Thursday, May 01, 2025
 

ਖੇਡਾਂ

ਟੈਸਟ ਸੀਰੀਜ਼ 'ਚ ਕੋਹਲੀ ਦੀ ਗ਼ੈਰਹਾਜ਼ਰੀ 'ਤੇ ਬੋਲੇ ਸਮਿਥ

December 23, 2020 01:13 PM

ਕਿਹਾ, ਨਿਸ਼ਚਤ ਰੂਪ ਵਿਚ ਭਾਰਤ ਲਈ ਵੱਡਾ ਘਾਟਾ ਹੈ


ਐਡੀਲੇਡ : ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਬੱਲੇਬਾਜ਼ ਸਟੀਵ ਸਮਿਥ ਨੇ ਕਿਹਾ ਹੈ ਕਿ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਬਾਕੀ ਤਿੰਨ ਮੈਚਾਂ ਵਿਚ ਵਿਰਾਟ ਕੋਹਲੀ ਦੀ ਗੈਰਹਾਜ਼ਰੀ ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਨੁਕਸਾਨ ਦੇਵੇਗੀ।
ਕੋਹਲੀ ਨੂੰ ਆਪਣੇ ਪਹਿਲੇ ਬੱਚੇ ਦੇ ਜਨਮ ਕਾਰਨ ਘਰ ਪਰਤਣਾ ਪਿਆ ਹੈ ਅਤੇ ਭਾਰਤੀ ਟੀਮ ਉਸ ਤੋਂ ਬਿਨਾਂ ਟੈਸਟ ਸੀਰੀਜ਼ ਦੇ ਬਾਕੀ ਤਿੰਨ ਮੈਚ ਖੇਡੇਗੀ। ਐਡੀਲੇਡ ਵਿੱਚ ਪਹਿਲੇ ਟੈਸਟ ਵਿੱਚ ਅੱਠ ਵਿਕਟਾਂ ਦੀ ਹਾਰ ਤੋਂ ਬਾਅਦ ਭਾਰਤੀ ਟੀਮ ਲੜੀ ਵਿੱਚ 1-0 ਨਾਲ ਪਿੱਛੇ ਹੈ।
ਸਮਿਥ ਨੇ ਮੀਡੀਆ ਨੂੰ ਕਿਹਾ, “ਕੋਹਲੀ ਦੀ ਗੈਰਹਾਜ਼ਰੀ ਨਿਸ਼ਚਤ ਰੂਪ ਨਾਲ ਭਾਰਤ ਲਈ ਇਕ ਵੱਡਾ ਘਾਟਾ ਹੈ। ਸਾਨੂੰ ਵੇਖਣਾ ਹੋਵੇਗਾ ਕਿ ਕੋਹਲੀ ਐਡੀਲੇਡ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ ਕਿਸ ਤਰ੍ਹਾਂ ਖੇਡੇ। ਇਹ ਗੇਂਦਬਾਜ਼ੀ ਦੇ ਅਨੂਕੂਲ ਪਿੱਚ 'ਤੇ ਇਕ ਚੰਗੇ ਗੇਂਦਬਾਜ਼ੀ ਹਮਲੇ ਵਿਰੁੱਧ ਪੱਧਰੀ ਪ੍ਰਦਰਸ਼ਨ ਸੀ। "
ਉਨ੍ਹਾਂ ਨੇ ਕਿਹਾ, "ਮੈਨੂੰ ਯਕੀਨ ਹੈ ਕਿ ਇੱਥੇ ਰਹਿਣ ਲਈ ਉਨ੍ਹਾਂ ਉੱਤੇ ਬਹੁਤ ਦਬਾਅ ਰਿਹਾ ਹੋਵੇਗਾ। ਮੈਂ ਉਨ੍ਹਾਂ ਨੂੰ ਪਹਿਲੇ ਟੈਸਟ ਤੋਂ ਬਾਅਦ ਵਧਾਈ ਦਿੱਤੀ ਅਤੇ ਕਿਹਾ ਕਿ ਤੁਹਾਡਾ ਸਫ਼ਰ ਸੁਹਾਵਣਾ ਹੋਵੇ। ਮੈਂ ਉਮੀਦ ਕਰਦਾ ਹਾਂ ਕਿ ਬੱਚੇ ਨਾਲ ਸਭ ਕੁਝ ਠੀਕ ਰਹੇਗਾ। ਆਪਣੀ ਪਤਨੀ ਨੂੰ ਮੇਰੇ ਵੱਲੋਂ ਸ਼ੁੱਭਕਾਮਨਾਵਾਂ ਦੇਣਾ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

ਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚ

MI ਬਨਾਮ KKR: ਮੁੰਬਈ ਨੇ ਵਾਨਖੇੜੇ ਵਿੱਚ ਜਿੱਤ ਦਾ ਖਾਤਾ ਖੋਲ੍ਹਿਆ, KKR ਨੂੰ 8 ਵਿਕਟਾਂ ਨਾਲ ਹਰਾਇਆ

KKR ਬਨਾਮ RCB ਓਪਨਿੰਗ ਮੈਚ ਹੋ ਸਕਦਾ ਹੈ ਰੱਦ

हॉकी इंडिया ने 2025 के वार्षिक पुरस्कारों के लिए की अब तक की सबसे बड़ी पुरस्कार राशि की घोषणा

🏆 ਭਾਰਤ ਨੇ ਜਿੱਤੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025

ਚੈਂਪੀਅਨਜ਼ ਟਰਾਫੀ 2025: ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਕਿਹਾ- 'ਭਾਰਤ ਇਤਿਹਾਸ ਰਚੇਗਾ

ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

 
 
 
 
Subscribe