Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਨਵੀ ਦਿੱਲੀ

ਨੀਰਵ ਮੋਦੀ, ਮੇਹੁਲ ਚੌਕਸੀ ਦੀਆਂ ਲਗ਼ਜ਼ਰੀ ਕਾਰਾਂ ਦੀ ਨੀਲਾਮੀ 3.29 ਕਰੋੜ ਰੁਪਏ ਵਿਚ ਹੋਈ : ਈਡੀ

April 27, 2019 10:14 AM

ਨਵੀਂ ਦਿੱਲੀ, (ਏਜੰਸੀ): ਪੀਐਨਬੀ ਘਪਲੇ ਦੇ ਦੋਸ਼ੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੀਆਂ ਇਕ ਦਰਜਨ ਦੇ ਕਰੀਬ ਲਗ਼ਜ਼ਰੀ ਕਾਰਾਂ ਦੀ ਨੀਲਾਮੀ 3.29 ਕਰੋੜ ਰੁਪਏ ਵਿਚ ਕੀਤੀ ਗਈ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। 
ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਕਾਨੂੰਨ ਤਹਿਤ ਇਨ੍ਹਾਂ ਗੱਡੀਆਂ ਨੂੰ ਕੁਰਕ ਕੀਤਾ ਸੀ। ਈਡੀ ਨੇ ਮੁੰਬਈ ਵਿਚ ਮਨੀ ਲਾਂਡਰਿੰਗ ਵਿਸ਼ੇਸ਼ ਅਦਾਲਤ ਤੋਂ ਮਾਰਚ ਵਿਚ ਹੀ ਦੋਹਾਂ ਦੀਆਂ 13 ਕਾਰਾਂ ਦੀ ਨਿਲਾਮੀ ਦੀ ਮਨਜ਼ੂਰੀ ਲੈ ਲਈ ਸੀ। ਡਾਇਰੈਕਟੋਰੇਟ ਦੋਹਾਂ ਵਿਰੁਧ ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ ਦੋ ਅਰਬ ਡਾਲਰ ਦੀ ਧੋਖਾਧੜੀ ਮਾਮਲੇ ਵਿਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ। ਇਕ ਬਿਆਨ ਅਨੁਸਾਰ ਮੈਟਲ ਸਕ੍ਰੈਪ ਟ੍ਰੇਡ ਕਾਰਪੋਰੇਸ਼ਨ ਨੇ 25 ਅਪ੍ਰੈਲ ਨੂੰ ਇਨ੍ਹਾਂ ਕਾਰਾਂ ਦੀ ਈ-ਨਿਲਾਮੀ ਕੀਤੀ। ਕੁਲ 13 ਕਾਰਾਂ ਵਿਚ 11 ਮੋਦੀ ਅਤੇ ਦੋ ਚੌਕਸੀ ਦੀਆਂ ਹਨ। ਇਨ੍ਹਾਂ ਵਿਚ ਕੁਲ 12 ਕਾਰਾਂ ਲਈ 3, 28, 94, 293 ਕਰੋੜ ਰੁਪਏ ਦੀ ਬੋਲੀ ਸਫ਼ਲ ਰਹੀ। ਨੀਲਾਮ ਹੋਣ ਵਾਲੀਆਂ  12 ਕਾਰਾਂ ਵਿਚੋਂ 10 ਮੋਦੀ ਅਤੇ ਦੋ ਚੌਕਸੀ ਦੀਆਂ ਹਨ। 
ਇਸ ਤੋਂ ਪਿਛਲੇ ਮਹੀਨੇ ਇਨਕਮ ਟੈਕਸ ਵਿਭਾਗ ਨੇ ਮੋਦੀ ਦੀ ਮਲਕੀਅਤ ਵਾਲੀਆਂ ਕਈ ਪੇਂਟਿੰਗ ਅਤੇ ਕਲਾਕ੍ਰਿਤੀਆਂ ਦੀ ਨੀਲਾਮੀ ਕਰ ਕੇ 59.37 ਕਰੋੜ ਰੁਪਏ ਇਕੱਠੇ ਕੀਤੇ ਸਨ। ਜ਼ਿਕਰਯੋਗ ਹੈ ਕਿ ਹੀਰਾ ਕਾਰੋਬਾਰੀ ਮੋਦੀ ਨੇ ਲੋਨ ਜ਼ਰੀਏ ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ ਦੋ ਅਰਬ ਡਾਲਰ ਦੀ ਧੋਖਾਧੜੀ ਨੂੰ ਅੰਜਾਮ ਦਿਤਾ ਸੀ। ਮੋਦੀ ਨੂੰ ਹਾਲ ਹੀ ਵਿਚ ਲੰਡਨ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। 

