Thursday, May 01, 2025
 

ਮਨੋਰੰਜਨ

'ਮਿਰਜ਼ਾਪੁਰ 2' ਦੀ ਰਿਲੀਜ਼ਿੰਗ ਤੋਂ ਪਹਿਲਾਂ ਹੀ ਰਿਲੀਜ਼ ਹੋਏ ਸਾਰੇ ਐਪੀਸੋਡ

October 23, 2020 11:26 AM

ਮੁੰਬਈ : ਫ਼ਿਲਮ 'ਮਿਰਜ਼ਾਪੁਰ 2' ਦੀ ਰਿਲੀਜ਼ਿੰਗ ਤੋਂ ਪਹਿਲਾਂ ਹੀ ਐਮਾਜ਼ੋਨ ਪ੍ਰਾਈਮ ਵੀਡੀਓ ਸਟ੍ਰੀਮਿੰਗ ਸ਼ੁਰੂ ਹੋ ਗਈ ਹੈ। ਤੁਸੀਂ ਇਸ ਲੜੀ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ। ਇਸ ਲੜੀ ਵਿਚ ਪੰਕਜ ਤ੍ਰਿਪਾਠੀ, ਅਲੀ ਫਜ਼ਲ, ਦਿਵੇਂਦੁ ਸ਼ਰਮਾ, ਸ਼ਵੇਤਾ ਤ੍ਰਿਪਾਠੀ ਅਤੇ ਰਸਿਕਾ ਦੁੱਗਲ ਇਕ ਵਾਰ ਫਿਰ ਆਪਣਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਨਵੇਂ ਕਿਰਦਾਰ ਸਾਹਮਣੇ ਆਉਣ ਵਾਲੇ ਹਨ। ਪ੍ਰਸ਼ੰਸਕ ਬੜੇ ਉਤਸ਼ਾਹ ਨਾਲ ਇਸ ਸ਼ੋਅ ਦੀ ਉਡੀਕ ਕਰ ਰਹੇ ਸਨ ਅਤੇ ਦਰਸ਼ਕਾਂ ਨੂੰ ਹੈਰਾਨ ਕਰਨ ਲਈ, ਇਸ ਮਸ਼ਹੂਰ ਵੈਬਸਰੀਜ਼ ਨੂੰ ਆਪਣੇ ਸ਼ੈਡਿਊਲ ਤੋਂ ਇਕ ਦਿਨ ਪਹਿਲਾਂ ਰਿਲੀਜ਼ ਹੋ ਚੁੱਕੀ ਹੈ, ਜਿਸ ਕਾਰਨ ਪ੍ਰਸ਼ੰਸਕਾਂ ਨੂੰ ਇਕ ਹੈਰਾਨੀਜਨਕ ਸਰਪ੍ਰਾਈਜ਼ ਮਿਲਿਆ ਹੈ ਅਤੇ ਕਈ ਪ੍ਰਸ਼ੰਸਕ ਟਵੀਟਜ਼ ਦੇ ਸਹਾਰੇ ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਸ਼ੋਅ ਬਣਾਉਣ ਵਾਲੇ ਮੇਕਰਜ਼ ਦਾ ਧੰਨਵਾਦ ਅਦਾ ਕਰ ਰਹੇ ਹਨ। 

