Friday, March 20, 2026
BREAKING NEWS
ਪੰਜਾਬ-ਚੰਡੀਗੜ੍ਹ 'ਚ ਮੌਸਮ ਦਾ ਮਿਜ਼ਾਜ ਵਿਗੜਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਮਾਰਚ 2026)ਬੇਰੂਤ 'ਚ ਕਿਆਮਤ ਦਾ ਮੰਜ਼ਰ: ਇਜ਼ਰਾਈਲੀ ਮਿਜ਼ਾਈਲ ਨੇ ਮਿੰਟਾਂ 'ਚ ਜ਼ਮੀਨਦੋਜ਼ ਕੀਤੀ ਬਹੁ-ਮੰਜ਼ਿਲਾ ਇਮਾਰਤ, 6 ਮੌਤਾਂ ਤੋਂ ਬਾਅਦ ਲੇਬਨਾਨ 'ਚ ਦਹਿਸ਼ਤਅੰਮ੍ਰਿਤਸਰ ਲਈ ਵੱਡੀ ਸੌਗਾਤ: 11 ਨਵੇਂ 'ਆਮ ਆਦਮੀ ਕਲੀਨਿਕਾਂ' ਨੂੰ ਹਰੀ ਝੰਡੀ, 4 ਕਰੋੜ ਦੇ ਫੰਡ ਜਾਰੀEPFO ਪੈਨਸ਼ਨ ਅਤੇ PF ਕਲੇਮ ਰੱਦ ਹੋਣ ਤੋਂ ਕਿਵੇਂ ਬਚੀਏ? ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਧਿਆਨਕੈਨੇਡਾ ਤੋਂ ਆਈ ਰੂਹ ਕੰਬਾਊ ਖ਼ਬਰ: ਦੋਸਤਾਨਾ ਇਸ਼ਾਰਾ ਕਰਕੇ ਪੰਜਾਬੀ ਗੱਭਰੂ ਦੇ ਗਰਦਨ 'ਚ ਮਾਰੀ ਗੋਲੀ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹਾਈਵੇਅ 'ਤੇ ਦਰਦਨਾਕ ਮੌਤ"Ramdas Athawale is Evergreen": Laughter Echoes During PM Modi's Farewell Speech in Rajya Sabha (Video)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਮਾਰਚ 2026)ਆਰਥਿਕ ਸੰਕਟ ਵਿਚਾਲੇ ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਸਾਰੇ ਕੈਬਨਿਟ ਰੈਂਕ ਖਤਮ, ਤਨਖਾਹਾਂ 'ਤੇ ਵੀ ਲਗਾਈ ਰੋਕWeather Shift in Punjab: Rain Alert for 4 Districts as Cold Returns

