Sunday, August 03, 2025
 

ਆਸਟ੍ਰੇਲੀਆ

ਆਸਟ੍ਰੇਲੀਆ 'ਚ ਗੋਲੀਬਾਰੀ, 4 ਲੋਕਾਂ ਦੀ ਮੌਤ

June 04, 2019 06:10 PM

ਮੈਲਬੌਰਨ : ਆਸਟ੍ਰੇਲੀਆ ਦੇ ਡਾਰਵਿਨ ਸ਼ਹਿਰ ਵਿਚ ਮੰਗਲਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। 'ਨੌਰਦਨ ਟੈਰੀਟਰੀ' ਦੇ ਪੁਲਸ ਡਿਊਟੀ ਸੁਪਰਡੈਂਟ ਲੀ ਮਾਗਰਨ ਨੇ ਕਿਹਾ ਕਿ ਮੰਗਲਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਦੇ ਬਾਅਦ 45 ਸਾਲ ਦੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮਾਰਗਨ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਦੱਸਿਆ, ''ਫਿਲਹਾਲ 4 ਲੋਕਾਂ ਦੀ ਮੌਤ ਅਤੇ ਗੋਲੀਬਾਰੀ ਦੇ ਸ਼ਿਕਾਰ ਕਈ ਲੋਕਾਂ ਦੇ ਬਾਰੇ ਵਿਚ ਜਾਣਕਾਰੀ ਮਿਲੀ ਹੈ।'' ਇਕ ਨਿਊਜ਼ ਏਜੰਸੀ ਨੇ ਖਬਰ ਦਿੱਤੀ ਕਿ ਇਕ ਵਿਅਕਤੀ ਨੇ ਵੂਲਨਰ ਦੇ ਉਪ ਨਗਰ ਪਾਮਸ ਹੋਟਲ ਵਿਚ ਦੁਪਹਿਰ ਵੇਲੇ ਇਕ ਪੰਪ 'ਤੇ ਗੋਲੀਬਾਰੀ ਕੀਤੀ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe