Sunday, August 03, 2025
 

ਮਨੋਰੰਜਨ

ਕਈ ਥਾਂਵਾਂ ਤੇ ਬੈਨ ਹੋਈ ਫਿਲਮ Bell-Bottom

August 24, 2021 10:44 AM

ਮੁੰਬਈ : ਅਕਸ਼ੇ ਕੁਮਾਰ ਦੀ ਫਿਲਮ ‘ਬੈਲ ਬੌਟਮ’ (Bell-Bottom) ਸਿਨੇਮਾਘਰਾਂ ‘ਚ ਲੱਗੀ ਹੋਈ ਹੈ। ‘ਬੈਲ ਬੌਟਮ’ ਨੂੰ ਦਰਸ਼ਕਾਂ ਅਤੇ ਫਿਲਮ ਆਲੋਚਕਾਂ ਦਾ ਰਲਵਾਂ -ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਕੋਰੋਨਾ ਮਹਾਂਮਾਰੀ ਦੀਆਂ ਪਾਬੰਦੀਆਂ ਦੇ ਵਿਚਕਾਰ ਫਿਲਮ ‘ਬੈਲ ਬੌਟਮ’ ਦੁਨੀਆ ਭਰ ਵਿੱਚ ਰਿਲੀਜ਼ ਹੋਈ ਹੈ। ਹਾਲਾਂਕਿ ਤਿੰਨ ਦੇਸ਼ਾਂ ਨੇ ਇਸ ‘ਤੇ ਪਾਬੰਦੀ ਲਗਾ ਦਿੱਤੀ ਹੈ।
ਸਾਊਦੀ ਅਰਬ, ਕੁਵੈਤ ਅਤੇ ਕਤਰ ਵਿੱਚ ਫਿਲਮ ‘ਬੈਲ ਬੌਟਮ’ (Bell-Bottom) ਵਿੱਚ ਦਿਖਾਏ ਗਏ ਤੱਥਾਂ ਨੂੰ ਗਲਤ ਦੱਸਿਆ ਗਿਆ ਹੈ। ਇਸ ਕਾਰਨ ਇਨ੍ਹਾਂ ਦੇਸ਼ਾਂ ‘ਚ ਫਿਲਮ’ ਤੇ ਪਾਬੰਦੀ ਲਗਾਈ ਗਈ ਹੈ। ਫਿਲਮ ਪ੍ਰਮਾਣੀਕਰਣ ਅਥਾਰਟੀ ਦਾ ਕਹਿਣਾ ਹੈ ਕਿ ਇਤਿਹਾਸਕ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ। ਇਸ ਕਾਰਨ, ਇਨ੍ਹਾਂ ਤਿੰਨਾਂ ਦੇਸ਼ਾਂ ਵਿੱਚ ‘ਬੈਲਬੌਟਮ’ ਦੀ ਸਕ੍ਰੀਨਿੰਗ ‘ਤੇ ਪਾਬੰਦੀ ਲਗਾਈ ਗਈ ਹੈ ।
‘ਬੈਲ ਬੌਟਮ’ (Bell-Bottom) ਇਕ ਜਾਸੂਸੀ ਥ੍ਰਿਲਰ ਫਿਲਮ ਹੈ।1980 ਦੇ ਦਹਾਕੇ ਵਿੱਚ ਜਹਾਜ਼ ਅਗਵਾ ਦੀ ਸੱਚੀ ਘਟਨਾ ਉੱਤੇ ਅਧਾਰਤ ਇਸ ਫਿਲਮ ਵਿੱਚ ਅਕਸ਼ੇ ਕੁਮਾਰ ਇੱਕ ਰਾਅ ਏਜੰਟ ਦੀ ਭੂਮਿਕਾ ਵਿੱਚ ਨਜ਼ਰ ਆਏ ਹਨ। ਰਿਪੋਰਟਾਂ ਅਨੁਸਾਰ, ਫਿਲਮ ਦੇ ਦੂਜੇ ਅੱਧ ਵਿੱਚ, ਅਕਸ਼ੈ ਕੁਮਾਰ ਅਤੇ ਉਸਦੇ ਸਾਥੀ ਅਗਵਾਕਾਰਾਂ ਨੇ ਗੱਲਬਾਤ ਅਤੇ ਲੜਾਈ ਦੁਆਰਾ ਜਹਾਜ਼ ਵਿੱਚ ਫਸੇ 210 ਲੋਕਾਂ ਨੂੰ ਬਚਾਇਆ ।
ਹਾਲਾਂਕਿ ਅਸਲ ਵਿਚ 1984 ਵਿੱਚ ਜਹਾਜ਼ਾਂ ਦੇ ਅਗਵਾ ਦੇ ਇਸ ਮਾਮਲੇ ਨੂੰ ਯੂਏਈ ਦੇ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਖੁਦ ਸੰਭਾਲਿਆ ਸੀ। ਉਸ ਨੇ ਲਾਹੌਰ ਤੋਂ ਦੁਬਈ ਪਹੁੰਚੇ ਇਸ ਜਹਾਜ਼ ਦੇ ਅਗਵਾਕਾਰਾਂ ਨੂੰ ਵੀ ਫੜ ਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਇਹ ਫਿਲਮ ਸਾਊਦੀ ਅਰਬ, ਕੁਵੈਤ ਅਤੇ ਕਤਰ ਵਿੱਚ ਰਿਲੀਜ਼ ਨਹੀਂ ਹੋਈ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

सिद्धांत-तृप्ति स्टारर 'धड़क 2' और 'सन ऑफ सरदार 2' में 1 अगस्त को बॉक्स ऑफिस क्लैश

जियोहॉटस्टार के अनोखे शो 'द सोसाइटी' में में होगा मेरा नया अवतार-खुशी मुखर्जी

क्या रंग लाएगी निर्माता शेख फाज़िल और साउथ एक्ट्रेस रेजिना कैसंड्रा की केमिस्ट्री!

18 जुलाई को रिलीज़ के लिए तैयार है फिल्म "आराध्य"

7 लाख के रेड ब्लेजर अवतार में इंटरनेट पर तहलका मचाती उर्वशी रौतेला

राणा नायडू सीज़न 2 में दमदार प्रदर्शन करने के लिए तैयार हैं तनुज विरवानी

फ्लिपकार्ट के ग्लैम अप फेस्ट 2025 में तमन्ना भाटिया, तारा सुतारिया और वामिका गब्बी का जलवा

आमिर खान की ‘सितारे ज़मीन पर’ देख सुधा मूर्ति हुईं भावुक

25 सितम्बर को सिनेमाघरों में धूम मचाएगी पवन कल्याण स्टारर ‘’ओजी"

ज्योतिका तांगरी और प्रिंस नरूला ने "हार्ट वाली बाजी" में दिलों की धड़कनें बढ़ाई

 
 
 
 
Subscribe