Thursday, May 01, 2025
 

ਖੇਡਾਂ

ਕ੍ਰਿਕਟ ਦੇ ਮੈਦਾਨ ’ਚ ਭਾਰਤ-ਪਾਕਿਸਤਾਨ ਇਕ ਵਾਰ ਫਿਰ ਹੋਣਗੇ ਆਹਮੋਂ-ਸਾਹਮਣੇ

April 17, 2021 07:34 PM

ਨਵੀਂ ਦਿੱਲੀ, (ਏਜੰਸੀ): ਕ੍ਰਿਕਟ ਦੇ ਮੈਦਾਨ ’ਚ ਭਾਰਤ-ਪਾਕਿਸਤਾਨ ਇਕ ਵਾਰ ਫਿਰ ਆਹਮੋਂ-ਸਾਹਮਣੇ ਹੋਣਗੇ। ਭਾਰਤ ’ਚ ਇਸ ਸਾਲ ਅਕਤੂਬਰ-ਨਵੰਬਰ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨੀ ਕ੍ਰਿਕਟ ਟੀਮ ਦੇ ਹਿੱਸਾ ਲੈਣ ਦਾ ਰਸਤਾ ਸਾਫ਼ ਹੋ ਗਿਆ ਹੈ। ਭਾਰਤ ਸਰਕਾਰ ਪਾਕਿਸਤਾਨੀ ਖਿਡਾਰੀਆਂ ਤੇ ਮੀਡੀਆ ਨੂੰ ਵੀਜ਼ਾ ਦੇਣ ਲਈ ਤਿਆਰ ਹੋ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਵਰਚੂਅਲ ਮੀਟਿੰਗ ਰਾਹੀਂ ਚੋਟੀ ਦੀ ਪਰਿਸ਼ਦ ਨੂੰ ਇਸ ਦੀ ਜਾਣਕਾਰੀ ਦਿਤੀ। ਬੋਰਡ ਮੁਤਾਬਕ ਉਨ੍ਹਾਂ ਨੂੰ ਸਰਕਾਰ ਤੋਂ ਪਾਕਿਸਤਾਨੀ ਖਿਡਾਰੀਆਂ ਦੇ ਵੀਜ਼ਾ ਨੂੰ ਲੈ ਕੇ ਹਰੀ ਝੰਡੀ ਮਿਲ ਗਈ ਹੈ। ਹਾਲਾਂਕਿ ਫ਼ੈਂਸ ਨੂੰ ਲੈ ਕੇ ਕੋਈ ਆਖ਼ਰੀ ਫ਼ੈਸਲਾ ਨਹੀਂ ਹੋਇਆ ਹੈ। ਛੇਤੀ ਹੀ ਸਬੰਧਤ ਮੰਤਰਾਲਾ ਇਸ ’ਤੇ ਫ਼ੈਸਲਾ ਲਵੇਗਾ।
 ਇਸ ਬੈਠਕ ’ਚ ਸ਼ਾਮਲ ਇਕ ਬੀ. ਸੀ. ਸੀ. ਆਈ. ਅਧਿਕਾਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਟੀ-20 ਵਿਸ਼ਵ ਕੱਪ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਦਾ ਟੂਰਨਾਮੈਂਟ ਹੈ। ਇਸ ਲਈ ਸਰਕਾਰ ਨੇ ਉਪਰੋਕਤ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ, ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਅਹਿਸਾਨ ਮਨੀ ਨੇ ਅਲੀਟਮੇਟਮ ਦਿਤਾ ਸੀ ਕਿ ਬੀ. ਸੀ. ਸੀ. ਆਈ. ਨੂੰ 31 ਮਾਰਚ ਤਕ ਪਾਕਿਸਤਾਨੀ ਟੀਮ ਲਈ ਵੀਜ਼ਾ ਨੂੰ ਲੈ ਕੇ ਅਪਣਾ ਰੁਖ਼ ਸਾਫ਼  ਕਰਨਾ ਚਾਹੀਦਾ ਹੈ। ਇਸ ਤੋਂ ਇਕ ਦਿਨ ਬਾਅਦ ਭਾਵ ਇਕ ਅਪ੍ਰੈਲ ਨੂੰ ਆਈ. ਸੀ. ਸੀ. ਨੇ ਬੋਰਡ ਮੀਟਿੰਗ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਇਹ ਵਿਵਾਦ ਇਕ ਮਹੀਨੇ ਦੇ ਅੰਦਰ ਹੀ ਸੁਲਝਾ ਲਿਆ ਜਾਵੇਗਾ।
 ਫ਼ਿਲਹਾਲ ਟੂਰਨਾਮੈਂਟ ਦੇ ਫ਼ਾਈਨਲ ਲਈ ਅਹਿਮਦਾਬਾਦ ਦੇ ਮੈਦਾਨ ਨੂੰ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਿੱਲੀ, ਮੁੰਬਈ, ਚੇਨੱਈ, ਬੈਂਗਲੁਰੂ, ਹੈਦਰਾਬਾਦ, ਧਰਮਸ਼ਾਲਾ, ਕੋਲਕਾਤਾ ਤੇ ਲਖਨਊ ਵੀ ਸ਼ਾਮਲ ਹਨ। ਬੋਰਡ ਅਧਿਕਾਰੀ ਨੇ ਦਸਿਆ ਕਿ ਖੇਡ ਮੈਦਾਨ ਸ਼ਾਰਟਲਿਸਟ ਕੀਤੇ ਗਏ ਹਨ। ਫ਼ੈਸਲਾ ਟੂਰਨਾਮੈਂਟ ਦੇ ਕਰੀਬ ਆਉਣ ’ਤੇ ਲਿਆ ਜਾਵੇਗਾ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

ਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚ

MI ਬਨਾਮ KKR: ਮੁੰਬਈ ਨੇ ਵਾਨਖੇੜੇ ਵਿੱਚ ਜਿੱਤ ਦਾ ਖਾਤਾ ਖੋਲ੍ਹਿਆ, KKR ਨੂੰ 8 ਵਿਕਟਾਂ ਨਾਲ ਹਰਾਇਆ

KKR ਬਨਾਮ RCB ਓਪਨਿੰਗ ਮੈਚ ਹੋ ਸਕਦਾ ਹੈ ਰੱਦ

हॉकी इंडिया ने 2025 के वार्षिक पुरस्कारों के लिए की अब तक की सबसे बड़ी पुरस्कार राशि की घोषणा

🏆 ਭਾਰਤ ਨੇ ਜਿੱਤੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025

ਚੈਂਪੀਅਨਜ਼ ਟਰਾਫੀ 2025: ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਕਿਹਾ- 'ਭਾਰਤ ਇਤਿਹਾਸ ਰਚੇਗਾ

ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

 
 
 
 
Subscribe