Sunday, August 03, 2025
 

ਪੰਜਾਬ

JEE ਦੇ ਇਮਤਿਹਾਨ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਚੰਗੀ ਖ਼ਬਰ

March 28, 2022 11:53 PM

ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 2022 ਦੇ ਜੇਈਈ ਇਮਤਿਹਾਨ ਦੇ ਮੱਦੇਨਜ਼ਰ ਬਾਰ੍ਹਵੀਂ ਜਮਾਤ ਦੇ ਪ੍ਰੀਖਿਆਰਥੀਆਂ ਲਈ ਇੱਕ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ।

ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਸ਼੍ਰੀ ਜੇ.ਆਰ. ਮਹਿਰੋਕ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਬਾਰ੍ਹਵੀਂ ਸ਼੍ਰੇਣੀ ਦੀ 22 ਅਪਰੈਲ 2022 ਤੋਂ ਕਰਵਾਈ ਜਾਣ ਵਾਲੀ ਟਰਮ-2 ਦੀ ਪਰੀਖਿਆ ਲਈ ਦਸੰਬਰ 2021 ਵਿੱਚ ਕਰਵਾਈ ਗਈ ਟਰਮ-1 ਦੀ ਪਰੀਖਿਆ ਵਿੱਚ ਬੋਰਡ ਵੱਲੋਂ ਜਾਰੀ ਕੀਤਾ ਗਿਆ ਰੋਲ ਨੰਬਰ ਹੀ ਮੁੜ ਜਾਰੀ ਕੀਤਾ ਜਾਵੇਗਾ।

ਇਸ ਲਈ 2022 ਦੇ ਜੇ.ਈ.ਈ. ਇਮਤਿਹਾਨ ਲਈ ਐਪਲੀਕੇਸ਼ਨ ਫ਼ਾਰਮ ਭਰਨ ਵੇਲੇ ਪਰੀਖਿਆਰਥੀਆਂ ਵੱਲੋਂ ਇਸ ਫ਼ਾਰਮ ਵਿੱਚ ਆਪਣਾ ਟਰਮ-1 ਵਾਲਾ ਰੋਲ ਨੰਬਰ ਹੀ ਦਰਜ ਕੀਤਾ ਜਾ ਸਕਦਾ ਹੈ।

 

Have something to say? Post your comment

 
 
 
 
 
Subscribe