Sunday, August 03, 2025
 

ਸਿਆਸੀ

MSP ਤੋਂ ਵੱਧ ਭਾਅ ਦੇਣ ਵਾਲੇ ਬਿਆਨ 'ਤੇ ਰੰਧਾਵਾ ਨੇ ਘੇਰੇ ਕੇਜਰੀਵਾਲ

December 16, 2020 08:55 PM

ਕਿਹਾ, ਫਿਰ ਯੂ.ਪੀ., ਬਿਹਾਰ ਤੇ ਮੱਧ ਪ੍ਰਦੇਸ਼ ਤੋਂ ਝੋਨਾ ਪੰਜਾਬ ਕਿਉਂ ਪਹੁੰਚਿਆ 

 
ਚੰਡੀਗੜ੍ਹ :  ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਸਰਕਾਰ ਵੱਲੋਂ ਫਸਲਾਂ ਦਾ MSP ਤੋਂ ਵੱਧ ਭਾਅ ਦੇਣ ਦੇ ਬਿਆਨ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਜੇ ਦਿੱਲੀ 'ਚ MSP ਤੋਂ ਵੱਧ ਭਾਅ ਤੇ ਫਸਲ ਚੁੱਕੀ ਤਾਂ ਬਿਹਾਰ, ਯੂ.ਪੀ. ਅਤੇ ਮੱਧ ਪ੍ਰਦੇਸ਼ ਤੋਂ ਝੋਨਾ ਪੰਜਾਬ ਵਿਕਣ ਲਈ ਕਿਉਂ ਪਹੁੰਚਿਆ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਝੋਨੇ ਦੀ ਖਰੀਦ ਦੌਰਾਨ ਦੂਸਰੇ ਰਾਜਾਂ ਤੋਂ ਪੰਜਾਬ ਵਿੱਚ ਵਿਕਣ ਲਈ ਆਏ ਝੋਨੇ ਦੇ ਟਰੱਕਾਂ ਦੇ ਟਰੱਕ ਕਿਸਾਨਾਂ ਅਤੇ ਪੁਲਿਸ ਵੱਲੋਂ ਪੰਜਾਬ ਸਰਹੱਦ 'ਤੇ ਫੜ੍ਹੇ ਗਏ। 
 
 
ਉਨ੍ਹਾਂ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਦਿੱਲੀ ਵਿੱਚ ਝੋਨੇ ਦਾ ਕੁੱਲ ਉਤਪਾਦਨ ਪੰਜਾਬ ਦੇ ਇੱਕ ਬਲਾਕ ਨਾਲੋਂ ਵੀ ਘੱਟ ਹੋਵੇਗਾ, ਫਿਰ ਦੂਸਰੇ ਸੂਬਿਆਂ ਤੋਂ ਆਉਣ ਵਾਲਾ ਝੋਨਾ ਵਿਕਣ ਲਈ ਦਿੱਲੀ ਕਿਉਂ ਨਹੀਂ ਗਿਆ ਜਦੋਂ ਕਿ ਤੁਸੀਂ ਤਾਂ MSP ਤੋਂ ਵੀ ਵੱਧ ਕੀਮਤ ਤੇ ਝੋਨਾ ਖਰੀਦ ਰਹੇ ਸੀ? ਰੰਧਾਵਾ ਨੇ ਕਿਹਾ ਕਿ ਕੇਜਰੀਵਾਲ ਨੇ ਆਪਣੀ ਸਿਆਸਤ ਦੀ ਸ਼ੁਰੂਆਤ ਹੀ ਝੂਠ ਨਾਲ ਕੀਤੀ ਸੀ ਅਤੇ ਗਰਮ ਮੁੱਦਿਆਂ ਤੇ ਗੁੰਮਰਾਹਕੁਨ ਝੂਠੇ ਬਿਆਨ ਦਾਗ ਕੇ ਉਹ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਲਾਹਾ ਲੈਣ ਲਈ ਦੀ ਸਿਆਸਤ ਝੂਠ 'ਤੇ ਆਧਾਰਤ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਹੀ ਉਹ ਦਿੱਲੀ ਦੇ ਮੁੱਖ ਮੰਤਰੀ ਬਣੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਕੇਜਰੀਵਾਲ ਭਾਜਪਾ ਵੱਲੋਂ ਖੜ੍ਹਾ ਕੀਤਾ ਗਿਆ ਇੱਕ ਮੁਖੌਟਾ ਹੈ ਜੋ ਆਨੇ-ਬਹਾਨੇ ਕਿਸਾਨ ਸੰਘਰਸ਼ ਨੂੰ ਕਮਜੋਰ ਕਰਨ ਲਈ ਆਪਣੇ ਮਾਲਕਾਂ ਦਾ ਹੁਕਮ ਵਜਾ ਰਿਹਾ ਹੈ। 
 