ਸਿਆਸੀ

ਪੰਜਾਬ ਸਰਕਾਰ ਵੱਲੋਂ ਪਾਸ ਕਰਵਾਏ ਗਏ ਤਿੰਨੋਂ ਬਿੱਲ ਮਹਿਜ ਡਰਾਮਾ : ਮਾਨ

October 21, 2020 08:08 PM

ਸਟੇਟ ਐਮਐਸਪੀ ਅਤੇ ਖ਼ਰੀਦ ਦੀ ਗਰੰਟੀ ਬਾਰੇ ਕਾਨੂੰਨ ਦੀ ਮੰਗ ਨਾਲ 'ਆਪ' ਵਿਧਾਇਕਾਂ ਨੇ ਕੀਤਾ ਵਾਕਆਊਟ 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਤਿੰਨ ਕੇਂਦਰੀ ਖੇਤੀ ਬਿੱਲਾਂ ਦੇ ਸਮਾਨੰਤਰ ਪੰਜਾਬ ਸਰਕਾਰ ਵੱਲੋਂ ਪਾਸ ਕਰਵਾਏ ਗਏ ਤਿੰਨੋਂ ਬਿੱਲਾਂ ਨੂੰ ਮਹਿਜ ਡਰਾਮਾ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਪੇਤਲੇ ਬਿੱਲਾਂ ਨਾਲ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਮੁਮਕਿਨ ਨਹੀਂ, ਇਸ ਲਈ ਸੂਬਾ ਸਰਕਾਰ ਕਣਕ-ਝੋਨੇ ਸਮੇਤ ਸਾਰੀਆਂ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ (MSP) 'ਤੇ ਖ਼ੁਦ (ਸਟੇਟ) ਵਜੋਂ ਯਕੀਨਨ ਖ਼ਰੀਦ ਦੀ ਗਰੰਟੀ ਵਾਲਾ ਆਪਣਾ ਕਾਨੂੰਨ ਬਣਾਵੇ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਇੱਕ-ਇੱਕ ਦਾਣੇ ਦੀ ਖ਼ਰੀਦ ਦੀ ਖ਼ੁਦ ਕਾਨੂੰਨੀ ਜ਼ਿੰਮੇਵਾਰੀ ਓਟੇ। 
ਭਗਵੰਤ ਮਾਨ ਬੁੱਧਵਾਰ ਨੂੰ ਇੱਥੇ ਵਿਧਾਨ ਸਭਾ ਭਵਨ ਦੇ ਬਾਹਰ ਪਾਰਟੀ ਵਿਧਾਇਕ ਮੀਤ ਹੇਅਰ ਨਾਲ ਮੀਡੀਆ ਦੇ ਰੂਬਰੂ ਸਨ। ਕੁੱਝ ਦੇਰ ਬਾਅਦ ਸਦਨ 'ਚੋਂ ਵਾਕਆਊਟ ਕਰਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਬਾਕੀ ਵਿਧਾਇਕ ਵੀ ਉੱਥੇ ਪਹੁੰਚ ਗਏ। ਭਗਵੰਤ ਮਾਨ ਨੇ ਕਿਹਾ ਕਿ ਅਸੀਂ (AAP) ਨੇ ਕਿਸਾਨਾਂ ਲਈ ਅਮਰਿੰਦਰ ਸਰਕਾਰ ਦਾ ਸਦਨ ਦੇ ਅੰਦਰ ਪੂਰਾ ਸਾਥ ਦਿੱਤਾ ਅਤੇ ਰਾਜਨੀਤੀ ਤੋਂ ਉੱਤੇ ਉੱਠ ਕੇ ਰਾਜ ਭਵਨ ਤੱਕ ਮਾਨਯੋਗ ਰਾਜਪਾਲ ਨੂੰ ਮਿਲਣ ਵੀ ਨਾਲ ਗਏ। ਇਹ ਇਸ ਕਰਕੇ ਜ਼ਰੂਰੀ ਸੀ ਕਿ ਕੇਂਦਰ 'ਚ ਮੋਦੀ ਦੀ ਤਾਨਾਸ਼ਾਹ ਸਰਕਾਰ ਨੂੰ ਇੱਕ ਸਖ਼ਤ ਅਤੇ ਸਪਸ਼ਟ ਸੰਦੇਸ਼ ਦਿੱਤਾ ਜਾ ਸਕੇ ਕਿ ਮਾਰੂ ਕਾਨੂੰਨਾਂ ਵਿਰੁੱਧ ਪੂਰਾ ਪੰਜਾਬ ਇੱਕਜੁੱਟ ਹੈ ਅਤੇ ਸੰਘਰਸ਼ਸ਼ੀਲ ਕਿਸਾਨਾਂ ਦੀ ਪਿੱਠ 'ਤੇ ਖੜ੍ਹਾ ਹੈ, ਪਰੰਤੂ ਜਿਸ ਤਰੀਕੇ ਨਾਲ ਕਾਂਗਰਸੀ ਆਤਿਸ਼ਬਾਜੀਆਂ ਚਲਾ ਕੇ ਅਤੇ ਲੱਡੂ ਵੰਡ ਕੇ 'ਜਿੱਤ ਦੇ ਜਸ਼ਨ' ਮਨਾ ਰਹੇ ਹਨ, ਉਸ ਲਈ ਕਿਸਾਨਾਂ ਅਤੇ ਸਮੁੱਚੇ ਪੰਜਾਬੀਆਂ ਦੀਆਂ ਅੱਖਾਂ ਖੋਲਣੀਆਂ ਵੀ ਵਿਰੋਧੀ ਧਿਰ ਵਜੋਂ ਸਾਡਾ ਫ਼ਰਜ਼ ਹੈ। 
 
