Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹਰਿਆਣਾ

5 ਹਜਾਰ ਦੀ ਰਿਸ਼ਵਤ ਲੈਂਦਾ ਪਟਵਾਰੀ ਰੰਗੀ ਹੱਥੀ ਕਾਬੂ

November 19, 2020 11:37 PM

ਕਰਨਾਲ : ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਕਰਨਾਲ ਦੇ ਇਕ ਪਟਵਾਰੀ ਨੂੰ 5 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਗਿਰਫਤਾਰ ਕੀਤਾ ਹੈ ਅਤੇ ਇਕ ਹੋਰ ਮਾਮਲੇ ਵਿਚ ਵਿਜੀਲੈਂਸ ਵਿਭਾਗ ਦੀ ਸਿਫਾਰਿਸ਼ 'ਤੇ ਸਰਕਾਰ ਨੇ ਠੇਕੇਦਾਰਾਂ ਤੋਂ ਲੱਖਾਂ ਰੁਪਏ ਦੀ ਵਸੂਲੀ ਕਰਨ ਸਮੇਤ ਨਗਰ ਨਿਗਮ ਪਾਣੀਪਤ ਦੇ 2 ਕਾਰਜਕਾਰੀ ਇੰਜੀਨੀਅਰਾਂ, 2 ਨਿਗਮ ਇੰਜੀਨੀਅਰਾਂ ਤੇ 2 ਜੂਨੀਅਰ ਇੰਜੀਨੀਅਰਾਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਦੇ ਆਦੇਸ਼ ਦਿੱਤੇ ਹਨ|
ਬਿਉਰੋ ਦੇ ਇਕ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੇ ਮਾਮਲੇ ਵਿਚ ਜਿਲ•ਾ ਕਰਨਾਲ ਨਾਲ ਸਬੰਧਿਤ ਹੈ| ਸ਼ਿਕਾਇਤਕਰਤਾ ਇਰਸ਼ਾਦ ਵਾਸੀ ਪਿੰਡ ਨੰਗਲ ਰਾਜਪੂਤ, ਜਿਲ•ਾ ਸਹਾਰਨਪੁਰ ਨੇ ਵਿਜੀਲੈਂਸ ਬਿਊਰੋ, ਕਰਨਾਲ ਨੁੰ ਸ਼ਿਕਾਇਤ ਦਿੱਤੀ ਕਿ ਇੰਦਰੀ ਵਿਚ ਉਸ ਦੀ ਕੁੱਝ ਜਮੀਨ ਹੈ, ਜਿਸ ਦੀ ਚੱਕਬੰਦੀ ਦੀ ਏਵਜ ਵਿਚ ਪਟਵਾਰੀ ਪਰਮਜੀਤ ਪੰਚ ਹਜਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ| ਬਿਊਰੋ ਨੇ ਕਾਰਵਾਈ ਕਰਦੇ ਹੋਏ ਭ੍ਰਿਸ਼ਟਾਚਾਰ ਐਕਟ ਦੀ ਧਾਰਾਵਾਂ ਵਿਚ ਮਾਮਲਾ ਦਰਜ ਕਰ ਕੇ ਸੁਨੀਲ ਕੁਮਾਰ, ਡਿਪਟੀ ਪੁਲਿਸ ਸੁਪਰਡੈਂਟ ਦੇ ਅਗਵਾਈ ਵਿਚ ਵਿਜੀਲੈਂਸ, ਕਰਨਾਲ ਦੀ ਟੀਮ ਵੱਲੋਂ ਰੇਡ ਕੀਤੀ ਗਈ| ਡਿਊਟੀ ਮੈਜੀਸਟ੍ਰੇਟ ਰਾਜੇਸ਼ ਕੁਮਾਰ ਬੀ.ਡੀ.ਪੀ.ਓ ਦੀ ਮੌਜੂਦਗੀ ਵਿਚ ਦੋਸ਼ੀ ਪਟਵਾਰੀ ਨੁੰ 5 ਹਜਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੱਗੀ ਹੱਥੀ ਗਿਰਫਤਾਰ  ਕੀਤਾ ਹੈ|
ਦੂਜਾ ਮਾਮਲਾ ਪਾਣੀਪਤ ਨਗਰ ਨਿਗਮ ਵੱਲੋਂ ਵੱਖ-ਵੱਖ ਗਲੀਆਂ ਤੇ ਸੜਕਾਂ ਦੇ ਨਿਰਮਾਣ ਨਾਲ ਸਬੰਧਿਤ ਹੈ| ਵਿਜੀਲੈਂਸ ਵਿਭਾਗ, ਪੰਚਕੂਲਾ ਦੀ ਤਕਨੀਕੀ ਟੀਮ ਵੱਲੋਂ ਪਾਣੀਪਤ ਨਗਰ ਨਿਗਮ ਦੀ ਕਈ ਗਲੀਆਂ ਤੇ ਸੜਕਾਂ ਦਾ ਵਿਸ਼ੇਸ਼ ਨਿਰੀਖਣ ਕੀਤਾ ਗਿਆ ਸੀ, ਜਿਸ ਵਿਚ ਪਾਇਆ ਗਿਆ ਕਿ ਠੇਕੇਦਾਰਾਂ ਵੱਲੋਂ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰਾਂ, ਨਿਗਮ ਇੰਜੀਨੀਅਰਾਂ ਤੇ ਜੂਨੀਅਰ ਇੰਜੀਨੀਅਰਾਂ ਦੀ ਲਾਪ੍ਰਵਾਹੀ ਦਾ ਫਾਇਦਾ ਚੁੱਕ ਕੇ ਘਟੀਆ ਪੱਧਰ ਦੀ ਨਿਰਮਾਣ ਸਮੱਗਰੀ ਦੀ ਵਰਤੋ ਕੀਤੀ ਗਈ ਹੈ ਤੇ ਸਰਕਾਰ ਨੂੰ ਲੱਖਾ ਰੁਪਏ ਦਾ ਚੁਣਾ ਲਗਾਇਆ ਹੈ| ਵਿਜੀਲੈਂਸ ਬਿਊਰੋ ਦੀ ਰਿਪੋਰਟ 'ਤੇ ਹੁਣ ਸਰਕਾਰ ਨੇ ਸਬੰਧਿਤ ਠੇਕੇਦਾਰਾਂ ਤੋਂ ਲਗਭਗ 13, 37, 427 ਰੁਪਏ ਦੀ ਵਸੂਲੀ ਸਮੇਤ ਨਗਰ ਨਿਗਮ ਪਾਣੀਪਤ ਦੇ 2 ਕਾਰਜਕਾਰੀ ਇੰਜੀਨੀਅਰਾਂ, 2 ਨਿਗਮ ਇੰਜੀਨੀਅਰਾਂ ਤੇ 2 ਜੂਨੀਅਰ ਇੰਜੀਨੀਅਰਾਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਦੇ ਆਦੇਸ਼ ਦਿੱਤੇ ਹਨ|

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਕਾਂਗਰਸ ਵੱਲੋਂ ਹਰਿਆਣਾ 'ਚ ਹਰੇਕ ਜ਼ਿਲ੍ਹੇ 'ਚ 20 ਬੂਥਾਂ ਲਈ ਇੱਕ ਮੰਡਲ ਬਣਾਉਣ ਦਾ ਨਿਰਦੇਸ਼

ਹਰਿਆਣਾ ਰੋਡਵੇਜ਼ 'ਚ ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਮੁਫ਼ਤ ਬੱਸ ਯਾਤਰਾ ਸਹੂਲਤ

ਰੋਡਵੇਜ਼ ਕਰਮਚਾਰੀਆਂ ਦੀਆਂ ਹਰਿਆਣਾ ਸਰਕਾਰ ਨਾਲ 80-90 ਫੀਸਦੀ ਮੰਗਾਂ 'ਤੇ ਬਣੀ ਸਹਿਮਤੀ

ਗੁਰੂਗ੍ਰਾਮ ਜੇਲ੍ਹ 'ਚ ਬੰਦ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਨਗੇ CM ਭਗਵੰਤ ਮਾਨ

ਹਰਿਆਣਾ ਸਰਕਾਰ ਵੱਲੋਂ 13 ਹੜਤਾਲ 'ਤੇ ਚੱਲ ਰਹੇ ਫਾਇਰਫਾਈਟਰ ਦੀਆਂ ਸੇਵਾਵਾਂ ਖਤਮ

ਹਰਿਆਣਾ ਸਰਕਾਰ ਨੇ ਗੰਨੇ ਦੇ ਕਿਸਾਨਾਂ ਲਈ ਸਬਸਿਡੀ ਯੋਜਨਾਵਾਂ ਦਾ ਕੀਤਾ ਐਲਾਨ,

ਹਰਿਆਣਾ ਸਰਕਾਰ 5 ਸਤੰਬਰ ਨੂੰ ਸੂਬੇ ਦੇ 79 ਅਧਿਆਪਕਾਂ ਨੂੰ ਕਰੇਗੀ ਸਨਮਾਨਿਤ

ਯੂਨੀਵਰਸਿਟੀਆਂ ਦੀ ਗੈਸਟ ਫੈਕਲਟੀ ਨੂੰ ਮਿਲੇਗੀ ਸੇਵਾ ਸੁਰੱਖਿਆ, ਹਰਿਆਣਾ ਸਰਕਾਰ ਲਿਆ ਰਹੀ ਹੈ ਨਵਾਂ ਐਕਟ

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ 11 ਬਿੱਲ ਪਾਸ

ਹਰਿਆਣਾ ਵਿਧਾਨ ਸਭਾ ਵੱਲੋਂ ਹਰਿਆਣਾ ਰਾਈਟ ਟੂ ਬਿਜ਼ਨਸ ਬਿੱਲ 2026 ਪਾਸ

 
 
 
 
Subscribe