Sunday, August 03, 2025
 

ਪੰਜਾਬ

ਅਟਾਰੀ ਸਰਹੱਦ ਤੋਂ ਬਰਾਮਦ ਹੋਈ 3 ਕਿੱਲੋ ਹੈਰੋਇਨ

March 24, 2022 07:31 PM

ਅੰਮ੍ਰਿਤਸਰ : ਬੀ.ਐੱਸ.ਐੱਫ. ਨੇ ਭਾਰਤ ਪਾਕਿਸਤਾਨ ਸਰਹੱਦ ਅਟਾਰੀ ਤੋਂ ਕਰੀਬ ਤਿੰਨ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਪੰਦਰਾਂ ਕਰੋੜ ਰੁਪਏ ਕੀਮਤ ਬਣਦੀ ਹੈ।

ਜਾਣਕਾਰੀ ਅਨੁਸਾਰ ਸਰਹੱਦ 'ਤੇ ਵਸੇ ਪਿੰਡ ਦਾਉਕੇ ਦੀ ਕੰਡਿਆਲੀ ਤਾਰ ਤੋਂ ਪਾਰ ਖੇਤਾਂ 'ਚੋਂ ਕੰਮ ਕਰਕੇ ਦੋ ਵਿਅਕਤੀ ਵਾਪਸ ਆ ਰਹੇ ਸਨ।

ਉਨ੍ਹਾਂ ਨੂੰ ਜਦੋਂ ਬੀ.ਐੱਸ.ਐੱਫ. ਦੀ 144 ਬਟਾਲੀਅਨ ਦੇ ਜਵਾਨਾਂ ਨੇ ਰੁਕਣ ਦਾ ਇਸ਼ਾਰਾ ਕਰਦੇ ਹੋਏ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪਲਾਸਟਿਕ ਵਾਲੀ ਚਿੱਟੀ ਬੋਰੀ ਨੂੰ ਸੁੱਟ ਕੇ ਫ਼ਰਾਰ ਹੋ ਗਏ। ਬੀ.ਐੱਸ.ਐੱਫ. ਨੇ ਜਦੋਂ ਉਸ ਨੂੰ ਚੈੱਕ ਕੀਤਾ ਤਾਂ ਉਸ 'ਚੋਂ ਹੈਰੋਇਨ ਬਰਾਮਦ ਹੋਈ ਹੈ।

 

Have something to say? Post your comment

 
 
 
 
 
Subscribe