 
ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨੋਂ ਬਿੱਲ ਕੇਂਦਰ ਦੇ ਤਿੰਨਾਂ ਬਿੱਲਾਂ 'ਚ ਆਪਣੇ (ਪੰਜਾਬ ਵਿਧਾਨ ਸਭਾ) ਵੱਲੋਂ ਕੀਤੀ ਮਹਿਜ਼ ਸੋਧ ਹੈ, ਜਿਸ ਉੱਤੇ ਅਜੇ ਰਾਜਪਾਲ ਨੇ ਵੀ ਦਸਤਖ਼ਤ ਨਹੀਂ ਕੀਤੇ ਅਤੇ ਕੇਂਦਰੀ ਕਾਨੂੰਨਾਂ 'ਚ ਸੂਬਾ ਸਰਕਾਰਾਂ ਦੀ ਸੋਧ ਕਾਨੂੰਨਨ ਵੀ ਬੇਮਾਅਨੇ ਹੈ। ਭਗਵੰਤ ਮਾਨ ਨੇ ਕਿਹਾ, ''ਜੋ ਕਾਂਗਰਸੀ ਇਨ੍ਹਾਂ ਬਿੱਲਾਂ ਦੇ ਹਵਾਲੇ ਨਾਲ ਕਿਸਾਨਾਂ ਦਾ ਰਾਖਾ ਦੱਸ ਕੇ ਲੱਡੂ ਵੰਡ ਰਹੇ ਹਨ ਅਸਲ 'ਚ ਉਨ੍ਰਾਂ ਅੰਦਰ 2022 ਦੀਆਂ ਚੋਣਾਂ ਲਈ ਸ਼ੇਖ਼ਚਿਲੀ ਵਾਲੇ ਲੱਡੂ ਫੁੱਟ ਰਹੇ ਹਨ। ਮੈਂ ਉਨ੍ਹਾਂ (ਕਾਂਗਰਸੀਆਂ) ਸਮੇਤ ਸਾਰੇ ਪੰਜਾਬੀਆਂ ਨੂੰ ਸੁਚੇਤ ਕਰਨਾ ਚਾਹੁੰਦਾ ਹਾਂ ਕਿ ਲੜਾਈ ਜਿੱਤੀ ਨਹੀਂ, ਸਗੋਂ ਲੜਾਈ ਤਾਂ ਅਜੇ ਸ਼ੁਰੂ ਹੋਈ ਹੈ। ਕਿਸਾਨ ਅੱਜ ਵੀ ਸੜਕਾਂ ਅਤੇ ਰੇਲ ਪਟੜੀਆਂ 'ਤੇ ਬੈਠੇ ਹਨ। ਇਸ ਮੌਕੇ ਮੀਤ ਹੇਅਰ ਨੇ ਸਵਾਲ ਉਠਾਇਆ ਕਿ ਸੂਬਾ ਸਰਕਾਰ ਕੇਂਦਰ ਦੇ ਕਾਨੂੰਨਾਂ 'ਚ ਕਿਵੇਂ ਸੋਧ ਕਰ ਸਕਦੀ ਹੈ? ਇਹ ਸਭ ਕੁੱਝ ਮੋਦੀ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਇਸੇ ਕਰਕੇ ਇਨ੍ਹਾਂ ਬਿੱਲਾਂ ਦਾ ਖਰੜਾ ਸਮੇਂ ਸਿਰ ਵਿਰੋਧੀ ਧਿਰਾਂ ਨੂੰ ਨਹੀਂ ਦਿੱਤਾ ਗਿਆ। ਜਿਸ ਕਾਰਨ 'ਆਪ' ਵਿਧਾਇਕਾਂ ਨੂੰ ਵਿਧਾਨ ਸਭਾ ਅੰਦਰ ਦਿਨ-ਰਾਤ ਧਰਨਾ ਲਗਾਉਣਾ ਪਿਆ। ਇਸ ਉਪਰੰਤ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਐਮਐਸਪੀ ਉੱਤੇ ਫ਼ਸਲਾਂ ਦੀ ਸੂਬਾ ਸਰਕਾਰ ਵੱਲੋਂ ਯਕੀਨਨ ਖ਼ਰੀਦ ਲਈ ਨਵਾਂ ਬਿੱਲ ਲਿਆਉਣ ਦੀ ਮੰਗ ਨਾਲ 'ਆਪ' ਵਿਧਾਇਕਾਂ ਨੇ ਸਦਨ 'ਚੋਂ ਵਾਕਆਊਟ ਕੀਤਾ। 
 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਭਾਖੜਾ ਡੈਮ ’ਤੇ CISF ਦੀ ਤਾਇਨਾਤੀ ਕਰਨ ਦੇ ਫੈਸਲੇ ਲਈ ਕੇਂਦਰ ’ਤੇ ਵਰ੍ਹੇ CM Mann

