ਆਬੂ ਧਾਬੀ : ਇੰਡੀਅਨ ਪ੍ਰੀਮੀਅਰ ਲੀਗ (IPL)-13 ਸੈਸ਼ਨ ਦਾ 27ਵਾਂ ਮੁਕਾਬਲਾ ਆਬੂ ਧਾਬੀ 'ਚ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਮੁੰਬਈ ਨੂੰ 163 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਟੀਮ ਨੇ ਇਹ ਮੈਚ 5 ਵਿਕਟਾਂ ਨਾਲ ਜਿੱਤ ਲਿਆ। ਆਈ.ਪੀ.ਐਲ. 13 ਵਿਚ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਅਤੇ ਅੰਕ ਸੂਚੀ ਵਿਚ ਸਿਖ਼ਰ ਦੀਆਂ ਟੀਮਾਂ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਐਤਵਾਰ ਸ਼ਾਮ ਨੂੰ ਹੋ ਰਹੇ IPL ਮੁਕਾਬਲੇ ਵਿਚ ਜ਼ੋਰਦਾਰ ਟੱਕਰ ਦੇਖਣ ਨੂੰ ਮਿਲੇਗੀ। 
 ਦਿੱਲੀ ਅਤੇ ਮੁੰਬਈ ਨੇ ਆਪਣੇ ਪਿਛਲੇ ਮੁਕਾਬਲੇ ਜਿੱਤੇ ਹਨ। ਮੁੰਬਈ ਨੇ ਰਾਜਸਥਾਨ ਰਾਇਲਜ਼ ਨੂੰ 57 ਦੌੜਾਂ ਨਾਲ ਅਤੇ ਦਿੱਲੀ ਨੇ ਵੀ ਰਾਜਸਥਾਨ ਨੂੰ 46 ਦੌੜਾਂ ਨਾਲ ਮਾਤ ਦਿੱਤੀ ਸੀ। ਦਿੱਲੀ 6 ਮੈਚਾਂ ਵਿਚ 5 ਜਿੱਤਾਂ ਅਤੇ 1 ਹਾਰ ਨਾਲ 10 ਅੰਕ ਲੈ ਕੇ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਹੈ,  ਜਦੋਂਕਿ ਮੁੰਬਈ 6 ਮੈਚਾਂ ਵਿਚ 4 ਜਿੱਤਾਂ,  2 ਹਾਰਾਂ ਨਾਲ 8 ਅੰਕ ਲੈ ਕੇ ਦੂਜੇ ਸਥਾਨ 'ਤੇ ਹੈ। 
ਇਹ ਵੀ ਪੜ੍ਹੋ : ਨਡਾਲ ਨੇ ਜਿੱਤਿਆ 13ਵਾਂ ਫ੍ਰੈਂਚ ਓਪਨ ਖਿਤਾਬ
ਦਿੱਲੀ ਕੈਪੀਟਲਸ
ਸ਼੍ਰੇਅਸ ਅਈਅਰ (ਕਪਤਾਨ),  ਆਰ. ਅਸ਼ਵਿਨ,  ਸ਼ਿਖਰ ਧਵਨ,  ਪ੍ਰਿਥਵੀ ਸ਼ਾਹ,  ਸ਼ਿਮਰੋਨ ਹੈੱਟਮਾਇਰ,  ਕੈਗਿਸੋ ਰਬਾਡਾ,  ਅਜਿੰਕਯ ਰਹਾਨੇ,  ਅਮਿਤ ਮਿਸ਼ਰਾ,  ਰਿਸ਼ਭ ਪੰਤ (ਵਿਕਟਕੀਪਰ),  ਇਸ਼ਾਂਤ ਸ਼ਰਮਾ,  ਅਕਸ਼ਰ ਪਟੇਲ,  ਸੰਦੀਪ ਲਾਮੀਚਾਨੇ,  ਕੀਮੋ ਪੌਲ,  ਡੈਨੀਅਲ ਸੈਮਸ,  ਮੋਹਿਤ ਸ਼ਰਮਾ,  ਐਨਰਿਚ ਨੋਰਤਜੇ,  ਐਲਕਸ ਕੈਰੀ (ਵਿਕਟਕੀਪਰ),  ਅਵੇਸ਼ ਖਾਨ,  ਤੁਸ਼ਾਰ ਦੇਸ਼ਪਾਂਡੇ,  ਹਰਸ਼ਲ ਪਟੇਲ,  ਮਾਰਕਸ ਸਟੋਇੰਸ,  ਲਲਿਤ ਯਾਦਵ।
ਮੁੰਬਈ ਇੰਡੀਅਨਜ਼
 ਰੋਹਿਤ ਸ਼ਰਮਾ,  ਅਦਿੱਤਿਆ ਤਾਰੇ,  ਅਨਮੋਲਪ੍ਰੀਤ ਸਿੰਘ,  ਅਨਕੁਲ ਰਾਏ,  ਧਵਲ ਕੁਲਕਰਨੀ,  ਹਾਰਦਿਕ ਪੰਡਯਾ, ਇਸ਼ਾਨ ਕਿਸ਼ਨ,  ਜਸਪ੍ਰੀਤ ਬੁਮਰਾਹ,  ਜੈਯੰਤ ਜਾਧਵ,  ਕਿਰੋਨ ਪੋਲਾਰਡ,  ਕਰੁਣਾਲ ਪੰਡਯਾ,  ਮਿਸ਼ੇਲ ਮੈਕਲੇਨਘਨ,  ਕਵਿੰਟਨ ਡੀ ਕੌਕ, ਰਾਹੁਲ ਚਾਹਰ,  ਐੱਸ. ਰੁਦਰਫੋਰਡ,  ਸੂਰਯਕੁਮਾਰ ਯਾਦਵ,  ਟ੍ਰੇਂਟ ਬੋਲਟ,  ਕ੍ਰਿਸ ਲਿਨ,  ਨਾਥਨ ਕਾਲਟ ਨਾਇਲ,  ਸੌਰਭ ਤਿਵਾੜੀ,  ਮੋਹਸਿਨ ਖਾਨ,  ਦਿਗਵਿਜੇ ਦੇਸ਼ਮੁਖ,  ਪ੍ਰਿੰਸ ਬਲਵੰਤ ਰਾਏ ਸਿੰਘ,  ਜੈਮਸ ਪੇਟਿੰਸਨ।