 

Have something to say? Post your comment

 

ਹੋਰ ਨਵੀ ਦਿੱਲੀ ਖ਼ਬਰਾਂ

ਦਿੱਲੀ ਸਰਕਾਰ ਦੀ ਖਾਲੀ ਸਰਕਾਰੀ ਇਮਾਰਤਾਂ ਨੂੰ ਵਿਦਿਆਰਥੀ ਹੋਸਟਲ 'ਚ ਬਦਲਣ ਦੀ ਯੋਜਨਾ

ਦਿੱਲੀ ਦੇ ਕਈ ਪੀਜੀ ਹੋਸਟਲਾਂ 'ਤੇ ਚੱਲੇਗਾ ਬੁਲਡੋਜ਼ਰ, ਪੰਜ ਜਾਇਦਾਦਾਂ ਨੂੰ ਕੀਤਾ ਸੀਲ

ਦਿੱਲੀ 'ਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ, 6 ਜਣਿਆਂ ਦੀ ਮੌਤ

ਦਿੱਲੀ 'ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਮਾਮਲੇ 'ਚ ਪੁਲਿਸ ਨੂੰ ਮਿਲੇ ਅਹਿਮ ਸਬੂਤ

ਪੈਲੇਟ ਗੰਨ ਮਾਮਲੇ 'ਚ FIR ਦਰਜ, ਰਾਹੁਲ ਗਾਂਧੀ ਨੇ ਕਿਹਾ ਕਿ ਨਿਆਂ ਵੱਲ ਇਹ ਪਹਿਲਾ ਕਦਮ

ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦਿਵਸ ਮੌਕੇ ਕੀਤੇ ਵੱਡੇ ਐਲਾਨ

ਕੁਝ ਤਾਕਤਾਂ ਪੰਜਾਬ ਅਤੇ ਦੇਸ਼ ‘ਚ ਸ਼ਾਂਤੀ ਨਹੀਂ ਚਾਹੁੰਦੀਆਂ: ਸੁਖਬੀਰ ਸਿੰਘ ਬਾਦਲ

ਆਬਕਾਰੀ ਨੀਤੀ ਮਾਮਲੇ 'ਚ ਕੇਜਰੀਵਾਲ ਤੇ ਸਿਸੋਦੀਆ ਵੱਲੋਂ ਸੀਬੀਆਈ ਦੀ ਪਟੀਸ਼ਨ ਖਾਰਜ ਕਰਨ ਦੀ ਮੰਗ

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਖ਼ਾਲਸਾ ਸਾਜਨਾ ਦਿਵਸ ਮੌਕੇ ਜੱਥੇ ਨੂੰ ਪਾਕਿਸਤਾਨ ਯਾਤਰਾ ਲਈ ਪ੍ਰਵਾਨਗੀ: ਹਰਮੀਤ ਸਿੰਘ ਕਾਲਕਾ

ਦਿੱਲੀ ਦੇ ਮਯੂਰ ਵਿਹਾਰ ਮਾਲ ਪਾਰਕਿੰਗ ਵਿੱਚ ਕਾਰ ਤੋਂ ਲਾਸ਼ ਬਰਾਮਦ

 
 
 
 
Subscribe