Thursday, May 01, 2025
 

ਮਨੋਰੰਜਨ

ਆਮਿਰ ਖ਼ਾਨ ਦੇ ਪੁਰਾਣੇ ਸਾਥੀ ਆਰ. ਮਾਧਵਨ ਨੂੰ ਵੀ ਹੋਇਆ ਕੋਰੋਨਾ

March 25, 2021 06:11 PM

ਮੁੰਬਈ (ਏਜੰਸੀਆਂ): ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਤੋਂ ਬਾਅਦ ਹੁਣ ਆਰ. ਮਾਧਵਨ ਨੂੰ ਵੀ ਕੋਵਿਡ ਪਾਜ਼ੇਟਿਵ ਪਾਇਆ ਗਿਆ ਹੈ। ਅਦਾਕਾਰ ਨੇ ਟਵਿੱਟਰ ’ਤੇ ਪ੍ਰਸ਼ੰਸਕਾਂ ਨੂੰ ਅਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਮਾਧਵਨ ਨੇ ਸਾਲ 2009 ’ਚ ਰਿਲੀਜ਼ ਹੋਈ ਫ਼ਿਲਮ ‘3 ਇਡੀਅਟਸ’ ਨਾਲ ਅਪਣੀ ਗੱਲ ਨੂੰ ਜੋੜਦਿਆਂ ਕੋਰੋਨਾ ਸਬੰਧੀ ਜਾਣਕਾਰੀ ਦਿੰਦਿਆਂ ਟਵੀਟ ਕੀਤਾ ਹੈ।
ਆਰ. ਮਾਧਵਨ ਨੇ ਫ਼ਿਲਮ ‘3 ਇਡੀਅਟਸ’ ਦੇ ਪੋਸਟਰ ਨਾਲ ਅਪਣੀ ਤੇ ਆਮਿਰ ਖ਼ਾਨ ਦੀ ਤਸਵੀਰ ਸਾਂਝੀ ਕੀਤੀ ਤੇ ਲਿਖਿਆ, ‘ਫ਼ਰਹਾਨ ਨੇ ਰੈਂਚੋ ਨੂੰ ਫ਼ਾਲੋਅ ਕਰਨਾ ਸੀ ਤੇ ਵਾਇਰਸ ਹਮੇਸ਼ਾ ਤੋਂ ਉਨ੍ਹਾਂ ਨੂੰ ਫ਼ਾਲੋਅ ਕਰ ਰਿਹਾ ਸੀ, ਹਾਲਾਂਕਿ ਇਸ ਵਾਰ ਉਸ ਨੇ ਸਾਨੂੰ ਫੜ ਹੀ ਲਿਆ ਪਰ ਆਲ ਇਜ਼ ਵੈੱਲ ਤੇ ਕੋਵਿਡ ਵੀ ਛੇਤੀ ਹੀ ਖੂਹ ’ਚ ਡਿੱਗੇਗਾ। ਹਾਲਾਂਕਿ ਇਹ ਉਹ ਜਗ੍ਹਾ ਹੈ, ਜਿਥੇ ਅਸੀਂ ਨਹੀਂ ਚਾਹੁੰਦੇ ਹਾਂ ਕਿ ਰਾਜੂ ਵੀ ਪਹੁੰਚੇ। ਧਨਵਾਦ ਤੁਹਾਡੇ ਪਿਆਰ ਲਈ। ਮੈਂ ਤੇਜ਼ੀ ਨਾਲ ਠੀਕ ਹੋ ਰਿਹਾ ਹਾਂ।’
ਜ਼ਿਕਰਯੋਗ ਹੈ ਕਿ ਫ਼ਿਲਮ ‘3 ਇਡੀਅਟਸ’ ’ਚ ਆਮਿਰ ਖ਼ਾਨ ਨੇ ਰੈਂਚੋ ਦਾ ਕਿਰਦਾਰ ਨਿਭਾਇਆ ਸੀ ਤੇ ਆਰ. ਮਾਧਵਨ ਫਰਹਾਨ ਦੇ ਕਿਰਦਾਰ ’ਚ ਸਨ। ਸ਼ਰਮਨ ਜੋਸ਼ੀ ਨੇ ਇਸ ਫ਼ਿਲਮ ’ਚ ਰਾਜੂ ਰਸਤੋਗੀ ਦਾ ਕਿਰਦਾਰ ਨਿਭਾਇਆ ਸੀ ਤੇ ਬੋਮਨ ਈਰਾਨੀ ਨੇ ਫ਼ਿਲਮ ’ਚ ਕਾਲਜ ਦੇ ਡੀਨ ਵੀਰੂ ਸਹਸਤਰਬੁੱਧੇ (ਵਾਇਰਸ) ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ ਦੇ ਕਿਰਦਾਰਾਂ ਨੂੰ ਜੋੜਦਿਆਂ ਹੀ ਆਰ. ਮਾਧਵਨ ਨੇ ਟਵੀਟ ’ਚ ਅਪਣੀ ਗੱਲ ਆਖੀ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe