Thursday, May 01, 2025
 

ਉੱਤਰ ਪ੍ਰਦੇਸ਼

ਹਰਿਦੁਆਰ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, ਦਰਜਨ ਦੇ ਕਰੀਬ ਮੌਤਾਂ

June 23, 2022 10:43 AM

ਪੀਲੀਭੀਤ: ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 7 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ 'ਚ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਦੋਵਾਂ ਨੂੰ ਬਰੇਲੀ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਗਜਰੌਲਾ ਥਾਣਾ ਖੇਤਰ ਦੇ ਪੂਰਨਪੁਰ ਹਾਈਵੇਅ 'ਤੇ ਵਾਪਰਿਆ। ਹਾਦਸੇ 'ਚ ਜਾਨ ਗਵਾਉਣ ਵਾਲੇ ਅਤੇ ਜ਼ਖਮੀ ਹੋਏ ਸਾਰੇ ਲੋਕ ਲਖੀਮਪੁਰ ਜ਼ਿਲੇ ਦੇ ਗੋਲਾ ਕਸਬੇ ਦੇ ਰਹਿਣ ਵਾਲੇ ਹਨ।

ਦੱਸਿਆ ਜਾ ਰਿਹਾ ਹੈ ਕਿ ਹਰਿਦੁਆਰ ਤੋਂ ਲਖੀਮਪੁਰ ਆ ਰਿਹਾ ਇੱਕ ਤੇਜ਼ ਰਫ਼ਤਾਰ ਇਕ ਗੱਡੀ ਦਰੱਖਤ ਨਾਲ ਟਕਰਾ ਕੇ ਹਾਈਵੇਅ 'ਤੇ ਪਲਟ ਗਈ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ। ਜਿਸ ਇਲਾਕੇ 'ਚ ਹਾਦਸਾ ਹੋਇਆ ਹੈ ਉਹ ਜੰਗਲੀ ਖੇਤਰ ਹੈ ਅਤੇ ਹਾਦਸਾ ਸਵੇਰੇ 4 ਵਜੇ ਦੇ ਕਰੀਬ ਵਾਪਰਿਆ।

ਹਾਦਸਾ ਡਰਾਈਵਰ ਦੇ ਨੀਂਦ ਆਉਣ ਕਾਰਨ ਵਾਪਰਿਆ। ਫਿਲਹਾਲ ਮੌਕੇ 'ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਜੂਦ ਹਨ।ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।

ਮੁੱਖ ਮੰਤਰੀ ਦਫ਼ਤਰ ਵੱਲੋਂ ਟਵੀਟ ਕੀਤਾ ਗਿਆ, ਪੀਲੀਭੀਤ 'ਚ ਹੋਏ ਵਾਹਨ ਹਾਦਸੇ 'ਚ ਹੋਏ ਜਾਨੀ ਨੁਕਸਾਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ, ਵਿਛੜੀਆਂ ਰੂਹਾਂ ਦੀ ਸ਼ਾਂਤੀ ਦੀ ਕਾਮਨਾ ਕੀਤੀ ਹੈ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਉਚਿਤ ਇਲਾਜ ਦੀ ਮੰਗ ਕੀਤੀ ਹੈ। ਜ਼ਖਮੀਆਂ ਨੂੰ ਇਲਾਜ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।

 

Have something to say? Post your comment

 
 
 
 
 
Subscribe