Sunday, August 03, 2025
 

ਖੇਡਾਂ

IPL ਸੀਜ਼ਨ 2021 : ਖ਼ਿਤਾਬ ਦੀਆਂ ਦਾਅਵੇਦਾਰ ਤਿੰਨ ਵੱਡੀਆਂ ਟੀਮਾਂ ਅਪਣਾ ਪਹਿਲਾ ਮੈਚ ਹਾਰੀਆਂ

April 12, 2021 05:38 PM

ਨਵੀਂ ਦਿੱਲੀ (ਏਜੰਸੀਆਂ) : ਆਈ.ਪੀ.ਐਲ 2021 ਸ਼ੁਰੂ ਹੋਏ ਨੂੰ ਤਿੰਨ ਹੋ ਗਏ ਹਨ ਤੇ ਇਨ੍ਹਾਂ ਤਿੰਨ ਦਿਨਾਂ ਵਿਚ ਹੀ ਵੱਡੇ ਉਲਟਫੇਰ ਹੋ ਗਏ ਹਨ। ਆਈ.ਪੀ.ਐਲ ਸ਼ੁਰੂ ਹੋਣ ਤੋਂ ਪਹਿਲਾਂ ਮਾਹਰਾਂ ਵਲੋਂ ਜਿਹੜੇ ਦਾਅਵੇ ਕੀਤੇ ਜਾ ਰਹੇ ਸਨ ਉਹ ਬੌਣੇ ਸਾਬਤ ਹੁੰਦੇ ਨਜ਼ਰ ਆ ਰਹੇ ਹਨ। ਇਸ ਵਾਰ ਇੰਜ ਲਗਦਾ ਹੈ ਕਿ ਜਿਹੜੀਆਂ ਟੀਮਾਂ ਨੇ ਖ਼ਿਤਾਬ ਨਹੀਂ ਜਿੱਤੇ ਉਹ ਤੈਅ ਕਰ ਕੇ ਆਈਆਂ ਹਨ ਕਿ ਉਹ ਖ਼ਿਤਾਬ ਜਿੱਤਣ ਵਾਲੀਆਂ ਟੀਮਾਂ ਨੂੰ ਟਰਾਫ਼ੀ ਦੇ ਨੇੜੇ ਨਹੀਂ ਫਟਕਣ ਦੇਣਗੀਆਂ।
 ਟੂਰਨਾਮੈਂਟ ਤੋਂ ਪਹਿਲਾਂ ਮੁੰਬਈ ਦੀ ਟੀਮ ਬਾਰੇ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਹ ਟੀਮ ਪੂਰੇ ਟੂਰਨਾਮੈਂਟ ਦੀ ਅਜੇਤੂ ਟੀਮ ਰਹੇਗੀ ਪਰ ਹੋਇਆ ਇਸ ਦੇ ਉਲਟ, ਵੱਡੇ-ਵੱਡੇ ਨਾਵਾਂ ਨਾਲ ਸਜੀ ਇਹ ਟੀਮ ਕੋਹਲੀ ਦੀ ਬੰਗਲੁਰੂ ਤੋਂ ਹਾਰ ਗਈ। ਹੋਰ ਤਾਂ ਹੋਰ ਮੁੰਬਈ ਦੀ ਟੀਮ ਜਦੋਂ ਬੱਲੇਬਾਜ਼ੀ ਕਰਨ ਉਤਰੀ ਤਾਂ ਉਹ ਲਗਾਤਾਰ ਵਿਕਟਾਂ ਗੁਆਉਂਦੀ ਗਈ ਤੇ ਆਖ਼ਰ ਤਕ ਸੰਭਲ ਨਾ ਸਕੀ।
 ਦੂਜੇ ਦਿਨ ਭਾਵ 10 ਅਪ੍ਰੈਲ ਨੂੰ ਦੁਨੀਆਂ ਨੇ ਇਕ ਹੋਰ ਉਲਟ ਫੇਰ ਦੇਖਿਆ। ਦੂਜੇ ਮੈਚ ਵਿਚ ਚੇਲੇ ਨੇ ਗੁਰੂ ਨੂੰ ਮਾਤ ਦੇ ਦਿਤੀ। ਦੂਜਾ ਮੈਚ ਚੇਨਈ ਤੇ ਦਿੱਲੀ ਵਿਚਕਾਰ ਸੀ। ਇਕ ਪਾਸੇ ਦੁਨੀਆਂ ਦਾ ਮੰਨਿਆ-ਪ੍ਰਵੰਨਿਆ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਦੂਜੇ ਪਾਸੇ ਧੋਨੀ ਕੋਲੋਂ ਕ੍ਰਿਕਟ ਸਿਖਿਆ ਕਲ ਦਾ ਜਵਾਕ ਰਿਸ਼ਭ ਪੰਤ। ਸੱਭ ਦਾਅਵਾ ਕਰ ਰਹੇ ਸਨ ਕਿ ਪੰਤ ਤੇ ਉਸ ਦੀ ਟੀਮ ਨੇ ਧੋਨੀ ਦੇ ਤਜਰਬੇ ਅੱਗੇ ਖਿਲਰ ਜਾਣਾ ਹੈ। ਭਾਵੇਂ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੰਗਾ ਸਕੋਰ ਖੜਾ ਕੀਤਾ ਪਰ ਗੇਂਦਬਾਜ਼ਾਂ ਦੀ ਕਮਜ਼ੋਰੀ ਇਸ ਸੀਜ਼ਨ ਵਿਚ ਵੀ ਰੜਕਦੀ ਰਹੀ। ਨਤੀਜਾ ਇਹ ਨਿਕਲਿਆ ਕਿ ਦਿੱਲੀ ਨੇ ਦੂਜਾ ਮੈਚ ਬੜੀ ਹੀ ਆਸਾਨੀ ਨਾਲ ਜਿੱਤ ਲਿਆ।
 ਤੀਜੇ ਮੈਚ ਵਿਚ ਹੋਰ ਵੀ ਵੱਡਾ ਗਜ਼ਬ ਹੋ ਗਿਆ। ਹੁਣ ਤਕ ਇਹ ਮੰਨਿਆ ਜਾ ਰਿਹਾ ਸੀ ਕਿ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਇਸ ਲਈ ਜਿੱਤ ਰਹੀ ਹੈ ਕਿਉਂਕਿ ਪਿਛਲੀ ਪਾਰੀ ਵਿਚ ਤਰੇਲ ਪੈਣ ਨਾਲ ਗੇਂਦ ਗਿੱਲੀ ਹੋ ਜਾਂਦੀ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਹਾਰ ਜਾਂਦੀ ਹੈ ਪਰ ਇਸ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਕੋਲਕਾਤਾ ਨਾਈਟ ਰਾਇਡਰਜ਼ ਜਿੱਤ ਗਈ ਤੇ ਡੇਵਿਡ ਵਾਰਨਰ ਦੀ ਟੀਮ ਹਾਰ ਗਈ।
 ਦਰਅਸਲ ਇਨ੍ਹਾਂ ਟੀਮਾਂ ਨੂੰ ਖ਼ਿਤਾਬ ਦੀਆਂ ਵੱਡੀਆਂ ਦਾਅਵੇਦਾਰ ਮੰਨੀਆਂ ਜਾ ਰਹੀਆਂ ਹਨ। ਇਹ ਤਿੰਨੇ ਅਪਣਾ ਪਹਿਲਾ-ਪਹਿਲਾ ਮੈਚ ਹਾਰ ਗਈਆਂ ਹਨ ਤੇ ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਦਾ ਅਗਲਾ ਸਫ਼ਰ ਕਿਸ ਤਰ੍ਹਾਂ ਦਾ ਰਹਿੰਦਾ ਹੈ। 

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਬੈਂਗਲੁਰੂ ਭਗਦੜ: ਕੀ RCB 'ਤੇ ਪਾਬੰਦੀ ਲੱਗੇਗੀ ? BCCI ਵੱਡਾ ਫੈਸਲਾ ਲੈ ਸਕਦਾ ਹੈ

ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਨਵਾਂ ਮੁੱਖ ਕੋਚ ਮਿਲਿਆ, ਰੌਬ ਵਾਲਟਰ ਤਿੰਨ ਸਾਲਾਂ ਲਈ ਨਿਯੁਕਤ

ਬੰਗਲੌਰ ਵਿੱਚ RCB ਈਵੈਂਟ ਦੌਰਾਨ ਹੋਏ ਹਾਦਸੇ 'ਤੇ ਵਿਰਾਟ ਕੋਹਲੀ ਦੀ ਪ੍ਰਤੀਕਿਰਿਆ, ਕਿਹਾ- ...

ਮੁੱਲਾਂਪੁਰ ਵਿੱਚ IPL ਐਲੀਮੀਨੇਟਰ- ਰਾਇਲ ਚੈਲੇਂਜਰਸ- ਪੰਜਾਬ ਦਾ ਮੁਕਾਬਲਾ ਅੱਜ

इंडिया कप सीजन 3: प्रीमियर टेनिस बॉल क्रिकेट लीग लाखों लोगों को लुभाने के लिए तैयार

ਕੀ ਵਿਰਾਟ ਕੋਹਲੀ ਨੇ BCCI ਦੇ ਰਵੱਈਏ ਤੋਂ ਦੁਖੀ ਹੋ ਕੇ ਸੰਨਿਆਸ ਲੈ ਲਿਆ?

ਮੁੰਬਈ ਇੰਡੀਅਨਜ਼ ਦਾ ਸਾਬਕਾ ਖਿਡਾਰੀ ਸ਼ਿਵਾਲਿਕ ਸ਼ਰਮਾ ਜੋਧਪੁਰ ਵਿੱਚ ਬਲਾਤਕਾਰ ਦੇ ਦੋਸ਼ 'ਚ ਗ੍ਰਿਫ਼ਤਾਰ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

 
 
 
 
Subscribe