Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹਿਮਾਚਲ

ਪੰਜਾਬ ਦੇ ਸਾਬਕਾ DGP ਦਾ ਘਰ ਹੋਇਆ ਸੜ੍ਹ ਕੇ ਸੁਆਹ

December 28, 2020 08:55 AM

ਮੰਡੀ : ਉਪਮੰਡਲ ਕਰਸੋਗ ਤੋਂ ਲੱਗਭੱਗ 15 ਕਿਲੋਮੀਟਰ ਦੂਰ ਕੱਟੜਾ ਦੇ ਨੇੜੇ ਪਿੰਡ ਬਖਰਾਸ ਵਾਏਧਾਰ ਵਿੱਚ ਸ਼ਨੀਵਾਰ ਰਾਤ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸਰਬਜੀਤ ਸਿੰਘ ਦੇ ਫ਼ਾਰਮ ਹਾਉਸ 'ਤੇ ਅਚਾਨਕ ਅੱਗ ਲੱਗ ਗਈ। ਇਸ ਵਿੱਚ ਕਰੀਬ ਛੇ ਬੈੱਡਰੂਮ ਵਾਲਾ ਘਰ ਕੁਝ ਪਲਾਂ ਵਿੱਚ ਹੀ ਸੁਆਹ ਦੇ ਢੇਰ ਵਿੱਚ ਬਦਲ ਗਿਆ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਅੱਗ ਬੁਝਾਣ ਲਈ ਮੌਕੇ 'ਤੇ ਪਹੁੰਚੀ ਉਦੋਂ ਤੱਕ ਪੂਰਾ ਘਰ ਸਵਾਹ ਹੋ ਚੁੱਕਿਆ ਸੀ । ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰਵਾਰ ਦੇ ਮੈਬਰਾਂ ਦਾ ਜੋ ਵੀ ਕੀਮਤੀ ਸਾਮਾਨ ਅਤੇ ਇਲੈਕਟਰਾਨਿਕ ਸਮੱਗਰੀ ਘਰ ਵਿੱਚ ਮੌਜੂਦ ਸੀ, ਉਹ ਸਾਰੇ ਅੱਗ ਦੀ ਭੇਂਟ ਚੜ੍ਹ ਗਏ। ਇਸ ਹਾਦਸੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਸਾਬਕਾ ਡੀਜੀਪੀ ਦੇ ਪਰਵਾਰ ਨਾਲ ਜੁੜੇ ਕੁੱਝ ਲੋਕ ਇਸ ਘਰ ਵਿੱਚ ਆਏ ਹੋਏ ਸਨ। ਇਸ ਵਿੱਚ ਅਚਾਨਕ ਅੱਗ ਲੱਗ ਗਈ, ਜਿਨ੍ਹੇ ਪਲ ਭਰ ਵਿੱਚ ਹੀ ਪੂਰੇ ਘਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਗਨੀਮਤ ਰਹੀ ਕਿ ਸਾਰੇ ਲੋਕ ਸਮਾਂ ਰਹਿੰਦੇ ਬਾਹਰ ਨਿਕਲ ਆਏ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਘਰ ਵਿਚੋਂ ਕੋਈ ਵੀ ਸਾਮਾਨ ਕੱਢਿਆ ਨਹੀਂ ਜਾ ਸਕਿਆ ਅਤੇ ਕੱਪੜੇ, ਬਿਸਤਰੇ, ਰਾਸ਼ਨ, ਬਰਤਨ ਆਦਿ ਸਾਰਾ ਨਿਜੀ ਸਾਮਾਨ ਅੱਗ ਦੀ ਭੇਂਟ ਚੜ੍ਹ ਗਿਆ। ਪੁਲਿਸ ਥਾਣਾ ਕਰਸੋਗ ਦੇ ਮੁਲਾਜ਼ਮ ਵੀ ਰਾਤ ਨੂੰ ਹੀ ਘਟਨਾ ਸਥਾਨ 'ਤੇ ਪਹੁੰਚ ਗਏ ਸਨ। ਉੱਧਰ, ਐੱਸਡੀਐੱਮ ਕਰਸੋਗ ਸੁਰਿੰਦਰ ਠਾਕੁਰ ਨੇ ਕਿਹਾ ਕਿ ਪੀੜਤ ਪਰਵਾਰ ਨੂੰ ਤੁਰੰਤ ਰਾਹਤ ਦੇ ਰੂਪ ਵਿੱਚ 10, 000 ਰੁਪਏ ਦੇ ਦਿੱਤੇ ਗਏ ਹਨ, ਜਦੋਂ ਕਿ ਪੂਰੇ ਨੁਕਸਾਨ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਉਥੇ ਹੀ, ਡੀਐੱਸਪੀ ਕਰਸੋਗ ਗੀਤਾਂਜਲੀ ਠਾਕੁਰ ਅਤੇ ਥਾਣਾ ਮੁਖੀ ਰੰਜਨ ਸ਼ਰਮਾ ਨੇ ਕਿਹਾ ਕਿ ਆਗਜਨੀ ਦੇ ਮਾਮਲੇ ਦੀ ਛਾਨਬੀਨ ਕੀਤੀ ਜਾ ਰਹੀ ਹੈ।

