Thursday, May 01, 2025
 

ਸੰਸਾਰ

ਨਿਊਯਾਰਕ ਵਿੱਚ ਅੱਗ ਲੱਗਣ ਕਾਰਨ 9 ਬੱਚਿਆਂ ਸਮੇਤ 19 ਦੀ ਮੌਤ

January 10, 2022 08:02 AM

ਨਿਊਯਾਰਕ : ਨਿਊਯਾਰਕ ਸਿਟੀ ਦੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ ਨੌਂ ਬੱਚਿਆਂ ਸਮੇਤ 19 ਲੋਕਾਂ ਦੀ ਮੌਤ ਹੋ ਗਈ ਹੈ। ਨਿਊਯਾਰਕ ਦੇ ਬ੍ਰੌਂਕਸ ਅਪਾਰਟਮੈਂਟ 'ਚ ਐਤਵਾਰ ਸਵੇਰੇ ਵਾਪਰੇ ਇਸ ਭਿਆਨਕ ਹਾਦਸੇ 'ਚ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਪੰਜ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜ਼ਖਮੀਆਂ 'ਚੋਂ ਇਕ ਦਰਜਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਾਇਰ ਡਿਪਾਰਟਮੈਂਟ ਦੇ ਕਮਿਸ਼ਨਰ ਡੇਨੀਅਲ ਨੇਗਰੋ ਮੁਤਾਬਕ ਹਾਦਸਾ ਐਤਵਾਰ ਸਵੇਰੇ ਕਰੀਬ 11 ਵਜੇ ਵਾਪਰਿਆ।

ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ ਹੈ, ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪਰ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਅਨੁਸਾਰ ਅੱਗ ਸ਼ਾਇਦ ਕਮਰੇ ਦੇ ਹੀਟਰ ਕਾਰਨ ਲੱਗੀ ਹੈ। ਮੇਅਰ ਨੇ ਇਸ ਹਾਦਸੇ ਨੂੰ ਸ਼ਹਿਰ ਦਾ ਸਭ ਤੋਂ ਭਿਆਨਕ ਹਾਦਸਾ ਦੱਸਿਆ ਹੈ। ਫਾਇਰ ਕਮਿਸ਼ਨਰ ਡੇਨੀਅਲ ਨੇਗਰੋ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਇਸ ਨੇ 19 ਮੰਜ਼ਿਲਾ ਇਮਾਰਤ ਨੂੰ ਆਪਣੀ ਲਪੇਟ 'ਚ ਲੈ ਲਿਆ। ਫਾਇਰ ਬ੍ਰਿਗੇਡ ਦੀਆਂ 200 ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਅਪਾਰਟਮੈਂਟ ਦੀ ਹਰ ਮੰਜ਼ਿਲ 'ਤੇ ਰਹਿਣ ਵਾਲੇ ਲੋਕ ਇਸ ਨਾਲ ਪ੍ਰਭਾਵਿਤ ਹੋਏ। ਜਿਨ੍ਹਾਂ ਨੂੰ ਅੱਗ ਦੇ ਧੂੰਏਂ ਕਾਰਨ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ।

ਸ਼ਹਿਰ ਦੇ ਇਤਿਹਾਸ ਵਿੱਚ ਇਸ ਹਾਦਸੇ ਤੋਂ ਪਹਿਲਾਂ ਨਿਊਯਾਰਕ ਦੇ ਫਾਇਰ ਵਿਭਾਗ ਦੇ ਕਮਿਸ਼ਨਰ ਡੇਨੀਅਲ ਨੇਗਰੋ ਨੇ ਹੈਪੀ ਲੈਂਡ ਸੋਸ਼ਲ ਕਲੱਬ ਵਿੱਚ ਲੱਗੀ ਅੱਗ ਨੂੰ ਗੰਭੀਰਤਾ ਨਾਲ ਲਿਆ ਸੀ ਜਿਸ ਵਿੱਚ 87 ਲੋਕ ਮਾਰੇ ਗਏ ਸਨ। ਗੈਰ-ਕਾਨੂੰਨੀ ਤੌਰ 'ਤੇ ਚਲਾਏ ਜਾ ਰਹੇ ਉਸ ਕਲੱਬ ਵਿੱਚ ਕੋਈ ਸਪ੍ਰਿੰਕਲਰ ਨਹੀਂ ਸਨ। ਸਾਲ 1990 ਵਿੱਚ ਹੋਏ ਇਸ ਹਾਦਸੇ ਵਿੱਚ, ਇੱਕ ਵਿਅਕਤੀ ਨੇ ਆਪਣੀ ਸਾਬਕਾ ਪ੍ਰੇਮਿਕਾ ਨਾਲ ਝਗੜਾ ਕਰਨ ਅਤੇ ਕਲੱਬ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਜਾਣਬੁੱਝ ਕੇ ਇੱਕ ਇਮਾਰਤ ਨੂੰ ਅੱਗ ਲਗਾ ਦਿੱਤੀ ਸੀ। ਸ਼ਹਿਰ ਦੇ ਇਤਿਹਾਸ ਵਿੱਚ ਅੱਗ ਦੀ ਇੱਕ ਹੋਰ ਘਟਨਾ 1911 ਵਿੱਚ ਵਾਪਰੀ ਸੀ ਜਿਸ ਵਿੱਚ 146 ਲੋਕਾਂ ਦੀ ਮੌਤ ਹੋ ਗਈ ਸੀ।

 

Have something to say? Post your comment

Subscribe