Sunday, August 03, 2025
 

ਰਾਸ਼ਟਰੀ

ਲੋਕਾਂ ਦਾ ਭੜਕਿਆ ਗੁੱਸਾ, ਲਗਾਈ ਮੰਤਰੀ ਦੇ ਘਰ ਨੂੰ ਅੱਗ

May 25, 2022 07:28 AM

ਆਂਧਰਾ ਪ੍ਰਦੇਸ਼: ਜ਼ਿਲ੍ਹੇ ਦਾ ਨਾਮ ਬਦਲਣ ਦਾ ਵਿਰੋਧ ਕਰ ਰਹੇ ਲੋਕਾਂ ਨੇ ਗੁੱਸੇ ਵਿੱਚ ਆ ਕੇ ਮੰਤਰੀ ਦੇ ਘਰ ਨੂੰ ਅੱਗ ਲਗਾ ਦਿੱਤੀ। ਆਂਧਰਾ ਪ੍ਰਦੇਸ਼ (Andhra Pradesh) ਦੇ ਅਮਲਾਪੁਰਮ ਸ਼ਹਿਰ ਵਿੱਚ ਮੰਗਲਵਾਰ ਨੂੰ ਨਵੇਂ ਬਣੇ ਜ਼ਿਲ੍ਹੇ ਕੋਨਸੀਮਾ ਦਾ ਨਾਮ ਬਦਲ ਕੇ ਬੀ ਆਰ ਅੰਬੇਡਕਰ ਕੋਨਸੀਮਾ (Konaseena) ਕਰਨ ਦੇ ਪ੍ਰਸਤਾਵ ਦਾ ਵਿਰੋਧ ਕਰ ਰਹੇ ਲੋਕਾਂ ਉਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ।

ਜਿਸ ਤੋਂ ਬਾਅਦ ਭੀੜ ਨੇ ਟਰਾਂਸਪੋਰਟ ਮੰਤਰੀ (transport minister) ਪਿਨਿਪੇ ਦੇ ਘਰ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਾਹਨ ਅਤੇ ਇਕ ਵਿਦਿਅਕ ਸੰਸਥਾ ਦੀ ਬੱਸ ਨੂੰ ਵੀ ਫੂਕ ਦਿੱਤਾ।

ਸੂਬੇ ਦੇ ਗ੍ਰਹਿ ਮੰਤਰੀ (Home Minister) ਤਾਨੇਤੀ ਵਨਿਤਾ ਨੇ ਦੋਸ਼ ਲਗਾਏ ਕਿ ਕੁਝ ਰਾਜਨੀਤਿਕ ਪਾਰਟੀਆਂ ਅਤੇ ਅਸਮਾਜਿਕ ਤੱਤਾਂ ਨੇ ਅੱਗ ਲਈ ਭੜਕਾਇਆ। ਉਨ੍ਹਾਂ ਕਿਹਾ ਕਿ ਇਹ ਬਹੁਤ ਮਦਭਾਗਾ ਹੈ, ਘਟਨਾ ਵਿੱਚ 20 ਪੁਲਿਸ ਮੁਲਾਜ਼ਮਾਂ (police) ਨੂੰ ਸੱਟਾਂ ਲੱਗੀਆਂ ਹਨ। ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ ਅਤੇ ਦੋਸ਼ੀਆਂ ਬਖਸ਼ਿਆ ਨਹੀਂ ਜਾਵੇਗਾ।

