Thursday, May 01, 2025
 

ਮਨੋਰੰਜਨ

ਪ੍ਰਿਯੰਕਾ ਦੀ ਡਰੈੱਸ ਦਾ ਉੁੱਡਿਆ ਮਜ਼ਾਕ

February 25, 2021 09:42 AM

ਮੁੰਬਈ (ਏਜੰਸੀਆਂ) : ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਆਟੋਬਾਇਓਗ੍ਰਾਫੀ 'ਅਨਫਿਨਿਸ਼ਡ' ਦੀ ਸਕਸੈੱਸ ਨੂੰ ਲੈ ਕੇ ਸੱਤਵੇਂ ਅਸਮਾਨ 'ਤੇ ਹੈ। ਉਹ ਕਾਫ਼ੀ ਖ਼ੁਸ਼ ਅਤੇ ਆਕਰਸ਼ਕ ਹੈ। ਇਸ ਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਉਸ ਦੇ ਚਿਹਰੇ ਤੋਂ ਹਾਸਾ ਕਦੇ ਗਾਇਬ ਨਹੀਂ ਹੁੰਦਾ। ਪ੍ਰਿਯੰਕਾ ਨੇ ਖ਼ੁਦ 'ਤੇ ਬਣੇ ਵਾਇਰਲ ਮੀਮਸ ਨੂੰ ਸਾਂਝਾ ਕੀਤਾ ਹੈ। ਇਸ ਮੀਮਸ 'ਚ ਉਸ ਨੇ ਗੇਂਦਕਾਰ ਡਰੈੱਸ ਪਹਿਨੀ ਹੋਈ ਹੈ ਜੋ ਕਾਫ਼ੀ ਅਜੀਬ ਹੋਣ ਦੇ ਨਾਲ ਫਨੀ ਵੀ ਹੈ। ਇਸ ਮੀਮ ਨੂੰ ਦੇਖ ਕੇ ਪ੍ਰਿਯੰਕਾ ਖ਼ੁਦ ਵੀ ਆਪਣਾ ਹਾਸਾ ਨਹੀਂ ਰੋਕ ਪਾਈ।


ਪ੍ਰਿਯੰਕਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਸ ਗੇਂਦਕਾਰ ਡਰੈੱਸ ਵਾਲੇ ਕਈ ਮੀਮਸ ਨੂੰ ਸਾਂਝੇ ਕੀਤੇ ਹਨ। ਇਨ੍ਹਾਂ ਮੀਮਸ ਨੂੰ ਸਾਂਝੇ ਕਰਦੇ ਹੋਏ ਉਸ ਨੇ ਲਿਖਿਆ ਕਿ 'ਬਹੁਤ ਹੀ ਜ਼ਿਆਦਾ ਫਨੀ ਹੈ... ਮੇਰਾ ਦਿਨ ਬਣਾਉਣ ਲਈ ਤੁਹਾਡਾ ਸਭ ਦਾ ਧੰਨਵਾਦ'। ਇਨ੍ਹਾਂ ਮੀਮਸ 'ਚੋਂ ਇਕ ਮੀਮਸ 'ਚ ਦੋ ਤਸਵੀਰਾਂ ਹਨ ਜਿਨ੍ਹਾਂ 'ਚ ਇਕ ਪਰਛਾਈ ਹੈ ਅਤੇ ਦੂਜੀ ਪ੍ਰਿਯੰਕਾ ਦੀ ਹੈ। ਪਹਿਲੀ ਤਸਵੀਰ 'ਤੇ ਪੁੱਛਿਆ ਗਿਆ ਕਿ ਇਹ ਕਿਹੜਾ ਪੋਕੇਮੋਨ ਹੈ? ਇਸ ਦੇ ਜਵਾਬ 'ਚ ਦੂਜੀ ਤਸਵੀਰ 'ਤੇ ਲਿਖਿਆ ਹੈ 'ਇਹ ਪ੍ਰਿਯੰਕੇਮੋਨ ਹੈ'।


ਪ੍ਰਿਯੰਕਾ ਨੇ ਅਜਿਹੇ ਹੀ ਕਈ ਮਜ਼ੇਦਾਰ ਮੀਮ ਸਾਂਝੇ ਕੀਤੇ ਹਨ। ਇਕ ਮੀਮ 'ਚ ਪ੍ਰਿਯੰਕਾ ਨੂੰ ਪੈਰਾਸ਼ੂਟ ਦਿਖਾਇਆ ਗਿਆ ਹੈ। ਦਰਅਸਲ ਇਕ ਤਸਵੀਰ 'ਚ ਕਈ ਸਾਰੇ ਪੈਰਾਸ਼ੂਟ ਉੱਡ ਰਹੇ ਹਨ। ਇਨ੍ਹਾਂ 'ਚੋਂ ਇਕ ਪੈਰਾਸ਼ੂਟ 'ਤੇ ਪ੍ਰਿਯੰਕਾ ਦੀ ਤਸਵੀਰ ਵੀ ਬਣੀ ਹੈ ਪਰ ਤੁਸੀਂ ਇਸ ਨੂੰ ਤੁਰੰਤ ਨਹੀਂ ਪਛਾਣ ਪਾਓਗੇ। ਇਸ ਦੇ ਉੱਪਰ ਲਿਖਿਆ ਕਿ ਜਦੋਂ ਧਿਆਨ ਨਾਲ ਦੇਖੋਗੇ। ਉੱਧਰ ਇਕ ਮੀਮ 'ਚ ਪ੍ਰਿਯੰਕਾ ਨੂੰ ਇਕ ਆਟੋ ਦਾ ਭੋਪੂ ਦਿਖਾਇਆ ਗਿਆ ਹੈ।


ਇਕ ਹੋਰ ਮੀਮ 'ਚ ਦਿਖਾਇਆ ਗਿਆ ਹੈ ਕਿ ਭਾਰਤੀ ਕ੍ਰਿਕਟਰ ਕਪਤਾਨ ਵਿਰਾਟ ਕੋਹਲੀ ਖੇਡ ਦੇ ਮੈਦਾਨ 'ਚ ਇਕ ਗੇਂਦ ਨੂੰ ਕੈਚ ਕਰਨ ਜਾ ਰਹੇ ਹਨ ਅਤੇ ਇਹ ਗੇਂਦ ਹਵਾ 'ਚ ਹੈ। ਤੁਹਾਨੂੰ ਦੇਖ ਕੇ ਮਜ਼ਾ ਆਵੇਗਾ ਕਿ ਇਸ ਗੇਂਦ 'ਚ ਪ੍ਰਿਯੰਕਾ ਚੋਪੜਾ ਨੂੰ ਦਿਖਾਇਆ ਗਿਆ ਹੈ। ਖ਼ੁਦ 'ਤੇ ਬਣੇ ਇਸ ਤਰ੍ਹਾਂ ਦੇ ਮੀਮਸ ਨੂੰ ਦੇਖ ਕੇ ਪ੍ਰਿਯੰਕਾ ਆਪਣਾ ਹਾਸਾ ਨਹੀਂ ਰੋਕ ਪਾਈ ਹੋਵੇਗੀ। ਇਸ ਲਈ ਉਸ ਨੇ ਖ਼ੁਦ ਹੀ ਅਜਿਹੇ ਮੀਮਸ ਨੂੰ ਸਾਂਝਾ ਕੀਤਾ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe