Sunday, August 03, 2025
 

ਮਨੋਰੰਜਨ

Covid-19 : ਅਦਾਕਾਰਾ ਰਕੁਲਪ੍ਰੀਤ ਦੀ ਜਾਂਚ ਰਿਪੋਰਟ ਪੌਜ਼ਿਟਿਵ

December 23, 2020 12:11 AM

ਸੰਪਰਕ 'ਚ ਆਉਣ ਵਾਲਿਆਂ ਨੂੰ ਦਿੱਤੀ ਟੈਸਟ ਕਰਵਾਉਣ ਦੀ ਸਲਾਹ


ਮੁੰਬਈ : ਅਭਿਨੇਤਰੀ ਰਕੁਲਪ੍ਰੀਤ ਸਿੰਘ ਕੋਰੋਨਾ ਪੌਜ਼ਿਟਿਵ ਪਾਈ ਗਈ ਹੈ। ਇਸ ਗੱਲ ਦੀ ਜਾਣਕਾਰੀ ਖੁਦ ਰਕੁਲਪ੍ਰੀਤ ਸਿੰਘ ਨੇ ਸੋਸ਼ਲ ਮੀਡਿਆ 'ਤੇ ਆਪਣੇ ਚਹੇਤਿਆਂ ਨਾਲ ਸਾਂਝੀ ਕੀਤੀ। ਉਸ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰ ਲਿੱਖਿਆ -'ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੀ ਕੋਰੋਨਾ ਰਿਪੋਰਟ ਪੌਜ਼ਿਟਿਵ ਆਈ ਹੈ। ਮੈਂ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਮੈਂ ਠੀਕ ਹਾਂ। ਮੈਂ ਆਰਾਮ ਕਰ ਰਹੀ ਹਾਂ ਤਾਂਕਿ ਸ਼ੂਟ 'ਤੇ ਵਾਪਸ ਆ ਸਕਾਂ। ਬੇਨਤੀ ਹੈ ਕਿ ਜਿਹੜਾ ਵੀ ਮੇਰੇ ਸੰਪਰਕ ਵਿੱਚ ਆਇਆ ਹੈ ਉਹ ਆਪਣਾ ਟੈਸਟ ਕਰਵਾ ਲਵੇ।

 

ਰਕੁਲਪ੍ਰੀਤ ਦੀ ਇਸ ਪੋਸਟ ਤੋਂ ਬਾਅਦ ਫੈਨਸ ਉਸ ਦੇ ਜਲਦ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਕੋਰੋਨਾ ਸੰਕ੍ਰਮਿਤ ਹੋਣ ਤੋਂ ਪਹਿਲਾ ਰਾਕੁਲਪ੍ਰੀਤ ਫਿਲਮ "ਮੇਡੇ" ਦੀ ਸ਼ੂਟਿੰਗ ਕਰ ਰਹੀ ਸੀ।

ਇਹ ਵੀ ਪੜ੍ਹੋ : ਗੁਰਦਾਸਪੁਰ ਸਰਹੱਦ ਤੋਂ ਏ.ਕੇ.-47 'ਤੇ 30 ਜ਼ਿੰਦਾ ਕਾਰਤੂਸਾਂ ਨਾਲ ਮੈਗਜ਼ੀਨ ਬਰਾਮਦ

ਦੱਸ ਦਈਏ ਕਿ ਯਾਰੀਆਂ, ਆਯਾਰੀ, ਦੇ ਦੇ ਪਿਆਰ ਦੇ, ਮਰਜਾਵਾਂ ਆਦਿ ਫ਼ਿਲਮਾਂ 'ਚ ਆਪਣੇ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਰਕੁਲਪ੍ਰੀਤ ਆਪਣੀ ਆਉਣ ਵਾਲੀ ਫਿਲਮ "ਮੇਡੇ" 'ਚ ਪਾਇਲਟ ਦੀ ਭੂਮਿਕਾ 'ਚ ਨਜ਼ਰ ਆਵੇਗੀ। ਫਿਲਮ 'ਚ ਉਨ੍ਹਾਂ ਦੇ ਨਾਲ ਅਜੇ ਦੇਵਗਨ ਅਤੇ ਅਮਿਤਾਭ ਬੱਚਨ ਵੀ ਹੋਣਗੇ। ਇਸ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਅਜੇ ਦੇਵਗਨ ਹਨ। ਇਹ ਫਿਲਮ 2022 ਵਿੱਚ ਰਿਲੀਜ਼ ਹੋਵੇਗੀ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

सिद्धांत-तृप्ति स्टारर 'धड़क 2' और 'सन ऑफ सरदार 2' में 1 अगस्त को बॉक्स ऑफिस क्लैश

जियोहॉटस्टार के अनोखे शो 'द सोसाइटी' में में होगा मेरा नया अवतार-खुशी मुखर्जी

क्या रंग लाएगी निर्माता शेख फाज़िल और साउथ एक्ट्रेस रेजिना कैसंड्रा की केमिस्ट्री!

18 जुलाई को रिलीज़ के लिए तैयार है फिल्म "आराध्य"

7 लाख के रेड ब्लेजर अवतार में इंटरनेट पर तहलका मचाती उर्वशी रौतेला

राणा नायडू सीज़न 2 में दमदार प्रदर्शन करने के लिए तैयार हैं तनुज विरवानी

फ्लिपकार्ट के ग्लैम अप फेस्ट 2025 में तमन्ना भाटिया, तारा सुतारिया और वामिका गब्बी का जलवा

आमिर खान की ‘सितारे ज़मीन पर’ देख सुधा मूर्ति हुईं भावुक

25 सितम्बर को सिनेमाघरों में धूम मचाएगी पवन कल्याण स्टारर ‘’ओजी"

ज्योतिका तांगरी और प्रिंस नरूला ने "हार्ट वाली बाजी" में दिलों की धड़कनें बढ़ाई

 
 
 
 
Subscribe