ਚੰਡੀਗੜ੍ਹ : ਬਾਬਾ ਵੇ ਕਲਾ ਮਰੋੜ ਨਾਲ ਮਸ਼ਹੂਰ ਹੋਣ ਵਾਲੇ ਗਾਇਕ 'ਤੇ ਕਾਮੇਡੀਅਨ ਕੇ ਦੀਪ ਦਾ ਵੀਰਵਾਰ ਸ਼ਾਮ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਉਨ੍ਹਾਂ ਦੀ ਧੀ ਗੁਰਪ੍ਰੀਤ ਕੌਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਪੱਖੋਵਾਲ ਰੋਡ ਸਥਿਤ ਆਪਣੀ ਰਿਹਾਇਸ਼ ਵਿਖੇ ਡਿੱਗ ਕੇ ਜ਼ਖ਼ਮੀ ਹੋਏ ਸਨ। ਉਹ ਹਸਪਤਾਲ ਵਿੱਚ ਦਾਖਿਲ ਸਨ ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਅੱਜ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ ਦੁਪਿਹਰ 2 ਵਜੇ ਮਾਡਲ ਟਾਊਨ ਐਕਸਟੈਂਨਸ਼ਨ ਲੁਧਿਆਣਾ ਵਿਖੇ ਹੋਵੇਗਾ। 
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਕਮੇਡੀ ਮਾਈ ਮੋਹਣੋ ਅਤੇ ਪੋਸਤੀ ਤੋਂ ਇਲਾਵਾ 'ਬੜਾ ਕਰਾਰਾ ਪੂਦਨਾ',  'ਬਾਬਾ ਵੇ ਕਲਾ ਮਰੋੜ',  'ਹਮ ਛੜੇ ਵਕਤ ਕੋ ਫੜੇ',  'ਮੈਨੂੰ ਤੇਰੇ ਆਸ਼ਕਾਂ ਨੇ ਲੁੱਟਿਆ',  'ਬਾਪੂ ਵੇ ਅੱਡ ਹੁੰਨੀ ਆਂ,  'ਘੜਾ ਵੱਜਦਾ ਘੜੋਲੀ ਵੱਜਦੀ ਦੇ ਇਲਾਵਾ ਹੋਰ ਕਈ ਗੀਤ ਮਸ਼ਹੂਰ ਸਨ।