ਜ਼ਿਕਰਯੋਗ ਹੈ ਕਿ ਸਰਕਾਰ ਨੇ 4 ਅਪ੍ਰੈਲ ਨੂੰ ਪੂਰਵੀ ਗੋਦਾਵਰੀ ਜ਼ਿਲ੍ਹੇ ਵਿਚੋਂ ਅਲੱਗ ਕਰਕੇ ਕੋਨਾਸੀਮਾ (Konaseema) ਜ਼ਿਲ੍ਹੇ ਬਣਾਇਆ ਸੀ। ਪਿਛਲੇ ਹਫਤੇ ਸੂਬਾ ਸਰਕਾਰ ਨੇ ਕੋਨਾਸੀਮਾ ਜ਼ਿਲ੍ਹੇ ਦਾ ਨਾਮ ਬਦਲ ਕੇ ਬੀ ਆਰ ਅੰਬੇਡਕਰ ਕੋਨਾਸੀਮਾ ਜ਼ਿਲ੍ਹਾ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਲੋਕਾਂ ਤੋਂ ਇੰਤਰਾਜ ਮੰਗੇ ਸਨ। ਕੁਝ ਸੰਗਠਨਾਂ ਵੱਲੋਂ ਨਾਮ ਬਦਲਣ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਟਰੰਪ ਦੀ ਸਖ਼ਤੀ ਦੇ ਵਿਚਕਾਰ, ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ

ਕੀ ਭੂਚਾਲ ਆਉਣ ਵਾਲਾ ਹੈ ? ਵਿਗਿਆਨੀ ਕਿਉਂ ਚਿੰਤਤ ਹਨ ?

ਡੋਨਾਲਡ ਟਰੰਪ ਦੇ 25 ਪ੍ਰਤੀਸ਼ਤ ਟੈਰਿਫ ਦੇ ਐਲਾਨ 'ਤੇ ਭਾਰਤ ਸਰਕਾਰ ਨੇ ਕਿਹਾ...

ਪਹਿਲਗਾਮ ਦਾ ਅੱਤਵਾਦੀ ਪਹਿਲਾਂ ਫੜਿਆ ਗਿਆ ਸੀ ਅਤੇ ਹੁਣ ਮਾਰਿਆ ਗਿਆ ; ਕਾਂਗਰਸ

ਭੂਚਾਲ : ਰਿਕਟਰ ਪੈਮਾਨੇ 'ਤੇ ਤੀਬਰਤਾ 6 ਤੋਂ ਵੱਧ

ਲੋਕ ਸਭਾ 'ਚ ਵੱਡੀ ਬਹਿਸ ਜਾਰੀ : ਰੱਖਿਆ ਮੰਤਰੀ, ਵਿਦੇਸ਼ ਮੰਤਰੀ ਤੇ ਵਿਰੋਧੀ ਧਿਰ ਦੇ ਤਿੱਖੇ ਵਾਰ-ਪਲਟਵਾਰ

ਅਹਿਮਦਾਬਾਦ ਜਹਾਜ਼ ਹਾਦਸਾ: ਮਾਂ ਨੇ ਬੱਚੇ ਨੂੰ ਬਲਦੀ ਅੱਗ ਤੋਂ ਬਚਾਇਆ, ਹੁਣ ਉਸਨੇ ਆਪਣੇ ਬੱਚੇ ਲਈ ਆਪਣੀ ਚਮੜੀ ਉਤਾਰ ਦਿੱਤੀ

ਤੁਸੀਂ ਹੁਣ 20 ਸਾਲਾਂ ਤੱਕ ਵਿਰੋਧੀ ਧਿਰ ਵਿੱਚ ਰਹੋਗੇ... : ਅਮਿਤ ਸ਼ਾਹ

ਬਿਹਾਰ ਵਿੱਚ ਵੋਟਰ ਸੂਚੀ 'ਚੋਂ 65 ਲੱਖ ਨਾਮ ਕੱਟੇ ਜਾਣਗੇ, ਚੋਣ ਕਮਿਸ਼ਨ ਦਾ ਵੱਡਾ ਐਲਾਨ

ਹਰਿਦੁਆਰ ਭਗਦੜ: ਚਸ਼ਮਦੀਦਾਂ ਨੇ ਦੱਸਿਆ ਦਰਦਨਾਕ ਹਾਦਸੇ ਦਾ ਅੱਖੀਂ ਡਿੱਠਾ ਹਾਲ, ਪ੍ਰਸ਼ਾਸਨ 'ਤੇ ਸਵਾਲ

 
 
 
 
Subscribe