'ਮਿਰਜ਼ਾਪੁਰ' ਦੇ ਪਹਿਲੇ ਸੀਜ਼ਨ ਦੀ ਕਹਾਣੀ

ਮਿਰਜ਼ਾਪੁਰ ਦੇ ਸੀਜਨ 'ਚ ਪੰਕਜ ਤ੍ਰਿਪਾਠੀ ਕਾਲੀਨ ਭਈਆ ਦੀ ਭੂਮਿਕਾ 'ਚ ਦਿਖਾਈ ਦਿੱਤੇ ਸਨ, ਜੋ ਇਕ 'ਬਾਹੂਬਲੀ' ਹੈ ਅਤੇ ਮਿਰਜ਼ਾਪੁਰ 'ਚ ਉਨ੍ਹਾਂ ਦੇ ਨਾਮ ਦੀ ਤੂਤੀ ਬੋਲਦੀ ਹੈ ਅਤੇ ਉਹ ਆਪਣੇ ਨਸ਼ਿਆਂ ਅਤੇ ਬੰਦੂਕਾਂ ਦੇ ਕਾਰੋਬਾਰ ਨੂੰ ਫੈਲਾਉਣ ਲਈ ਗੁੱਡੂ ਅਤੇ ਬਬਲੂ ਨੂੰ ਆਪਣੇ ਗਿਰੋਹ 'ਚ ਸ਼ਾਮਲ ਕਰ ਲੈਂਦੇ ਹਨ ਪਰ ਕਾਲੀਨ ਭਈਆ ਦਾ ਬੇਟਾ ਮੁੰਨਾ ਇਸ ਫ਼ੈਸਲੇ ਤੋਂ ਖੁਸ਼ ਨਹੀਂ ਹੈ। ਇਸ ਤੋਂ ਇਲਾਵਾ ਗੁੱਡੂ ਇਕ ਲੜਕੀ ਨਾਲ ਵਿਆਹ ਕਰਵਾਉਂਦਾ ਹੈ, ਜਿਸ ਨੂੰ ਮੁੰਨਾ ਕਾਲਜ 'ਚ ਪਸੰਦ ਕਰਦੀ ਹੈ। ਫਿਰ ਮੁੰਨਾ ਆਪਣੇ ਪਿਤਾ ਦੀ ਹੱਤਿਆ ਦੀ ਯੋਜਨਾ ਬਣਾ ਲੈਂਦਾ ਹੈ ਪਰ ਕਾਲੀਨ ਭਇਆ ਬਚ ਜਾਂਦਾ ਹੈ ਅਤੇ ਮੁੰਨਾ ਇਸ ਦਾ ਇਲਜ਼ਾਮ ਗੁੱਡੂ ਅਤੇ ਬਬਲੂ 'ਤੇ ਲਗਾ ਦਿੰਦੇ ਹਨ। ਕਾਲੀਨ ਵੀ ਮੁੰਨਾ ਨੂੰ ਗੁੱਡੂ ਅਤੇ ਬਬਲੂ ਨੂੰ ਖ਼ਤਮ ਕਰਨ ਦੀ ਆਗਿਆ ਦੇ ਦਿੰਦੇ ਹਨ। ਇਸ ਤੋਂ ਬਾਅਦ ਮੁੰਨਾ ਬਬਲੂ ਅਤੇ ਗੁੱਡੂ ਦੀ ਪਤਨੀ ਦਾ ਕਤਲ ਕਰ ਦਿੰਦਾ ਹੈ।

'ਮਿਰਜ਼ਾਪੁਰ 2' ਇਹ ਹੋਵੇਗਾ ਖ਼ਾਸ


'ਮਿਰਜ਼ਾਪੁਰ 2' 'ਚ ਗੁੱਡੂ ਆਪਣੇ ਭਰਾ ਅਤੇ ਆਪਣੀ ਪਤਨੀ ਦਾ ਬਦਲਾ ਲਵੇਗਾ, ਨਾਲ ਹੀ ਹੁਣ ਗੁੱਡੂ ਵੀ 'ਮਿਰਜ਼ਾਪੁਰ' 'ਤੇ ਰਾਜ ਕਰਨਾ ਚਾਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ 'ਮਿਰਜ਼ਾਪੁਰ 2' ਰਿਲੀਜ਼ ਤੋਂ ਤਿੰਨ ਘੰਟੇ ਪਹਿਲਾਂ ਹੀ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋਣਾ ਸ਼ੁਰੂ ਹੋ ਗਿਆ ਹੈ। ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਤੁਸੀਂ ਇਸ ਸੀਰੀਜ਼ ਨੂੰ ਵੇਖ ਸਕਦੇ ਹੋ। ਇਸ ਸੀਰੀਜ਼ 'ਚ ਪੰਕਜ ਤ੍ਰਿਪਾਠੀ, ਅਲੀ ਫਜਲ, ਦਿਵਯੇਂਦੂ ਸ਼ਰਮਾ, ਸ਼ਵੇਤਾ ਤ੍ਰਿਪਾਠੀ ਅਤੇ ਰਸਿਕਾ ਦੁੱਗਲ ਆਪਣੇ ਕਿਰਦਾਰ ਨੂੰ ਦੁਬਾਰਾ ਨਿਭਾਉਂਦੇ ਨਜ਼ਰ ਆਉਣਗੇ। ਇਨ੍ਹਾਂ ਦੇ ਇਲਾਵਾ ਹੋਰ ਵੀ ਕਈ ਕਿਰਦਾਰ ਸਾਹਮਣੇ ਆਉਣ ਵਾਲੇ ਹਨ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe