Friday, May 02, 2025
 

ਹਰਿਆਣਾ

ਹੁਣ ਸ਼ਰਾਬ ਖਰੀਦ ਨਾਲ ਮਿਲੇਗੀ ਇਲੈਕਟ੍ਰਾਨਿਕ ਰਸੀਦ

December 09, 2020 02:37 PM

ਚੰਡੀਗੜ੍ਹ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ 15 ਜਨਵਰੀ, 2021 ਤਕ ਸਾਰੇ ਜਿਲਿਆਂ ਦੇ ਸ਼ਰਾਬ ਵਿਕਰੇਤਾਵਾਂ ਦੇ ਸੈਲ ਕੇਂਦਰਾਂ 'ਤੇ ਇਲੈਕਟ੍ਰੋਨਿਕ ਢੰਗ ਨਾਲ ਵਿਕਰੀ ਰਸੀਦ ਕੱਟਿਆ ਜਾਣਾ ਯਕੀਨੀ ਕੀਤਾ ਜਾਵੇ| ਇਸ ਨਾਲ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਦੀ ਵਿਕਰੀ ਨੂੰ ਰੋਕਿਆ ਜਾ ਸਕੇਗਾ ਅਤੇ ਨਿਗਰਾਨੀ ਸਹੀ ਢੰਗ ਨਾਲ ਕੀਤੀ ਜਾ ਸਕੇਗੀ|
ਦੁਸ਼ਯੰਤ ਚੌਟਾਲਾ ਇੱਥੇ ਸਾਰੇ ਜਿਲਿਆਂ ਦੇ ਆਬਕਾਰੀ ਤੇ ਕਰਾਧਾਨ ਕਮਿਸ਼ਨਰਾਂ ਨਾਲ ਲਾਈਸੈਂਸ ਫੀਸ ਦੇ ਸਬੰਧ ਵਿਚ ਵੀਡਿਓ ਕਾਨਫਰੈਂਸਿੰਗ ਰਾਹੀਂ ਸਮੀਖਿਆ ਮੀਟਿੰਗ ਕਰ ਰਹੇ ਸਨ| ਮੀਟਿੰਗ ਵਿਚ ਆਬਕਾਰੀ ਤੇ ਕਰਾਧਾਨ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਰਸਤੋਗੀ ਤੇ ਆਬਕਾਰੀ ਤੇ ਕਰਾਧਾਨ ਕਮਿਸ਼ਨਰ ਸ਼ੇਖਰ ਵਿਦਿਆਰਥੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਿਰ ਸਨ|
ਚੌਟਾਲਾ ਨੇ ਕਿਹਾ ਕਿ ਸੂਬੇ ਵਿਚ ਕਿਧਰੇ ਵੀ ਬਿਨਾਂ ਇਜਾਜਤ ਦੇ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਆਬਕਾਰੀ ਅਧਿਕਾਰੀ ਸਮੇਂ-ਸਮੇਂ 'ਤੇ ਛਾਪੇਮਾਰੀ ਕਰਨ| ਰਿਕਵਰੀ ਵਿਚ ਦੇਰੀ ਹੋਣ ਵਾਲੇ ਮਾਮਲਿਆਂ ਵਿਚ ਪੈਨਲਟੀ ਲਗਾਉਣ ਦਾ ਆਦੇਸ਼ ਦਿੰਦੇ ਹੋਏ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਮਾਮਲੇ ਜਿੱਥੇ ਰਿਕਵਰੀ ਬਕਾਇਆ ਹੈ ਅਤੇ ਉਨਾਂ ਦੀ ਸੰਪਤੀ ਅਚੈਟ ਹੈ, ਉਸ ਸੰਪਤੀ ਤੋਂ ਬਕਾਇਆ ਦੀ ਰਿਕਵਰੀ ਕਰਨ ਦੀ ਕਾਰਵਾਈ ਕਰਨ|
ਉਨਾਂ ਨੇ ਆਬਕਾਰੀ ਅਧਿਕਾਰੀਆਂ ਨੂੰ ਅਗਲੇ ਦੋ ਤਿਮਾਹੀ ਦੇ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨ ਲਈ ਹੋਰ ਮਿਹਨਤ ਕਰਨ ਦੇ ਆਦੇਸ਼ ਦਿੱਤੇ| ਉਨਾਂ ਕਿਹਾ ਕਿ ਹੋਟਲ, ਰੈਸਟਾਰੈਂਟ ਅਤੇ ਬੈਂਕਵਟ ਹਾਲ ਆਦਿ ਥਾਂਵਾਂ 'ਤੇ ਬਿਨਾਂ ਲਾਈਸੈਂਸ ਫੀਸ ਜਮਾਂ ਕਰਵਾਏ ਸ਼ਰਾਬ ਨਾ ਪਰੋਸੀ ਜਾਣਾ ਯਕੀਨੀ ਕਰਨ, ਤਾਂ ਜੋ ਸੂਬੇ ਨੂੰ ਮਾਲੀਆ ਦਾ ਨੁਕਸਾਨ ਨਾ ਹੋਵੇ| ਉਨਾਂ ਨੇ ਇਕ ਦਿਨ ਲਈ ਦਿੱਤੇ ਜਾਣ ਵਾਲੇ ਲਾਈਸੈਂਸ ਦੀ ਵੀ ਜਾਂਚ ਕਰਨ ਅਤੇ ਲਾਈਸੈਂਸ ਲਈ ਬਿਨਾਂ ਸ਼ਰਾਬ ਪਰੋਸਣ ਵਾਲਿਆਂ 'ਤੇ ਕਾਰਵਾਈ ਕਰਨ ਨੂੰ ਕਿਹਾ|

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਹਰਿਆਣਾ ਨੂੰ ਬਣਾਵਾਂਗੇ ਮਨੁਫੱਚਰਿੰਗ ਦਾ ਹਬ: ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਮੋਦੀ ਨੇ ਹਿਸਾਰ ਤੋਂ ਅਯੁੱਧਿਆ ਲਈ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

गर्भवती महिलाओं के लिए “सहेली” पहल की शुरुआत

प्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्री

राज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रह

ਹਿਸਾਰ-ਸਿਰਸਾ ਹਾਈਵੇਅ 'ਤੇ ਕਾਰ ਅਤੇ ਆਟੋ ਰਿਕਸ਼ਾ ਦੀ ਟੱਕਰ

PM नरेन्द्र मोदी विकसित भारत-विकसित हरियाणा की महत्वपूर्ण कड़ी को जोड़ेंगे : CM सैनी

अवैध खनन एवं परिवहन रोकने के लिए हरियाणा सरकार प्रतिबद्ध

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

 
 
 
 
Subscribe