 

Have something to say? Post your comment

 

ਹੋਰ ਹਿਮਾਚਲ ਖ਼ਬਰਾਂ

ਹਿਮਾਚਲ 'ਚ ਬਿਜਲੀ ਬੋਰਡ ਦੀ ਨਵਾਂ ਸਿਸਟਮ ਲਾਗੂ ਕਰਨ ਦੀ ਤਿਆਰੀ, 28 ਲੱਖ ਖਪਤਕਾਰਾਂ 'ਤੇ ਨਜ਼ਰ

ਹਿਮਾਚਲ ਪ੍ਰਦੇਸ਼ ਨੇ ਸਾਖਰਤਾ 'ਚ ਦੇਸ਼ ਭਰ 'ਚ ਦੂਜਾ ਸਥਾਨ ਕੀਤਾ ਪ੍ਰਾਪਤ

ਹਿਮਾਚਲ ਪ੍ਰਦੇਸ਼ 'ਚ NHM ਅਧੀਨ ਠੇਕਾ ਕਰਮਚਾਰੀਆਂ ਦੀ ਵਧੇਗੀ ਤਨਖਾਹ

ਹਿਮਾਚਲ ਪ੍ਰਦੇਸ਼ 'ਚ ਤੇਲ ਦੀਆਂ ਕੀਮਤਾਂ ਨੂੰ ਵੱਡਾ ਝਟਕਾ: ਪੈਟਰੋਲ ₹100 ਅਤੇ ਡੀਜ਼ਲ ₹90 ਦੇ ਪਾਰ; ਸੁੱਖੂ ਸਰਕਾਰ ਨੇ ਲਿਆ ਅਹਿਮ ਫੈਸਲਾ

ਹਿਮਾਚਲ ਦੇ ਮੰਡੀ ਵਿੱਚ ਅਚਾਨਕ ਹੜ੍ਹ, ਹਾਈਵੇਅ 'ਤੇ ਆਵਾਜਾਈ ਪ੍ਰਭਾਵਿਤ

ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਭਿਆਨਕ ਸੜਕ ਹਾਦਸਾ

ਹਿਮਾਚਲ ਪ੍ਰਦੇਸ਼ ਦੇ ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਸੈਲਾਨੀ ਬੱਸ ਪਲਟੀ

ਹਿਮਾਚਲ ਦੇ ਮੰਡੀ ਵਿੱਚ ਭੂਚਾਲ ਦੇ ਝਟਕੇ

Shimla Accident: ਕਾਰ ਖੱਡ ਵਿੱਚ ਡਿੱਗਣ ਕਾਰਨ ਮਾਂ-ਧੀ ਸਮੇਤ 4 ਲੋਕਾਂ ਦੀ ਮੌਤ

पंजाब के पर्यटक का मनाली में 27,500 का चालान

 
 
 
 
Subscribe