ਨਵੀਂ ਦਿੱਲੀ (ਏਜੰਸੀਆਂ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਹਰੇਕ ਸਾਲ ਖਿਡਾਰੀਆਂ ਨਾਲ ਇਕ ਇਕਰਾਰ ਕਰਦਾ ਹੈ ਜਿਸ ਅਨੁਸਾਰ ਉਨ੍ਹਾਂ ਨੂੰ ਪੈਸੇ ਦਿਤੇ ਜਾਂਦੇ ਹਨ। ਇਸੇ ਤਰ੍ਹਾਂ ਬੋਰਡ ਨੇ 2020-21 ਸੈਸ਼ਨ ਦੇ ਸਾਲਾਨਾ ਇਕਰਾਰਨਾਮੇ ਦਾ ਐਲਾਨ ਕਰ ਦਿਤਾ ਹੈ। ਬੀਸੀਸੀਆਈ ਨੇ 28 ਖਿਡਾਰੀਆਂ ਨਾਲ ਅਕਤੂਬਰ 2020 ਤੋਂ ਸਤੰਬਰ 2021 ਤਕ ਲਈ ਐਗਰੀਮੈਂਟ ਕੀਤਾ ਹੈ। ਕ੍ਰਿਕਟ ਬੋਰਡ ਨੇ ਖਿਡਾਰੀਆਂ ਨੂੰ ਚਾਰ ਗਰੁੱਪਾਂ ’ਚ ਵੰਡਿਆ ਹੈ। ਦੁਨੀਆ ਦੇ ਸੱਭ ਤੋਂ ਅਮੀਰ ਬੀਸੀਸੀਆਈ ਨੇ ਗਰੇਡ ਏ ਪਲੱਸ ’ਚ ਤਿੰਨ ਖਿਡਾਰੀਆਂ ਨੂੰ ਰਖਿਆ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਜਿਨ੍ਹਾਂ ਖਿਡਾਰੀਆਂ ਨਾਲ ਕਰਾਰ ਕੀਤਾ ਹੈ। ਉਨ੍ਹਾਂ ਨੂੰ ਵੱਖ-ਵੱਖ ਰਕਮ ਮਿਲੇਗੀ। ਏ ਪਲੱਸ ਸ਼੍ਰੇਣੀ ’ਚ ਵਿਰਾਟ ਕੋਹਲੀ,  ਰੋਹਿਤ ਸ਼ਰਮਾ ਤੇ ਜਮਪ੍ਰੀਤ ਬੁਮਰਾਹ ਨੂੰ ਸ਼ਾਮਲ ਕੀਤਾ ਹੈ ਜਿਨ੍ਹਾਂ ਨੂੰ 7 ਕਰੋੜ ਰੁਪਏ ਮਿਲਣਗੇ। ਏ ਗਰੇਡ ਵਾਲੇ ਖਿਡਾਰੀਆਂ ਨੂੰ 5 ਕਰੋੜ ਰੁਪਏ ਸਾਲਾਨਾ ਮਿਲਣਗੇ ਜਿਸ ’ਚ ਆਰ ਅਸ਼ਵਿਨ,  ਰਵਿੰਦਰ ਜਡੇਜਾ,  ਚੇਤੇਸ਼ਵਰ ਪੁਜਾਰਾ,  ਅਜਿੰਕਿਆ ਰਹਾਣੇ,  ਸ਼ਿਖਰ ਧਵਨ,  ਕੇਐੱਲ ਰਾਹੁਲ,  ਮੁਹੰਮਦ ਸ਼ਮੀ,  ਇਸ਼ਾਂਤ ਸ਼ਰਮਾ,  ਰਿਸ਼ਭ ਪੰਤ ਤੇ ਹਾਰਦਿਕ ਪਾਂਡਿਆ ਹੈ।
 ਉੱਥੇ ਹੀ ਬੀ ਗਰੇਡ ’ਚ ਰਿਧੀਮਾਨ ਸਾਹਾ,  ਉਮੇਸ਼ ਯਾਦਵ,  ਭੁਵਨੇਸ਼ਵਰ ਕੁਮਾਰ,  ਸ਼ਾਰਦੁਲ ਠਾਕੁਰ ਤੇ ਮਯੰਕ ਅਗਰਵਾਲ ਹੈ ਜਿਨ੍ਹਾਂ ਨੂੰ 3 ਕਰੋੜ ਰੁਪਏ ਮਿਲਣਗੇ। ਉਥੇ ਹੀ ਗਰੇਡ ਸੀ ’ਚ ਕੁਲਦੀਪ ਯਾਦਵ,  ਨਵਦੀਪ ਸੈਣੀ,  ਦੀਪਕ ਚਾਹਰ,  ਸ਼ੁਭਮਨ ਗਿੱਲ,  ਹਨੁਮਾ ਬਿਹਾਰੀ,  ਅਕਸ਼ਰ ਪਟੇਲ,  ਸ਼੍ਰੇਅਸ ਅਈਅਰ,  ਵਾਸ਼ਿੰਗਟਨ ਸੁੰਦਰ,  ਯੁਜਵੇਂਦਰ ਚਾਹਲ ਤੇ ਮੁਹੰਮਦ ਸਿਰਾਜ ਨੂੰ ਇਕ-ਇਕ ਕਰੋੜ ਰੁਪਏ ਮਿਲਣਗੇ। ਬੀਸੀਸੀਆਈ ਨੇ ਕੇਦਾਰ ਜਾਧਵ ਤੇ ਮਨੀਸ਼ ਪਾਂਡੇ ਨੂੰ ਇਸ ਵਾਰ ਸਾਲਾਨਾ ਲਿਸਟ ’ਚੋਂ ਬਾਹਰ ਰਖਿਆ ਹੈ।