Thursday, May 01, 2025
 

ਖੇਡਾਂ

ਆਈ.ਪੀ.ਐਲ ’ਤੇ ਕੋਰੋਨਾ ਦਾ ਪਰਛਾਵਾਂ : ਮੁੰਬਈ ਇੰਡਿਆ ਦੇ ਸਲਾਹਕਾਰ ਕਿਰਨ ਮੋਰੇ, ਵਾਨਖੇੜੇ ਦੇ 2 ਸਟਾਫ਼ ਮੈਂਬਰ ਸਮੇਤ 3 ਕੋਰੋਨਾ ਪਾਜ਼ੇਟਿਵ

April 06, 2021 04:43 PM

ਮੁੰਬਈ : ਇੰਡਿਅਨ ਪ੍ਰੀਮਿਅਰ ਲੀਗ ਦੇ 14ਵੇਂ ਸੀਜਨ ਦਾ ਆਗ਼ਾਜ਼ 9 ਅਪ੍ਰੈਲ ਤੋਂ ਹੋਣਾ ਹੈ। ਇਸ ਤੋਂ ਪਹਿਲਾਂ ਹੀ ਟੂਰਨਾਮੇਂਟ ਉੱਤੇ ਕੋਰੋਨਾ ਦਾ ਪਰਛਾਵਾਂ ਪੈਣਾ ਸ਼ੁਰੂ ਹੋ ਗਿਆ ਹੈ। ਦਸਣਯੋਗ ਹੈ ਕਿ ਹੁਣ ਤੱਕ ਆਈ.ਪੀ.ਐਲ ਵਿੱਚ 3 ਖਿਡਾਰੀ ਕੋਲਕਾਤਾ ਨਾਇਟ ਰਾਇਡਰਸ ਦੇ ਬੱਲੇਬਾਜ ਨੀਤੀਸ਼ ਰਾਣਾ, ਦਿੱਲੀ ਕੈਪਿਟਲਸ ਦੇ ਆਲਰਾਉਂਡਰ ਅਕਸ਼ਰ ਪਟੇਲ ਅਤੇ ਰਾਇਲ ਚੈਲੇਂਜਰਸ ਬੇਂਗਲੁਰੂ ਦੇ ਓਪਨਰ ਦੇਵਦੱਤ ਕੋਰੋਨਾ ਨਾਲ ਇਨਫ਼ੈਕਟਡ ਹੋ ਚੁੱਕੇ ਹਨ। ਇਨ੍ਹਾਂ ਵਿੱਚ ਰਾਣਾ ਅਤੇ ਪਡਿੱਕਲ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।  ਮੁੰਬਈ ਇੰਡਿਅਸ ਟੀਮ ਦੇ ਵਿਕੇਟ-ਕੀਪਿੰਗ ਕੰਸਲਟੈਂਟ ਕਿਰਨ ਮੋਰੇ, ਵਾਨਖੇੜੇ ਸਟੇਡਿਅਮ ਦੇ 2 ਗਰਾਉਂਡ ਸਟਾਫ਼ ਅਤੇ ਇੱਕ ਪਲੰਬਰ ਕੋਰੋਨਾ ਇਨਫ਼ੈਕਟਡ ਪਾਏ ਗਏ ਹਨ । ਇਸ ਤੋਂ ਪਹਿਲਾਂ ਸਟੇਡਿਅਮ ਦੇ 10 ਸਟਾਫ਼ ਮੈਂਬਰ ਅਤੇ 6 ਇਵੇਂਟ ਮੈਨੇਜਰ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਹੁਣ ਤੱਕ ਆਈ.ਪੀ.ਐਲ. ਵਿੱਚ 3 ਖਿਡਾਰੀ ਸਮੇਤ 24 ਲੋਕ ਪਾਜ਼ੇਟਿਵ ਹੋ ਚੁੱਕੇ ਹਨ ।
ਸਾਬਕਾ ਭਾਰਤੀ ਵਿਕੇਟ ਕੀਪਰ ਕਿਰਨ ਮੋਰੇ ਵਿੱਚ ਲੱਛਣ ਨਹੀਂ ਪਾਏ ਗਏ । ਉਨ੍ਹਾਂ ਨੂੰ ਆਇਸੋਲੇਸ਼ਨ ਵਿੱਚ ਰਖਿਆ ਗਿਆ ਹੈ। ਉਥੇ ਹੀ, ਨਿਊਜ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਦਸਿਆ ਕਿ ਸਾਰੇ ਸਟਾਫ ਨੂੰ ਵਾਨਖੇੜੇ ਸਟੇਡਿਅਮ ਦੇ ਕੋਲ ਇੱਕ ਕਲੱਬ ਹਾਉਸ ਵਿੱਚ ਰੋਕਿਆ ਗਿਆ ਹੈ। ਸਾਰੀਆਂ ਨੂੰ ਟਰੈਵਲ ਕਰਨ ਅਤੇ ਸਟੇਡਿਅਮ ਏਰਿਆ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਵੀ ਨਹੀਂ ਹੈ ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

ਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚ

MI ਬਨਾਮ KKR: ਮੁੰਬਈ ਨੇ ਵਾਨਖੇੜੇ ਵਿੱਚ ਜਿੱਤ ਦਾ ਖਾਤਾ ਖੋਲ੍ਹਿਆ, KKR ਨੂੰ 8 ਵਿਕਟਾਂ ਨਾਲ ਹਰਾਇਆ

KKR ਬਨਾਮ RCB ਓਪਨਿੰਗ ਮੈਚ ਹੋ ਸਕਦਾ ਹੈ ਰੱਦ

हॉकी इंडिया ने 2025 के वार्षिक पुरस्कारों के लिए की अब तक की सबसे बड़ी पुरस्कार राशि की घोषणा

🏆 ਭਾਰਤ ਨੇ ਜਿੱਤੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025

ਚੈਂਪੀਅਨਜ਼ ਟਰਾਫੀ 2025: ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਕਿਹਾ- 'ਭਾਰਤ ਇਤਿਹਾਸ ਰਚੇਗਾ

ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

 
 
 
 
Subscribe