Sunday, August 03, 2025
 

ਪੰਜਾਬ

ਪੰਜਾਬ 'ਚ ਵਧੀਆਂ ਦੁੱਧ ਦੀਆਂ ਕੀਮਤਾਂ, ਹੁਣ 2 ਰੁਪਏ ਮਹਿੰਗਾ ਮਿਲੇਗਾ ਦੁੱਧ

February 28, 2022 07:51 PM

ਚੰਡੀਗੜ੍ਹ: ਦੇਸ਼ ਵਿੱਚ ਵਧ ਰਹੀ ਮਹਿੰਗਾਈ ਦਾ ਅਸਰ ਪੰਜਾਬ ਵਿੱਚ ਦੁੱਧ 'ਤੇ ਵੀ ਪਿਆ ਹੈ।

ਮਹਿੰਗਾਈ (inflation) ਕਾਰਨ ਪੰਜਾਬ ਸਰਕਾਰ (Punjab Government) ਦੀ ਦੁੱਧ ਉਤਪਾਦਕ ਕੰਪਨੀ ਵੇਰਕਾ (Verka Brand) ਬ੍ਰਾਂਡ ਵੱਲੋਂ ਵੀ ਦੁੱਧ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ।

ਇਸਤੋਂ ਪਹਿਲਾਂ ਦੇਸ਼ ਵਿੱਚ ਦੁੱਧ ਦੇ ਅਮੂਲ ਬ੍ਰਾਂਡ (Amul Milk) ਵੱਲੋਂ 2 ਰੁਪਏ ਕੀਮਤਾਂ ਦਾ ਵਾਧਾ ਕੀਤਾ ਗਿਆ ਹੈ। ਵੇਰਕਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪ੍ਰਤੀ ਲੀਟਰ 2 ਤੋਂ 2.06 ਰੁਪਏ ਪ੍ਰਤੀ ਲੀਟਰ ਕੀਮਤ ਵਾਧਾ ਕੀਤਾ ਗਿਆ ਹੈ, ਜਦਕਿ 1.5 ਲੀਟਰ ਦੁੱਧ ਦੇ ਪੈਕ ਦੀਆਂ ਕੀਮਤਾਂ 2.75 ਤੋਂ ਲੈ ਕੇ 2.84 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।

ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਨਵੀਆਂ ਕੀਮਤਾਂ 1 ਮਾਰਚ ਤੋਂ ਲਾਗੂ ਹੋਣਗੀਆਂ।

 

Have something to say? Post your comment

 
 
 
 
 
Subscribe