ਚੰਡੀਗੜ੍ਹ : ਹਰਿਆਣਾ ਸਰਕਾਰ ਨੇ 25 ਦਸੰਬਰ,  2020 ਨੂੰ ਸੁਸ਼ਾਸਨ ਦਿਵਸ (ਜੋ ਕਿ ਹਰੇਕ ਸਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਜਨਮ ਦਿਨ ਵੱਜੋਂ ਮਨਾਇਆ ਜਾਂਦਾ ਹੈ),  ਦੇ ਮੌਕੇ 'ਤੇ ਸੂਬਾ,  ਜਿਲਾ ਤੇ ਵਿਭਾਗ ਪੱਧਰ 'ਤੇ ਕਰਮਚਾਰੀਆਂ ਅਤੇ ਅਧਿਕਾਰੀਆਂ,  ਜਿੰਨਾਂ ਨੇ ਸੁਸ਼ਾਸਨ ਲਈ ਸ਼ਲਾਘਾਯੋਗ ਤੇ ਨਵੀਂ ਪ੍ਰਣਾਲੀ ਦੇ ਕੰਮ ਕੀਤੇ ਹੋਣ,  ਨੂੰ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ| ਇਸ ਪੁਰਸਕਾਰ ਲਈ ਵਿਚਾਰ ਦਾ ਸਮਾਂ 2019-20 ਹੋਵੇਗਾ|
ਇਕ ਸਰਕਾਰੀ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਪੁਰਸਕਾਰ ਤਿੰਨ ਸ਼੍ਰੇਣੀਆਂ ਸਮਾਜਿਕ,  ਆਰਥਿਕ ਅਤੇ ਬੁਨਿਆਦੀ ਢਾਂਚਾ ਖੇਤਰ ਵਿਚ ਦਿੱਤੇ ਜਾਣਗੇ|ਇਨ੍ਹਾਂ ਪੁਰਸਕਾਰਾਂ ਲਈ ਕੰਮ ਦੀ ਸੂਚੀ,  ਛੰਟਨੀ ਅਤੇ ਮੁਲਾਂਕਨ ਦਾ ਕੰਮ ਬਾਹਰੀ ਆਦਰਿਆਂ ਅਰਥਾਤ ਯੂਨੀਵਰਸਿਟੀਆਂ,  ਆਈ.ਆਈ.ਐਮ ਅਤੇ ਆਈ.ਆਈ.ਟੀ. ਰਾਹੀਂ ਕੀਤਾ ਜਾਵੇਗਾ|
ਉਨਾਂ ਦਸਿਆ ਕਿ ਸੂਬਾ ਸਰਕਾਰ ਨੇ ਸਾਰੇ ਪ੍ਰਸ਼ਾਸਨਿਕ ਸਕੱਤਰਾਂ ਤੋਂ ਇਸ ਮਾਮਲੇ ਦੇ ਸਬੰਧ ਵਿਚ ਸੁਝਾਅ ਮੰਗੇ ਹਨ,  ਜਿਸ ਨਾਲ ਅਜਿਹੇ ਸੁਸ਼ਾਸਨ ਪੁਰਸਕਾਰ ਦੀ ਸਥਾਪਨਾ ਕੀਤੀ ਜਾਵੇ| ਇਹ ਸੁਝਾਅ 4 ਦਸੰਬਰ,  2020 ਤਕ ਈਮੇਲ admnreformshry0gmail.com 'ਤੇ ਭੇਜੇ ਜਾ ਸਕਦੇ ਹਨ|