ਅਹਿਮਦਾਬਾਦ (ਏਜੰਸੀਆਂ) : ਦੁਨੀਆਂ ਦੇ ਸੱਭ ਤੋਂ ਵੱਡੇ ਸਟੇਡੀਅਮ ਵਿਚ ਅੱਜ ਭਾਰਤ ਤੇ ਇੰਗਲੈਂਡ ਵਿਚਕਾਰ ਦਿਨ-ਰਾਤ ਦਾ ਪਿੰਕ ਬਾਲ ਟੈਸਟ ਮੈਚ ਚੱਲ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਜੋ ਕਿ ਉਲਟਾ ਪੈ ਗਿਆ ਕਿਉਂਕਿ ਇੰਗਲੈਂਡ ਦੀ ਪੂਰੀ ਟੀਮ ਪਹਿਲੀ ਪਾਰੀ ਵਿਚ 112 ਦੌੜਾਂ ’ਤੇ ਢੇਰੀ ਹੋ ਗਈ। ਇਸ ਵਿਚ ਜੈਕ ਨੇ 53,  ਜੋ ਰੂਟ ਨੇ 17 ਤੇ ਸਿਲਵੀ ਤੇ ਬੈਸਟਰੋ ਅਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਇਸ ਤੋਂ ਬਾਅਦ ਕਰੀਜ਼ ’ਤੇ ਆਏ ਬੱਲੇਬਾਜ਼ ਕੁੱਝ ਖ਼ਾਸ ਨਾ ਕਰ ਸਕੇ। ਸਟੋਕਸ ਨੇ 6,  ਪੋਪ ਨੇ 1,  ਫੋਕਸ ਨੇ 12,  ਜੋਸ਼ਫ਼ ਆਰਚਰ ਨੇ 11,  ਲੀ ਤੇ ਬਰਾਡ ਨੇ 3-3 ਦੌੜਾਂ ਦਾ ਯੋਗਦਾਨ ਦਿਤਾ। ਭਾਰਤ ਵਲੋਂ ਅਕਸਰ ਪਟੇਲ ਨੂੰ 6,  ਅਸ਼ਵਿਨ ਨੂੰ 3 ਤੇ