ਧੰਨ-ਧੰਨ ਮਾਤਾ ਸਾਹਿਬ ਕੌਰ ਜੀਓ
ਲੱਖ-ਲੱਖ ਵਾਰ ਕਰਾਂ ਪ੍ਰਣਾਮ ਤੁਹਾਨੂੰ
ਬਾਜਾਂਵਾਲੇ ਸ੍ਰੀ ਦਸ਼ਮੇਸ਼ ਗੁਰੂ ਜੀ 
ਬਖਸ਼ਿਆ ਰੁਤਬਾ ਹੈ ਬੜਾ ਮਹਾਨ ਤੁਹਾਨੂੰ
ਪੰਥ ਖਾਲਸੇ ਦੀ ਹੈ ਮਾਤ ਪਿਆਰੀ 
ਸੱਚੇ ਸਾਹਿਬ ਨੇ ਮੁੱਖੋਂ ਫੁਰਮਾ ਦਿੱਤਾ
ਯੁੱਗ-ਯੁੱਗ ਅਮਰ ਰਹੂ ਪੁੱਤ ਤੁਹਾਡਾ
ਝੋਲੀ ਤੁਸਾਂ ਦੀ ਖਾਲਸਾ ਪਾ ਦਿੱਤਾ
ਸਬਰ ਸੰਤੋਖ ਤਿਆਗ ਦੀ ਮੂਰਤ ਭਾਰੀ 
ਦੇਸ਼ ਕੌਮ ਲਈ ਹੱਸ ਕੇ ਦੁੱਖ ਝੱਲੇ 
ਨਾਲ ਗੁਰਾਂ ਦੇ ਛੱਡ ਅਨੰਦਪੁਰ ਨੂੰ 
ਔਖੇ ਬਿਖੜੇ ਤੁਸਾਂ ਨੇ ਰਾਹ ਮੱਲੇ
ਪਏ ਵਿਛੋੜੇ ਸੀ ਸਰਸਾ ਦੇ ਆਣ ਕੰਢੇ 
ਖੇਰੂੰ-ਖੇਰੂੰ ਹੋ ਗਿਆ ਪਰਿਵਾਰ ਸਾਰਾ 
ਵਿਛੜੇ ਸਾਹਿਬਜ਼ਾਦੇ ਨਾਲੇ ਮਾਤਾ ਗੁਜਰੀ
ਗੁਰੂ ਸਾਹਿਬ ਤੇ ਫ਼ੌਜੀ ਹਜੂਮ ਸਾਰਾ 
ਦੁੱਖ ਭੁੱਖ ਤਕਲੀਫ਼ਾਂ ਨੂੰ ਝੱਲ ਕੇ ਤੇ 
ਕੀਤੀ ਸਿਦਕ ਦੀ ਕਾਇਮ ਮਿਸਾਲ ਮਾਤਾ
ਮੇਰੀ ਕਲਮ ਦੀ ਕੋਈ ਔਕਾਤ ਨਾਹੀ 
ਲਿਖੇ ਸਿਫਤ ਕਿ ਸ਼ਾਇਰ 'ਹਰਦਿਆਲ' ਮਾਤਾ
 
ਲੇਖਕ 
ਕਵੀਸ਼ਰ ਹਰਦਿਆਲ ਸਿੰਘ ਹੀਰਾ 
ਫ਼ਿਰੋਜ਼ਪੁਰ
ਮੋਬਾਈਲ : 94657-16284