Friday, May 02, 2025
 

ਪੰਜਾਬ

ਲੁਧਿਆਣਾ : ਟੈਕਸੀ ਡਰਾਈਵਰ 20.80 ਕਿਲੋ ICE ਸਮੇਤ ਕਾਬੂ

June 28, 2022 10:04 PM

ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਕਾਨੂੰਨ ਅਨੁਸਾਰ ਕੀਤੀ ਜਾਵੇਗੀ ਸਖ਼ਤ ਤੋਂ ਸਖ਼ਤ ਕਾਰਵਾਈ: ਗੁਰਿੰਦਰ ਢਿੱਲੋਂ

ਚੰਡੀਗੜ੍ਹ/ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡਰੱਗ ਮਾਫੀਆ ਖਿਲਾਫ ਵਿੱਢੀ ਗਈ ਜੰਗ ਤਹਿਤ ਪੰਜਾਬ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਲੁਧਿਆਣਾ ਤੋਂ 20.80 ਕਿਲੋਗ੍ਰਾਮ ਐਮਫੇਟਾਮਾਈਨ ਜਾਂ ਕਿ੍ਰਸਟਲ ਮੈੱਥ, ਜਿਸਨੂੰ ਆਈ.ਸੀ.ਈ. ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਬਰਾਮਦ ਕਰਕੇ ਦੋ ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕੀਤਾ ਹੈ।

ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਿਸ (IGP) ਐਸਟੀਐਫ ਗੁਰਿੰਦਰ ਸਿੰਘ ਢਿੱਲੋਂ ਨੇ ਦਿੱਤੀ। ਉਪਰੋਕਤ ਕਾਰਵਾਈ ਏਆਈਜੀ ਸਨੇਹਦੀਪ ਸ਼ਰਮਾ ਦੀ ਅਗਵਾਈ ਵਿੱਚ ਐਸਟੀਐਫ ਲੁਧਿਆਣਾ ਦੀਆਂ ਟੀਮਾਂ ਵੱਲੋਂ ਕੀਤੀ ਗਈ।

ਫੜੇ ਗਏ ਵਿਅਕਤੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਬੌਬੀ (40) ਵਾਸੀ ਪਿੰਡ ਸਨੇਤ, ਲੁਧਿਆਣਾ ਅਤੇ ਅਰਜੁਨ (26) ਵਾਸੀ ਅੰਬੇਡਕਰ ਨਗਰ ਲੁਧਿਆਣਾ ਵਜੋਂ ਹੋਈ ਹੈ। ਦੋਵੇਂ ਲੁਧਿਆਣਾ ਵਿੱਚ ਟੈਕਸੀ ਡਰਾਈਵਰ ਹਨ। ਪੁਲਿਸ ਨੇ ਮੁੱਖ ਸਪਲਾਇਰ ਵਿਸ਼ਾਲ ਉਰਫ ਵਿਨੈ ਵਾਸੀ ਲੇਬਰ ਕਲੋਨੀ ਲੁਧਿਆਣਾ ਦੇ ਖ਼ਿਲਾਫ ਵੀ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਪ੍ਰੀਤ ਅਤੇ ਅਰਜੁਨ ਵੱਲੋਂ ਆਪਣੇ ਮੋਟਰਸਾਈਕਲ ਹੌਂਡਾ ਡਰੀਮ (ਪੀਬੀ 10 ਈਯੂ 6811) ‘ਤੇ ਬੀਆਰਐਸ ਨਗਰ ਲੁਧਿਆਣਾ ਦੇ ਟੀ-ਪੁਆਇੰਟ ਵਿਖੇ ਆਈਸੀਈ ਦੀ ਸਪਲਾਈ ਦੇਣ ਸਬੰਧੀ ਮਿਲੀ ਭਰੋਸੇਯੋਗ ਜਾਣਕਾਰੀ ਦੇ ਆਧਾਰ ‘ਤੇ ਐਸਟੀਐਫ ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਉਕਤ ਸਥਾਨ ‘ਤੇ ਛਾਪੇਮਾਰੀ ਕਰਕੇ ਦੋਵਾਂ ਤਸਕਰਾਂ ਨੂੰ ਕਾਬੂ ਕਰ ਲਿਆ ਅਤੇ ਉਨਾਂ ਦੇ ਕਬਜੇ ‘ਚੋਂ ਕਾਲੇ ਰੰਗ ਦੇ ਬੈਗ ‘ਚ ਲੁਕਾ ਕੇ ਰੱਖੀ 2 ਕਿਲੋ ਆਈ.ਸੀ.ਈ. ਅਤੇ ਇਕ ਤੋਲਣ ਵਾਲੀ ਮਸੀਨ ਬਰਾਮਦ ਕੀਤੀ।

ਉਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜਮਾਂ ਨੇ ਮੰਨਿਆ ਹੈ ਕਿ ਉਹ ਵਿਸ਼ਾਲ ਉਰਫ ਵਿਨੈ ਦੇ ਨਿਰਦੇਸ਼ਾਂ ‘ਤੇ 4 ਸਾਲਾਂ ਤੋਂ ਵੱਧ ਸਮੇਂ ਤੋਂ ਆਈਸੀਈ ਡਰੱਗਜ ਵੇਚ ਰਹੇ ਸਨ। ਵਿਨੈ, ਜੋ ਕਿ ਇੱਕ ਰੀਅਲਟਰ ਵਜੋਂ ਕੰਮ ਕਰ ਰਿਹਾ ਹੈ, ਅਰਜੁਨ ਦਾ ਮਤਰੇਆ ਭਰਾ ਹੈ ਅਤੇ ਅਰਜੁਨ ਅਤੇ ਹਰਪ੍ਰੀਤ ਰਾਹੀਂ ICE ਸਪਲਾਈ ਕਰਦਾ ਸੀ।

ਆਈਜੀਪੀ ਨੇ ਦੱਸਿਆ ਕਿ ਦੋਵਾਂ ਮੁਲਜਮਾਂ ਦੇ ਇਕਬਾਲੀਆ ਬਿਆਨ ਤੋਂ ਬਾਅਦ ਪੁਲਿਸ ਟੀਮ ਨੇ ਲੁਧਿਆਣਾ ਦੇ ਜਵਾਹਰ ਨਗਰ ਦੀ ਲੇਬਰ ਕਲੋਨੀ ਸਥਿਤ ਵਿਸਾਲ ਉਰਫ ਵਿਨੈ ਦੇ ਘਰੋਂ 18.80 ਕਿਲੋਗ੍ਰਾਮ ICE ਅਤੇ ਇੱਕ ਤੋਲਣ ਵਾਲੀ ਮਸੀਨ ਵੀ ਬਰਾਮਦ ਕੀਤੀ ਹੈ। ਉਨਾਂ ਦੱਸਿਆ ਕਿ ਆਈਸੀਈ ਡਰੱਗ ਘਰ ਦੀ ਦੂਜੀ ਮੰਜ਼ਿਲ ‘ਤੇ ਰੱਖੀ ਅਲਮਾਰੀ ਵਿੱਚ ਲੁਕਾ ਕੇ ਰੱਖੀ ਗਈ ਸੀ।

ਉਹਨਾਂ ਕਿਹਾ ਕਿ ਤਫਤੀਸ਼ ਦੌਰਾਨ ਸਾਰੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਇਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਕਿਸੇ ਵੀ ਦੋਸੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ NDPS ਐਕਟ, 1985 ਦੀਆਂ ਧਾਰਾਵਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।

ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲੀਸ ਟੀਮਾਂ ਫਰਾਰ ਮੁਲਜਮ ਵਿਸ਼ਾਲ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ। ਉਨਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ।

ਜ਼ਿਕਰਯੋਗ ਹੈ ਕਿ NDPS ਐਕਟ ਦੀਆਂ ਧਾਰਾਵਾਂ 21 ਅਤੇ 29 ਅਧੀਨ ਥਾਣਾ ਫੇਜ-4 ਮੁਹਾਲੀ, ਐਸ.ਏ.ਐਸ.ਨਗਰ ਵਿਖੇ ਐਫਆਈਆਰ ਨੰਬਰ 140 ਮਿਤੀ 27-6-2022 ਦਰਜ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਪੰਜਾਬ ਸਰਕਾਰ ਨੇ ਏਜੀ ਦਫ਼ਤਰ ਦਾ ਕੀਤਾ ਵਿਸਥਾਰ

ਅਮੂਲ ਨੇ ਦੁੱਧ ਮਹਿੰਗਾ ਕਿਉਂ ਕੀਤਾ ?

ਪੰਜਾਬ ਵਿੱਚ ਅੱਜ ਮੌਸਮ ਦੀ ਤਾਜ਼ਾ ਜਾਣਕਾਰੀ

ਪੰਜਾਬ-ਹਰਿਆਣਾ ਵਿਵਾਦਾਂ ਦਾ ਵਿਸਥਾਰ

ਪੰਜਾਬ ਆਮ ਨਾਲੋਂ 2.5 ਡਿਗਰੀ ਜ਼ਿਆਦਾ ਗਰਮ, ਮੀਂਹ ਨਾਲ ਰਾਹਤ ਮਿਲੇਗੀ

पंजाब पुलिस के कांस्टेबल गुरकीरत सिंह गोल्डी की गोली लगने से मौत

बरनाला में आईओएल आईओएल केमिकल्स एंड फार्मास्युटिकल्स लिमिटेड फैक्ट्री में बड़ा हादसा

'ਆਪ' ਸਰਕਾਰ ਦੀ ਮੈਗਾ ਸਫਾਈ ਮੁਹਿੰਮ; ਵਿਧਾਇਕਾਂ, ਮੰਤਰੀਆਂ ਅਤੇ ਵਲੰਟੀਅਰਾਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਮਿਲਾਇਆ ਹੱਥ

ਦਿਵਿਆਂਗਜਨਾਂ ਲਈ ਨਿਰਧਾਰਤ ਰੋਸਟਰ ਦੀ ਪਾਲਣਾ ਯਕੀਨੀ ਬਣਾਉਣ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਖ਼ਤ ਹਦਾਇਤਾਂ ਜਾਰੀ

ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡ ਸਮਰਾਏ ਵਿਖੇ ਚਲਾਏ ਜਾ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦੇ ਖਿਲਾਫ਼ ਐਫ.ਆਈ.ਆਰ.ਦਰਜ*

 
 
 
 
Subscribe