Monday, May 04, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਅਪ੍ਰੈਲ 2026)

ਸਿਆਸੀ

ਬਲਬੀਰ ਸਿੱਧੂ ਨੇ ਵਿਕਾਸ ਦੀ ਥਾਂ ਮਾਫ਼ੀਆ ਫੈਲਾਇਆ: ਅਨਮੋਲ ਗਗਨ ਮਾਨ

February 08, 2021 06:06 PM

ਅਜ਼ਾਦ ਗਰੁੱਪ ਦੇ ਹੱਕ 'ਚ ਅਨਮੋਲ ਗਗਨ ਮਾਨ ਨੇ ਕੀਤਾ ਚੋਣ ਪ੍ਰਚਾਰ


ਐਸ.ਏ.ਐਸ ਨਗਰ : ਆਜ਼ਾਦ ਗਰੁੱਪ ਦੇ ਮੁਖੀ 'ਤੇ ਸਾਬਕਾ ਮੇਅਰ ਸਰਦਾਰ ਕੁਲਵੰਤ ਸਿੰਘ ਅਤੇ  ਆਮ ਆਦਮੀ ਪਾਰਟੀ, ਪੰਜਾਬ ਦੀ ਯੂਥ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਵੱਲੋਂ ਅੱਜ ਆਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰਾਂ ਦੇ ਹੱਕ 'ਚ ਸੋਹਾਣਾ ਦੇ ਵਾਰਡ ਨੰਬਰ 32 ਤੋਂ ਸੁਰਿੰਦਰ ਸਿੰਘ ਰੋਡਾ, ਵਾਰਡ ਨੰਬਰ 33 ਤੋਂ ਹਰਜਿੰਦਰ ਕੌਰ ਸੋਹਾਣਾ ਅਤੇ ਵਾਰਡ ਨੰਬਰ 34 ਤੋਂ ਸੁਖਦੇਵ ਸਿੰਘ ਪਟਵਾਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਕਾਂਗਰਸ ਤੋਂ ਬੁਰੀ ਤਰਾਂ੍ਹ ਅੱਕ ਚੁੱਕੇ ਹਨ ਅਤੇ ਇਹਨਾਂ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਬਦਲਾਅ ਲਿਆਉਣਾ ਚਾਹੁੰਦੇ ਹਨ, ਕਿਉਂਕਿ ਅਕਾਲੀਆਂ ਅਤੇ ਕਾਂਗਰਸੀਆਂ ਨੇ ਵਾਰੋ-ਵਾਰੀ ਪੰਜਾਬ ਨੂੰ ਲੁੱਟਿਆ ਹੈ।

ਅਨਮੋਲ ਗਗਨ ਮਾਨ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਅਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਸਾਰੀਆਂ ਸੀਟਾਂ 'ਤੇ ਰਿਕਾਰਡਤੋੜ ਜਿੱਤ ਹਾਸਲ ਕਰਨਗੇ। ਉਹਨਾਂ ਕਿਹਾ ਕਿ ਜਦੋਂ ਕੋਰੋਨਾ ਆਫਤ ਸਮੇਂ ਇੱਕ ਪਾਸੇ ਬਲਬੀਰ ਸਿੱਧੂ ਨੇ ਲੋਕਾਂ ਦੀ ਸਾਰ ਤੱਕ ਨਹੀਂ ਲਈ, ਜਦਕਿ ਦੂਜੇ ਪਾਸੇ ਸਾਫ ਸੁਥਰੇ ਅਕਸ ਅਤੇ ਉੱਚੇ ਕਿਰਦਾਰ ਵਾਲੇ ਸਾਬਕਾ ਮੇਅਰ ਸ. ਕੁਲਵੰਤ ਸਿੰਘ ਹਰ ਲੋੜਵੰਦ ਵਿਅਕਤੀ ਦੀ ਮੱਦਦ ਕੀਤੀ। ਉਹਨਾਂ ਕਿਹਾ ਕਿ ਇੱਕ ਪਾਸੇ ਸ. ਕੁਲਵੰਤ ਸਿੰਘ ਹਨ ਜਿਹਨਾਂ ਵੱਲੋਂ ਬਤੌਰ ਮੇਅਰ ਪਿਛਲੇ ਪੰਜ ਸਾਲਾਂ ਵਿੱਚ ਮੁਹਾਲੀ ਵਿੱਚ ਰਿਕਾਰਡਤੋੜ ਵਿਕਾਸ ਕੀਤਾ ਗਿਆ ਜੋ ਸਭ ਦੇ ਸਾਹਮਣੇ ਹੈ, ਪ੍ਰੰਤੂ ਦੂਜੇ ਪਾਸੇ ਬਲਬੀਤ ਸਿੰਘ ਸਿੱਧੂ ਹਨ ਜਿਹਨਾਂ ਨੂੰ ਮੁਹਾਲੀ ਵਾਸੀਆਂ ਨੇ 3 ਵਾਰ ਜਿਤਾਇਆ ਪ੍ਰੰਤੂ ਉਹਨਾਂ ਦੇ ਮੁਹਾਲੀ ਲਈ ਇੱਕ ਵੀ ਵਿਕਾਸ ਦਾ ਕੰਮ ਨਹੀਂ ਕੀਤਾ, ਬਲਕਿ ਸਿਰਫ ਸ਼ਹਿਰ ਵਿੱਚ ਮਾਫ਼ੀਆ ਫੈਲਾਇਆ। ਅਨਮੋਲ ਗਗਨ ਮਾਨ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੁਹਾਲੀ ਦੇ ਵਿਕਾਸ ਲਈ ਅਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ।
ਇਸ ਮੌਕੇ ਆਜ਼ਾਦ ਗਰੁੱਪ ਦੇ ਮੁੱਖ ਬੁਲਾਰੇ ਪਰਵਿੰਦਰ ਸਿੰਘ ਸੋਹਾਣਾ, ਸੀਨੀਅਰ ਆਗੂ ਫੂਲਰਾਜ ਸਿੰਘ, ਅਕਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਅਨੇਕਾਂ ਸ਼ਖ਼ਸੀਅਤਾਂ ਸ਼ਾਮਿਲ ਸਨ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਭਾਖੜਾ ਡੈਮ ’ਤੇ CISF ਦੀ ਤਾਇਨਾਤੀ ਕਰਨ ਦੇ ਫੈਸਲੇ ਲਈ ਕੇਂਦਰ ’ਤੇ ਵਰ੍ਹੇ CM Mann

