Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹਰਿਆਣਾ

ਨਵਜੋਤ ਸਿੱਧੂ 'ਤੇ ਔਰਤ ਨੇ ਸੁੱਟੀ ਚੱਪਲ, ਹੰਗਾਮੇ ਤੋਂ ਬਾਅਦ ਰੋਕਣੀ ਪਈ ਰੈਲੀ

May 09, 2019 01:04 PM

ਰੋਹਤਕ : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਬੁੱਧਵਾਰ ਰਾਤ ਰੋਹਤਕ 'ਚ ਚੋਣ ਪ੍ਰਚਾਰ ਦੌਰਾਨ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਨ ਸਭਾ ਦੌਰਾਨ ਨਵਜੋਤ ਸਿੱਧੂ ਨੇ ਇਕ ਔਰਤ ਨੇ ਚੱਪਲ ਸੁੱਟ ਦਿੱਤੀ, ਜਿਸ ਤੋਂ ਬਾਅਦ ਜਨ ਸਭਾ ਬੰਦ ਹੋ ਗਈ ਅਤੇ ਹੰਗਾਮਾ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਕਾਂਗਰਸੀ ਵਰਕਰ ਭੜਕ ਗਏ ਅਤੇ ਉਨ੍ਹਾਂ ਨੇ ਚੱਪਲ ਸੁੱਟਣ ਵਾਲੀ ਔਰਤ ਨੂੰ ਘੇਰ ਲਿਆ। ਹਾਲਾਂਕਿ ਪਹਿਲਾਂ ਤਾਂ ਪੁਲਸ ਕਰਮਚਾਰੀਆਂ ਨੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਾਅਦ 'ਚ ਵਰਕਰਾਂ ਨੇ ਪੁਲਸ ਦੇ ਸਾਹਮਣੇ ਹੀ ਔਰਤ ਨੂੰ ਥੱਪੜ ਮਾਰ ਦਿੱਤੇ। ਪੁਲਸ ਨੇ ਚੱਪਲ ਸੁੱਟਣ ਵਾਲੀ ਔਰਤ ਨੂੰ ਹਿਰਾਸਤ 'ਚ ਲੈ ਲਿਆ ਹੈ।

 ਕਾਂਗਰਸੀ ਵਰਕਰਾਂ ਨੇ ਔਰਤ ਨੂੰ ਮਾਰੇ ਥੱਪੜ
ਦੱਸਣਯੋਗ ਹੈ ਕਿ ਦੀਪੇਂਦਰ ਹੁੱਡਾ ਦੇ ਪੱਖ 'ਚ ਵੋਟ ਮੰਗਣ ਲਈ ਇਕ ਜਨ ਸਭਾ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਬਤੌਰ ਮੁੱਖ ਬੁਲਾਰਾ ਨਵਜੋਤ ਸਿੱਧੂ ਨੂੰ ਬੁਲਾਇਆ ਗਿਆ ਸੀ। ਬੁੱਧਵਾਰ ਦੇਰ ਸ਼ਾਮ ਜਦੋਂ ਜਨ ਸਭਾ ਚੱਲ ਰਹੀ ਸੀ ਤਾਂ ਇਸੇ ਦੌਰਾਨ ਭੀੜ ਦਰਮਿਆਨ ਇਕ ਔਰਤ ਨੇ ਨਵਜੋਤ ਸਿੰਘ ਸਿੱਧੂ ਵੱਲ ਚੱਪਲ ਸੁੱਟ ਦਿੱਤੀ। ਇਕ ਪਾਸੇ ਜਿੱਥੇ ਪੁਲਸ ਨੇ ਸਿੱਧੂ ਦੀ ਸੁਰੱਖਿਆ ਵਧਾ ਦਿੱਤੀ, ਉੱਥੇ ਹੀ ਦੂਜੇ ਪਾਸੇ ਪੁਲਸ ਕਰਮਚਾਰੀਆਂ ਨੇ ਚੱਪਲ ਸੁੱਟਣ ਵਾਲੀ ਔਰਤ ਨੂੰ ਘੇਰ ਕੇ ਉਸ ਨੂੰ ਹਿਰਾਸਤ 'ਚ ਲਿਆ ਪਰ ਕਾਂਗਰਸੀ ਵਰਕਰਾਂ ਨੇ ਪੁਲਸ ਦੀ ਮੌਜੂਦਗੀ 'ਚ ਹੀ ਉਸ ਔਰਤ ਦੇ ਮੂੰਹ 'ਤੇ ਦੇਖਦੇ ਹੀ ਦੇਖਦੇ ਕਈ ਥੱਪੜ ਮਾਰ ਦਿੱਤੇ।

