Thursday, May 01, 2025
 

ਸੰਸਾਰ

ਕਿਉਂ ਯੂਕਰੇਨ ਦੇ ਲੋਕ ਭਾਰੀ ਗਿਣਤੀ 'ਚ ਡਾਊਨਲੋਡ ਕਰ ਰਹੇ ਹਨ ਟਰਾਂਸਲੇਸ਼ਨ ਐਪ, ਜਾਣੋ ਕਾਰਨ?

March 12, 2022 08:28 AM

ਨਵੀਂ ਦਿੱਲੀ : ਯੂਕਰੇਨ 'ਤੇ ਰੂਸੀ ਹਮਲਾ ਜਾਰੀ ਹੈ। ਇਸਦੀ ਵਜ੍ਹਾ ਕਾਰਨ ਕਰੀਬ 20 ਲੱਖ ਯੂਕਰੇਨ ਦੇ ਲੋਕ ਗੁਆਂਢੀ ਦੇਸ਼ਾਂ ਵਲ ਚਲੇ ਗਏ ਹਨ।

ਪਰ ਹੋਰ ਦੇਸ਼ਾਂ 'ਚ ਯੂਕਰੇਨ ਦੇ ਲੋਕਾਂ ਨੂੰ ਭਾਸ਼ਾ ਸਮਝਣ 'ਚ ਮੁਸ਼ਕਿਲ ਆ ਰਹੀ ਹੈ। ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਯੂਕਰੇਨ ਦੇ ਲੋਕ ਟਰਾਂਸਲੇਸ਼ਨ ਐਪ ਦੀ ਵਰਤੋਂ ਕਰ ਰਹੇ ਹਨ।

ਸੈਂਸਰ ਟਾਵਰ ਦੀ ਰਿਪੋਰਟ ਅਨੁਸਾਰ ਦੇਸ਼ ਦੇ ਟੌਪ ਟਰਾਂਸਲੇਸ਼ਨ ਐਪ ਦੀ ਮੰਥਲੀ ਬੇਸਿਸ 'ਤੇ 71 ਫੀਸਦੀ ਤੋਂ ਵੀ ਭਾਰੀ ਗ੍ਰੋਥ ਦਰਜ ਕੀਤੀ ਗਈ ਹੈ।

ਮਾਰਚ ਮਹੀਨੇ ਦੇ ਸ਼ੁਰੂਆਤੀ 9 ਦਿਨਾਂ 'ਚ ਯੂਕਰੇਨ ਦੇ ਐਪ ਸਟੋਰ ਤੇ ਗੂਗਲ ਪਲੇਅ ਸਟੋਰ ਤੋਂ ਟੌਪ 10 ਟਰਾਂਸਲੇਸ਼ਨ ਐਪ ਨੂੰ 198, 000 ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ।

ਬੀਤੇ ਮਹੀਨੇ ਫਰਵਰੀ ਦੇ ਪਹਿਲੇ 9 ਦਿਨਾਂ ਦੀ ਮੰਥਲੀ ਬੇਸਿਸ 'ਤੇ 116, 000 ਇੰਸਟਾਲ ਹਾਸਲ ਹੋਏ ਹਨ, ਜੋ ਕਿ ਪਿਛਲੇ ਮਹੀਨੇ ਦੇ ਮੁਕਾਬਲੇ 71 ਫੀਸਦੀ ਜ਼ਿਆਦਾ ਹਨ।

ਗੂਗਲ ਟਰਾਂਸਲੇਟ ਕਰੀਬ 58, 000 ਇੰਸਟਾਲ ਦੇ ਨਾਲ ਲੀਡਿੰਗ ਡਾਊਨਲੋਡਿੰਗ ਟਰਾਂਸਲੇਸ਼ਨ ਐਪ ਬਣ ਗਿਆ ਹੈ। ਇਸ ਤੋਂ ਬਾਅਦ ਟਰਾਂਸਲੇਟ ਐਪ ਤੇ ਕੈਮਰਾ ਟਰਾਂਸਲੇਟਰ ਦਾ ਨੰਬਰ ਆਉਂਦਾ ਹੈ।

ਟੌਪ 10 ਭਾਸ਼ਾ ਲਰਨਿੰਗ ਐਪ ਵਾਲੇ ਐਪਸ ਨੇ ਕਰੀਬ ਮਾਰਚ ਮਹੀਨੇ ਦੇ ਪਹਿਲੇ 9 ਦਿਨਾਂ 'ਚ 132, 000 ਤੋਂ ਜ਼ਿਆਦਾ ਵਾਰ ਇੰਸਟਾਲ ਹੋਏ ਹਨ। ਇਸੇ ਦੌਰਾਨ ਫਰਵਰੀ 'ਚ 90, 000 ਤੋਂ ਜ਼ਿਆਦਾ ਡਾਊਨਲੋਡ ਹੋਏ ਸੀ।

ਟੌਪ 10 'ਚੋਂ ਤਿੰਨ ਖਾਸ ਤੌਰ 'ਤੇ ਪਾਲਿਸ਼ 'ਤੇ ਕੇਂਦਰਿਤ ਹਨ। ਜਦਕਿ ਹੋਰ ਤਿੰਨ ਅੰਗਰੇਜ਼ੀ 'ਤੇ ਕੇਂਦਰਿਤ ਹਨ ਤੇ ਇਕ ਭਾਸ਼ਾ ਐਪ ਮੁੱਖ ਰੂਪ 'ਚ ਜਰਮਨੀ ਸਿੱਖਣ ਲਈ ਹੈ।

 

Have something to say? Post your comment

Subscribe