Sunday, August 03, 2025
 

ਪੰਜਾਬ

ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਵੀਡੀਓ ਨੇ ਖੜਾ ਕੀਤਾ ਵਿਵਾਦ

January 22, 2022 02:08 PM

ਮਲੇਰਕੋਟਲਾ : ਪੰਜਾਬ ਵਿਚ ਦੰਗੇ ਕਰਵਾਉਣ ਦੇ ਇਸ਼ਾਰੇ ਨਾਲ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਾਬਕਾ ਸਲਾਹਕਾਰ ਦੀ ਹੈ। ਦਰਅਸਲ ਪੰਜਾਬ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਾਬਕਾ ਸਲਾਹਕਾਰ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਇਕ ਵਿਵਾਦਤ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਜੇਕਰ ਹਿੰਦੂਆਂ ਨੂੰ ਉਨ੍ਹਾਂ ਦੇ ਜਲੂਸ ਦੇ ਬਰਾਬਰ ਦੀ ਇਜਾਜ਼ਤ ਦਿੱਤੀ ਗਈ ਤਾਂ ਮੈਂ ਅਜਿਹੀ ਸਥਿਤੀ ਪੈਦਾ ਕਰ ਦਿਆਂਗਾ ਕਿ ਸੰਭਾਲਣਾ ਮੁਸ਼ਕਲ ਹੋ ਜਾਵੇਗਾ।
ਮੁਸਤਫਾ ਮਲੇਰਕੋਟਲਾ ਤੋਂ ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਦੇ ਪਤੀ ਹਨ। ਇਸ 'ਤੇ ਚੁਟਕੀ ਲੈਂਦਿਆਂ ਭਾਜਪਾ ਨੇ ਕਿਹਾ ਕਿ ਇਹ ਦੰਗੇ ਭੜਕਾਉਣ ਦੀ ਸਾਜ਼ਿਸ਼ ਹੈ। ਹਾਲਾਂਕਿ ਇਸ ਸਬੰਧ 'ਚ ਮੁਸਤਫਾ ਦੇ ਪੱਖ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਕਹਿੰਦੇ ਹਨ ਕਿ 'ਮੈਂ ਅੱਲ੍ਹਾ ਦੀ ਸੌਂਹ ਖਾਂਦਾ ਹਾਂ, ਕਿਸੇ ਮੈਂ ਇੱਕ ਸਿਪਾਹੀ ਹਾਂ। ਮੈਂ RSS ਦਾ ਏਜੰਟ ਨਹੀਂ ਜੋ ਡਰ ਕੇ ਘਰ ਵੜਾਂਗਾ। ਜੇਕਰ ਉਸ ਨੇ ਦੁਬਾਰਾ ਅਜਿਹੀ ਹਰਕਤ ਕੀਤੀ ਤਾਂ ਮੈਂ ਰੱਬ ਦੀ ਸੌਂਹ ਖਾ ਕੇ ਘਰ ਵਿੱਚ ਵੜ ਕੇ ਉਸ ਨੂੰ ਮਾਰ ਦਿਆਂਗਾ। ਅੱਜ ਮੈਂ ਸਿਰਫ ਚੇਤਾਵਨੀਆਂ ਦੇ ਰਿਹਾ ਹਾਂ, ਮੈਂ ਵੋਟਾਂ ਲਈ ਨਹੀਂ ਲੜ ਰਿਹਾ। ਮੈਂ ਭਾਈਚਾਰੇ ਲਈ ਲੜ ਰਿਹਾ ਹਾਂ। ਮੈਂ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਦੁਬਾਰਾ ਅਜਿਹੀ ਹਰਕਤ ਕੀਤੀ ਗਈ, ਜੇਕਰ ਹਿੰਦੂਆਂ ਨੂੰ ਮੇਰੇ ਜਲੂਸ ਦੇ ਬਰਾਬਰ ਇਜਾਜ਼ਤ ਦਿੱਤੀ ਗਈ ਤਾਂ ਮੈਂ ਅਜਿਹੀ ਸਥਿਤੀ ਪੈਦਾ ਕਰ ਦਿਆਂਗਾ ਜਿਸ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ।

ਭਾਜਪਾ ਦੀ ਰਾਸ਼ਟਰੀ ਬੁਲਾਰੇ ਸ਼ਾਜ਼ੀਆ ਇਲਮੀ ਨੇ ਵੀਡੀਓ ਨੂੰ ਟਵੀਟ ਕੀਤਾ ਅਤੇ ਕਿਹਾ ਕਿ ਇਹ ਨਫਰਤ ਭਰਿਆ ਭਾਸ਼ਣ ਹੈ। ਜੋ ਮੁਸਤਫਾ ਨੇ ਮਲੇਰਕੋਟਲਾ ਦੇ ਮੁਸਲਿਮ ਖੇਤਰ ਵਿੱਚ ਦਿੱਤਾ ਹੈ। ਮੁਸਤਫਾ ਦੰਗੇ ਭੜਕਾ ਕੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਇਸ ਦਾ ਨੋਟਿਸ ਲਿਆ ਜਾਵੇ ਅਤੇ ਰਜ਼ੀਆ ਸੁਲਤਾਨਾ ਨੂੰ ਮਲੇਰਕੋਟਲਾ ਤੋਂ ਚੋਣ ਲੜਨ ਤੋਂ ਰੋਕਿਆ ਜਾਵੇ।

 

Have something to say? Post your comment

 
 
 
 
 
Subscribe