Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹਰਿਆਣਾ

Farmers Protest : ਸਿੰਘੂ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ 👨🏽‍🌾⚰😥

January 12, 2021 10:58 AM

ਸੋਨੀਪਤ : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 48ਵੇਂ ਦਿਨ ਵੀ ਜਾਰੀ ਹੈ। ਉੱਥੇ ਹੀ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਦੇਰ ਰਾਤ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨ ਲਾਭ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। 49 ਸਾਲ ਦੇ ਲਾਭ ਸਿੰਘ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਸੋਮਵਾਰ ਨੂੰ ਲਾਭ ਸਿੰਘ ਨੇ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੂੰ ਸੋਨੀਪਤ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉੱਥੇ ਹੀ ਪੁਲਸ ਨੇ ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ।
ਦੱਸ ਦਈਏ ਕਿ ਸਿੰਘੂ ਸਰਹੱਦ 'ਤੇ ਸੋਮਵਾਰ ਦੇਰ ਸ਼ਾਮ ਕਰੀਬ 7.30 ਵਜੇ ਧਰਨੇ ਵਾਲੀ ਜਗ੍ਹਾ ਇਕ ਕਿਸਾਨ ਨੇ ਜ਼ਹਿਰ ਖਾ ਲਿਆ ਸੀ। ਕਿਸਾਨ ਦੀ ਪਛਾਣ ਲੁਧਿਆਣਾ ਦੇ ਪਿੰਡ ਸਰਥਲਾ ਵਾਸੀ ਲਾਭ ਸਿੰਘ (49) ਦੇ ਤੌਰ 'ਤੇ ਹੋਈ ਹੈ। ਉਹ ਕਈ ਦਿਨਾਂ ਤੋਂ ਧਰਨੇ ਵਾਲੀ ਜਗ੍ਹਾ 'ਤੇ ਹੀ ਸਨ। ਦੇਰ ਸ਼ਾਮ ਸਟੇਜ ਕੋਲ ਜਾ ਕੇ ਉਨ੍ਹਾਂ ਨੇ ਜ਼ਹਿਰ ਖਾ ਲਿਆ। ਉਨ੍ਹਾਂ ਦੀ ਹਾਲਤ ਵਿਗੜਨ 'ਤੇ ਕਿਸਾਨਾਂ ਨੂੰ ਜ਼ਹਿਰ ਖਾਣ ਦੀ ਸੂਚਨਾ ਮਿਲੀ। ਇਸ ਦੀ ਸੂਚਨਾ ਕਿਸਾਨ ਆਗੂਆਂ ਅਤੇ ਪੁਲਸ ਨੂੰ ਦਿੱਤੀ ਗਈ। ਲਾਭ ਸਿੰਘ ਨੂੰ ਤੁਰੰਤ ਐਂਬੂਲੈਂਸ ਤੋਂ ਸ਼ਹਿਰ ਦੇ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ। ਡਾਕਟਰਾਂ ਨੇ ਤੁਰੰਤ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਸੀ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਹਿਰ ਖਾਣ ਵਾਲੇ ਲਾਭ ਸਿੰਘ ਦੀ ਇਲਾਜ ਦੌਰਾਨ ਮੰਗਲਵਾਰ ਸਵੇਰੇ ਮੌਤ ਹੋ ਗਈ।

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਕਾਂਗਰਸ ਵੱਲੋਂ ਹਰਿਆਣਾ 'ਚ ਹਰੇਕ ਜ਼ਿਲ੍ਹੇ 'ਚ 20 ਬੂਥਾਂ ਲਈ ਇੱਕ ਮੰਡਲ ਬਣਾਉਣ ਦਾ ਨਿਰਦੇਸ਼

ਹਰਿਆਣਾ ਰੋਡਵੇਜ਼ 'ਚ ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਮੁਫ਼ਤ ਬੱਸ ਯਾਤਰਾ ਸਹੂਲਤ

ਰੋਡਵੇਜ਼ ਕਰਮਚਾਰੀਆਂ ਦੀਆਂ ਹਰਿਆਣਾ ਸਰਕਾਰ ਨਾਲ 80-90 ਫੀਸਦੀ ਮੰਗਾਂ 'ਤੇ ਬਣੀ ਸਹਿਮਤੀ

ਗੁਰੂਗ੍ਰਾਮ ਜੇਲ੍ਹ 'ਚ ਬੰਦ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਨਗੇ CM ਭਗਵੰਤ ਮਾਨ

ਹਰਿਆਣਾ ਸਰਕਾਰ ਵੱਲੋਂ 13 ਹੜਤਾਲ 'ਤੇ ਚੱਲ ਰਹੇ ਫਾਇਰਫਾਈਟਰ ਦੀਆਂ ਸੇਵਾਵਾਂ ਖਤਮ

ਹਰਿਆਣਾ ਸਰਕਾਰ ਨੇ ਗੰਨੇ ਦੇ ਕਿਸਾਨਾਂ ਲਈ ਸਬਸਿਡੀ ਯੋਜਨਾਵਾਂ ਦਾ ਕੀਤਾ ਐਲਾਨ,

ਹਰਿਆਣਾ ਸਰਕਾਰ 5 ਸਤੰਬਰ ਨੂੰ ਸੂਬੇ ਦੇ 79 ਅਧਿਆਪਕਾਂ ਨੂੰ ਕਰੇਗੀ ਸਨਮਾਨਿਤ

ਯੂਨੀਵਰਸਿਟੀਆਂ ਦੀ ਗੈਸਟ ਫੈਕਲਟੀ ਨੂੰ ਮਿਲੇਗੀ ਸੇਵਾ ਸੁਰੱਖਿਆ, ਹਰਿਆਣਾ ਸਰਕਾਰ ਲਿਆ ਰਹੀ ਹੈ ਨਵਾਂ ਐਕਟ

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ 11 ਬਿੱਲ ਪਾਸ

ਹਰਿਆਣਾ ਵਿਧਾਨ ਸਭਾ ਵੱਲੋਂ ਹਰਿਆਣਾ ਰਾਈਟ ਟੂ ਬਿਜ਼ਨਸ ਬਿੱਲ 2026 ਪਾਸ

 
 
 
 
Subscribe