Thursday, May 01, 2025
 

ਸੰਸਾਰ

ਅਮਰੀਕਾ : ਮੈਟਰ ਸਟੇਸ਼ਨ 'ਤੇ ਗੋਲੀਬਾਰੀ ਕਰਨ ਵਾਲਾ ਗ੍ਰਿਫਤਾਰ

April 14, 2022 07:42 AM

Brooklyn subway shooting 
ਨਿਊਯਾਰਕ : ਨਿਊਯਾਰਕ ਮੈਟਰੋ ਸਟੇਸ਼ਨ 'ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਵਾਲਾ ਕਾਬੂ ਕਰ ਲਿਆ ਗਿਆ ਹੈ। ਇਸ ਹਮਲੇ ਵਿਚ 15 ਲੋਕ ਜ਼ਖ਼ਮੀ ਹੋ ਗਏ ਸਨ। ਦਰਅਸਲ ਨਿਊਯਾਰਕ ਪੁਲਿਸ ਨੇ ਬਰੁਕਲਿਨ ਵਿੱਚ ਸਬਵੇਅ ਫਾਇਰਿੰਗ ਮਾਮਲੇ ਦੇ ਇੱਕ ਸ਼ੱਕੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਊਯਾਰਕ ਦੇ ਪੁਲਿਸ ਕਮਿਸ਼ਨਰ ਕੀਚੈਂਟ ਸੇਵੇਲ ਨੇ ਇਹ ਜਾਣਕਾਰੀ ਦਿੱਤੀ ਹੈ। 

ਕੀਚੈਂਟ ਸੇਵੇਲ ਨੇ ਕਿਹਾ ਕਿ ਨਿਊਯਾਰਕ ਪੁਲਿਸ ਨੇ ਬਰੁਕਲਿਨ ਦੇ ਇੱਕ ਸਬਵੇਅ ਸਟੇਸ਼ਨ 'ਤੇ ਗੋਲੀਬਾਰੀ ਕਰਨ ਵਾਲੇ ਇੱਕ ਸ਼ੱਕੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ 'ਚ 10 ਲੋਕ ਜ਼ਖਮੀ ਹੋ ਗਏ ਸਨ। ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਯੂਐਸ ਅਟਾਰਨੀ ਬ੍ਰਾਇਨ ਪੀਸ ਦੇ ਅਨੁਸਾਰ ਸ਼ੱਕੀ ਫਰੈਂਕ ਰਾਬਰਟ ਜੇਮਸ ਦਾ ਸਾਲਾਂ ਦੌਰਾਨ ਕਈ ਰਾਜਾਂ ਵਿੱਚ ਗ੍ਰਿਫਤਾਰੀਆਂ ਦਾ ਲੰਮਾ ਇਤਿਹਾਸ ਹੈ।

ਉਸ ਨੇ ਦੱਸਿਆ ਕਿ ਉਸ ਨੂੰ 1990 ਤੋਂ 1998 ਤੱਕ ਨਿਊਯਾਰਕ ਵਿਚ 9 ਵਾਰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੌਰਾਨ ਚੋਰੀ ਦਾ ਸਾਮਾਨ ਰੱਖਣ ਅਤੇ ਅਪਰਾਧਿਕ ਜਿਨਸੀ ਗਤੀਵਿਧੀਆਂ ਆਦਿ ਦੇ ਦੋਸ਼ਾਂ ਤਹਿਤ ਗ੍ਰਿਫਤਾਰੀਆਂ ਕੀਤੀਆਂ ਗਈਆਂ। ਉਸ ਨੇ ਦੱਸਿਆ ਕਿ ਜੇਮਸ (62) ਨੂੰ ਨਿਊਜਰਸੀ ਸੂਬੇ ਵਿੱਚ 1991, 1992 ਅਤੇ 2007 ਵਿੱਚ ਤਿੰਨ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ।

 

 

Have something to say? Post your comment

Subscribe