ਜਨ ਸਭਾ 'ਚ ਲੱਗੇ ਮੋਦੀ-ਮੋਦੀ ਦੇ ਨਾਅਰੇ
ਕੁਝ ਦੇਰ ਬਾਅਦ ਹੀ ਮੌਕੇ 'ਤੇ ਕੁਝ ਬਾਹਰੀ ਲੋਕ ਵੀ ਆ ਗਏ ਅਤੇ ਉਨ੍ਹਾਂ ਨੇ ਕਾਂਗਰਸੀ ਵਰਕਰਾਂ ਦੇ ਸਾਹਮਣੇ ਮੋਦੀ-ਮੋਦੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਤਣਾਅ ਦੀ ਸਥਿਤੀ ਬਣ ਗਈ ਅਤੇ ਨਾਅਰੇਬਾਜ਼ੀ ਕਰਨ ਵਾਲੇ ਲੋਕ ਅਤੇ ਕਾਂਗਰਸੀ ਵਰਕਰ ਆਹਮਣੇ-ਸਾਹਮਣੇ ਹੋ ਗਏ।

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਕਾਂਗਰਸ ਵੱਲੋਂ ਹਰਿਆਣਾ 'ਚ ਹਰੇਕ ਜ਼ਿਲ੍ਹੇ 'ਚ 20 ਬੂਥਾਂ ਲਈ ਇੱਕ ਮੰਡਲ ਬਣਾਉਣ ਦਾ ਨਿਰਦੇਸ਼

ਹਰਿਆਣਾ ਰੋਡਵੇਜ਼ 'ਚ ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਮੁਫ਼ਤ ਬੱਸ ਯਾਤਰਾ ਸਹੂਲਤ

ਰੋਡਵੇਜ਼ ਕਰਮਚਾਰੀਆਂ ਦੀਆਂ ਹਰਿਆਣਾ ਸਰਕਾਰ ਨਾਲ 80-90 ਫੀਸਦੀ ਮੰਗਾਂ 'ਤੇ ਬਣੀ ਸਹਿਮਤੀ

ਗੁਰੂਗ੍ਰਾਮ ਜੇਲ੍ਹ 'ਚ ਬੰਦ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਨਗੇ CM ਭਗਵੰਤ ਮਾਨ

ਹਰਿਆਣਾ ਸਰਕਾਰ ਵੱਲੋਂ 13 ਹੜਤਾਲ 'ਤੇ ਚੱਲ ਰਹੇ ਫਾਇਰਫਾਈਟਰ ਦੀਆਂ ਸੇਵਾਵਾਂ ਖਤਮ

ਹਰਿਆਣਾ ਸਰਕਾਰ ਨੇ ਗੰਨੇ ਦੇ ਕਿਸਾਨਾਂ ਲਈ ਸਬਸਿਡੀ ਯੋਜਨਾਵਾਂ ਦਾ ਕੀਤਾ ਐਲਾਨ,

ਹਰਿਆਣਾ ਸਰਕਾਰ 5 ਸਤੰਬਰ ਨੂੰ ਸੂਬੇ ਦੇ 79 ਅਧਿਆਪਕਾਂ ਨੂੰ ਕਰੇਗੀ ਸਨਮਾਨਿਤ

ਯੂਨੀਵਰਸਿਟੀਆਂ ਦੀ ਗੈਸਟ ਫੈਕਲਟੀ ਨੂੰ ਮਿਲੇਗੀ ਸੇਵਾ ਸੁਰੱਖਿਆ, ਹਰਿਆਣਾ ਸਰਕਾਰ ਲਿਆ ਰਹੀ ਹੈ ਨਵਾਂ ਐਕਟ

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ 11 ਬਿੱਲ ਪਾਸ

ਹਰਿਆਣਾ ਵਿਧਾਨ ਸਭਾ ਵੱਲੋਂ ਹਰਿਆਣਾ ਰਾਈਟ ਟੂ ਬਿਜ਼ਨਸ ਬਿੱਲ 2026 ਪਾਸ

 
 
 
 
Subscribe