 
ਉਨ੍ਹਾਂ ਕਿਹਾ ਕਿ 23 ਨਵੰਬਰ ਨੂੰ ਦਿੱਲੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਨੂੰ ਲਾਗੂ ਕਰਨ ਲਈ ਜਾਰੀ ਕੀਤੇ ਜਾਣ ਨਾਲ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਇਸ ਬੀ ਟੀਮ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਜੇਕਰ ਸੱਚੀ-ਮੁੱਚੀ ਕਿਸਾਨ ਹਿਤੈਸ਼ੀ ਹਨ ਤਾਂ ਕੁਝ ਦਿਨਾਂ ਲਈ ਆਪਣੀ ਨਸ਼ੇ ਦੀ ਲੱਤ ਦੀ ਕੁਰਬਾਨੀ ਕਰਕੇ ਕੇਂਦਰ ਸਰਕਾਰ ਵਿਰੁੱਧ ਜੰਤਰ-ਮੰਤਰ ਵਿਖੇ ਧਰਨਾ ਦੇਣ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ, ਧਾਰਮਿਕ ਸਮਾਗਮਾਂ, ਦਾਹ-ਸੰਸਕਾਰ ਮੌਕੇ ਅਤੇ ਸੰਸਦ ਤੱਕ ਨਸ਼ੇ ਦੀ ਹਾਲਤ ਵਿੱਚ ਪਹੁੰਚਣ ਵਾਲੇ ਭਗਵੰਤ ਮਾਨ ਜੇਕਰ ਜੰਤਰ-ਮੰਤਰ ਵਿਖੇ ਕੁਝ ਦਿਨ ਨਸ਼ੇ ਤੋਂ ਬਿਨਾ ਧਰਨਾ ਦੇਣ ਵਿੱਚ ਕਾਮਯਾਬ ਹੋ ਗਏ ਤਾਂ ਇਸ ਨਾਲ ਲੋਕਾਂ ਵਿੱਚ ਘੱਟੋ-ਘੱਟ ਇਹ ਵਿਸ਼ਵਾਸ ਬਹਾਲ ਕਰ ਸਕਣਗੇ ਕਿ ਉਹ ਆਪਣੇ-ਆਪ 'ਤੇ ਤਾਂ ਕੰਟਰੋਲ ਕਰ ਹੀ ਲੈਂਦੇ ਹਨ।
 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਭਾਖੜਾ ਡੈਮ ’ਤੇ CISF ਦੀ ਤਾਇਨਾਤੀ ਕਰਨ ਦੇ ਫੈਸਲੇ ਲਈ ਕੇਂਦਰ ’ਤੇ ਵਰ੍ਹੇ CM Mann

ਆਪ ਦੀ ਲੈਂਡ ਪੂਲਿੰਗ ਸਕੀਮ: ਲੈਂਡ ਮਾਫ਼ੀਆ ਦਾ ਅੰਤ, ਲੋਕਾਂ ਦੀ ਜ਼ਮੀਨ ਲੋਕਾਂ ਲਈ !

ਹੁਣ "ਆਪ" ਦੇ ਵਿਦਿਆਰਥੀ ਸੰਗਠਨ ਦਾ ਨਾਂ 'ਏਐਸਏਪੀ', ਕੇਜਰੀਵਾਲ ਨੇ ਕੀਤਾ ਲਾਂਚ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਐਮ.ਪੀ. ਅਰੋੜਾ ਨੇ ਮਨੋਵਿਗਿਆਨੀਆਂ ਨਾਲ ਕੀਤੀ ਮੀਟਿੰਗ

ਬਿੱਟੂ ਆਪਣੇ ਰਾਜਨੀਤਿਕ ਆਗੂਆਂ ਨੂੰ ਖ਼ੁਸ਼ ਕਰਨ ਲਈ ਰੋਜ਼ਾਨਾ ਮੇਰੇ ਵਿਰੁੱਧ ਜ਼ਹਿਰ ਉਗਲਦਾ ਹੈ: ਮੁੱਖ ਮੰਤਰੀ

4 ਕੈਬਨਿਟ ਮੰਤਰੀ ਅਤੇ 'ਆਪ' ਵਿਧਾਇਕਾਂ ਵੱਲੋਂ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਨੰਗਲ ਵਿਖੇ ਦਿਨ ਰਾਤ ਦੀ ਪਹਿਰੇਦਾਰੀ ਵਿੱਚ ਸ਼ਮੂਲੀਅਤ

ਜ਼ਿਮਨੀ ਚੋਣਾਂ ਤੋਂ ਪਹਿਲਾਂ ਲੁਧਿਆਣਾ ਪੱਛਮੀ ਲਈ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ: ਸਿਬਿਨ ਸੀ

CM ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਮੁਹੱਈਆ ਕਰਵਾ ਰਹੀ ਹੈ ਅਨੁਕੂਲ ਮਾਹੌਲ: ਚੇਅਰਮੈਨ ਅਨਿਲ ਠਾਕੁਰ

“ਇਹ ਸਿਰਫ਼ ਇੱਕ ਟ੍ਰੇਲਰ ਹੈ, ਪਿਕਚਰ ਅਜੇ ਆਉਣੀ ਬਾਕੀ ਹੈ…”: ਐਮਪੀ ਅਰੋੜਾ ਨੇ ਵਿਕਾਸ ਏਜੰਡੇ 'ਤੇ ਵੱਡਾ ਦਾਅ ਲਗਾਇਆ

ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨ

 
 
 
 
Subscribe