ਆਪ ਦੀ ਲੈਂਡ ਪੂਲਿੰਗ ਸਕੀਮ: ਲੈਂਡ ਮਾਫ਼ੀਆ ਦਾ ਅੰਤ, ਲੋਕਾਂ ਦੀ ਜ਼ਮੀਨ ਲੋਕਾਂ ਲਈ !

ਹੁਣ "ਆਪ" ਦੇ ਵਿਦਿਆਰਥੀ ਸੰਗਠਨ ਦਾ ਨਾਂ 'ਏਐਸਏਪੀ', ਕੇਜਰੀਵਾਲ ਨੇ ਕੀਤਾ ਲਾਂਚ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਐਮ.ਪੀ. ਅਰੋੜਾ ਨੇ ਮਨੋਵਿਗਿਆਨੀਆਂ ਨਾਲ ਕੀਤੀ ਮੀਟਿੰਗ

ਬਿੱਟੂ ਆਪਣੇ ਰਾਜਨੀਤਿਕ ਆਗੂਆਂ ਨੂੰ ਖ਼ੁਸ਼ ਕਰਨ ਲਈ ਰੋਜ਼ਾਨਾ ਮੇਰੇ ਵਿਰੁੱਧ ਜ਼ਹਿਰ ਉਗਲਦਾ ਹੈ: ਮੁੱਖ ਮੰਤਰੀ

4 ਕੈਬਨਿਟ ਮੰਤਰੀ ਅਤੇ 'ਆਪ' ਵਿਧਾਇਕਾਂ ਵੱਲੋਂ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਨੰਗਲ ਵਿਖੇ ਦਿਨ ਰਾਤ ਦੀ ਪਹਿਰੇਦਾਰੀ ਵਿੱਚ ਸ਼ਮੂਲੀਅਤ

ਜ਼ਿਮਨੀ ਚੋਣਾਂ ਤੋਂ ਪਹਿਲਾਂ ਲੁਧਿਆਣਾ ਪੱਛਮੀ ਲਈ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ: ਸਿਬਿਨ ਸੀ

CM ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਮੁਹੱਈਆ ਕਰਵਾ ਰਹੀ ਹੈ ਅਨੁਕੂਲ ਮਾਹੌਲ: ਚੇਅਰਮੈਨ ਅਨਿਲ ਠਾਕੁਰ

“ਇਹ ਸਿਰਫ਼ ਇੱਕ ਟ੍ਰੇਲਰ ਹੈ, ਪਿਕਚਰ ਅਜੇ ਆਉਣੀ ਬਾਕੀ ਹੈ…”: ਐਮਪੀ ਅਰੋੜਾ ਨੇ ਵਿਕਾਸ ਏਜੰਡੇ 'ਤੇ ਵੱਡਾ ਦਾਅ ਲਗਾਇਆ

ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨ

 
 
 
 
Subscribe