ਆਪ ਦੀ ਲੈਂਡ ਪੂਲਿੰਗ ਸਕੀਮ: ਲੈਂਡ ਮਾਫ਼ੀਆ ਦਾ ਅੰਤ, ਲੋਕਾਂ ਦੀ ਜ਼ਮੀਨ ਲੋਕਾਂ ਲਈ !

ਹੁਣ "ਆਪ" ਦੇ ਵਿਦਿਆਰਥੀ ਸੰਗਠਨ ਦਾ ਨਾਂ 'ਏਐਸਏਪੀ', ਕੇਜਰੀਵਾਲ ਨੇ ਕੀਤਾ ਲਾਂਚ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਐਮ.ਪੀ. ਅਰੋੜਾ ਨੇ ਮਨੋਵਿਗਿਆਨੀਆਂ ਨਾਲ ਕੀਤੀ ਮੀਟਿੰਗ

ਬਿੱਟੂ ਆਪਣੇ ਰਾਜਨੀਤਿਕ ਆਗੂਆਂ ਨੂੰ ਖ਼ੁਸ਼ ਕਰਨ ਲਈ ਰੋਜ਼ਾਨਾ ਮੇਰੇ ਵਿਰੁੱਧ ਜ਼ਹਿਰ ਉਗਲਦਾ ਹੈ: ਮੁੱਖ ਮੰਤਰੀ

4 ਕੈਬਨਿਟ ਮੰਤਰੀ ਅਤੇ 'ਆਪ' ਵਿਧਾਇਕਾਂ ਵੱਲੋਂ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਨੰਗਲ ਵਿਖੇ ਦਿਨ ਰਾਤ ਦੀ ਪਹਿਰੇਦਾਰੀ ਵਿੱਚ ਸ਼ਮੂਲੀਅਤ

ਜ਼ਿਮਨੀ ਚੋਣਾਂ ਤੋਂ ਪਹਿਲਾਂ ਲੁਧਿਆਣਾ ਪੱਛਮੀ ਲਈ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ: ਸਿਬਿਨ ਸੀ

CM ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਮੁਹੱਈਆ ਕਰਵਾ ਰਹੀ ਹੈ ਅਨੁਕੂਲ ਮਾਹੌਲ: ਚੇਅਰਮੈਨ ਅਨਿਲ ਠਾਕੁਰ

“ਇਹ ਸਿਰਫ਼ ਇੱਕ ਟ੍ਰੇਲਰ ਹੈ, ਪਿਕਚਰ ਅਜੇ ਆਉਣੀ ਬਾਕੀ ਹੈ…”: ਐਮਪੀ ਅਰੋੜਾ ਨੇ ਵਿਕਾਸ ਏਜੰਡੇ 'ਤੇ ਵੱਡਾ ਦਾਅ ਲਗਾਇਆ

ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨ

 
 
 
 
Subscribe