇ ਸਿਲਾਈ ਕਰਵਾਉਣ ਦੇ ਬਹਾਨੇ ਉਸ ਦੀ ਦੁਕਾਨ 'ਤੇ ਆਏ ਅਤੇ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਕਾਤਲਾਂ ਨੇ ਇਸ ਘਿਨਾਉਣੀ ਘਟਨਾ ਦੀ ਵੀਡੀਓ ਵੀ ਬਣਾ ਕੇ ਵਾਇਰਲ ਕਰ ਦਿੱਤੀ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਟਰੰਪ ਦੀ ਸਖ਼ਤੀ ਦੇ ਵਿਚਕਾਰ, ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ

ਕੀ ਭੂਚਾਲ ਆਉਣ ਵਾਲਾ ਹੈ ? ਵਿਗਿਆਨੀ ਕਿਉਂ ਚਿੰਤਤ ਹਨ ?

ਡੋਨਾਲਡ ਟਰੰਪ ਦੇ 25 ਪ੍ਰਤੀਸ਼ਤ ਟੈਰਿਫ ਦੇ ਐਲਾਨ 'ਤੇ ਭਾਰਤ ਸਰਕਾਰ ਨੇ ਕਿਹਾ...

ਪਹਿਲਗਾਮ ਦਾ ਅੱਤਵਾਦੀ ਪਹਿਲਾਂ ਫੜਿਆ ਗਿਆ ਸੀ ਅਤੇ ਹੁਣ ਮਾਰਿਆ ਗਿਆ ; ਕਾਂਗਰਸ

ਭੂਚਾਲ : ਰਿਕਟਰ ਪੈਮਾਨੇ 'ਤੇ ਤੀਬਰਤਾ 6 ਤੋਂ ਵੱਧ

ਲੋਕ ਸਭਾ 'ਚ ਵੱਡੀ ਬਹਿਸ ਜਾਰੀ : ਰੱਖਿਆ ਮੰਤਰੀ, ਵਿਦੇਸ਼ ਮੰਤਰੀ ਤੇ ਵਿਰੋਧੀ ਧਿਰ ਦੇ ਤਿੱਖੇ ਵਾਰ-ਪਲਟਵਾਰ

ਅਹਿਮਦਾਬਾਦ ਜਹਾਜ਼ ਹਾਦਸਾ: ਮਾਂ ਨੇ ਬੱਚੇ ਨੂੰ ਬਲਦੀ ਅੱਗ ਤੋਂ ਬਚਾਇਆ, ਹੁਣ ਉਸਨੇ ਆਪਣੇ ਬੱਚੇ ਲਈ ਆਪਣੀ ਚਮੜੀ ਉਤਾਰ ਦਿੱਤੀ

ਤੁਸੀਂ ਹੁਣ 20 ਸਾਲਾਂ ਤੱਕ ਵਿਰੋਧੀ ਧਿਰ ਵਿੱਚ ਰਹੋਗੇ... : ਅਮਿਤ ਸ਼ਾਹ

ਬਿਹਾਰ ਵਿੱਚ ਵੋਟਰ ਸੂਚੀ 'ਚੋਂ 65 ਲੱਖ ਨਾਮ ਕੱਟੇ ਜਾਣਗੇ, ਚੋਣ ਕਮਿਸ਼ਨ ਦਾ ਵੱਡਾ ਐਲਾਨ

ਹਰਿਦੁਆਰ ਭਗਦੜ: ਚਸ਼ਮਦੀਦਾਂ ਨੇ ਦੱਸਿਆ ਦਰਦਨਾਕ ਹਾਦਸੇ ਦਾ ਅੱਖੀਂ ਡਿੱਠਾ ਹਾਲ, ਪ੍ਰਸ਼ਾਸਨ 'ਤੇ ਸਵਾਲ

 
 
 
 
Subscribe