Thursday, May 01, 2025
 

ਮਨੋਰੰਜਨ

ਹਿਮਾਂਸ਼ੀ ਖੁਰਾਣਾ ਨੇ 'ਕੋਰੋਨਾ' ਤੋਂ ਜਿੱਤੀ ਜੰਗ

October 08, 2020 10:05 AM

ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕਾ, ਅਦਾਕਾਰਾ ਤੇ 'ਬਿੱਗ ਬੌਸ 13' ਦੀ ਸਾਬਕਾ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਨੇ ਕੋਰੋਨਾ ਵਾਇਰਸ ਤੋਂ ਜੰਗ ਜਿੱਤ ਲਈ ਹੈ। ਬੀਤੇ ਦਿਨੀਂ ਉਹ ਇਸ ਖ਼ਤਰਨਾਤ ਵਾਇਰਸ ਦਾ ਸ਼ਿਕਾਰ ਹੋਈ ਸੀ। ਇਸ ਤੋਂ ਬਾਅਦ ਉਸ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਸੀ, ਅਜਿਹੇ 'ਚ ਹਿਮਾਂਸ਼ੀ ਖੁਰਾਣਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣ ਪਿਆ ਸੀ। ਹੁਣ ਹਿਮਾਂਸ਼ੀ ਖੁਰਾਣਾ ਨੇ ਖ਼ੁਦ ਕੋਰੋਨਾ ਤੋਂ ਠੀਕ ਹੋਣ ਦੀ ਜਾਣਕਾਰੀ ਦਿੱਤੀ ਹੈ। ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਸਿਹਤ ਸਬੰਧੀ ਜਾਣਕਾਰੀ ਦਿੱਤੀ ਹੈ। ਉਸ ਨੇ ਇਕ ਤਸਵੀਰ ਸਾਂਝੀ ਕਰਦਿਆਂ ਆਪਣੀ ਸਿਹਤ ਬਾਰੇ ਦੱਸਿਆ ਹੈ। ਉਸ ਨੇ ਲਿਖਿਆ 'ਤੁਹਾਡੀਆਂ ਦੁਆਵਾਂ ਲਈ ਧੰਨਵਾਦ, ਹੁਣ ਮੈਂ ਠੀਕ ਹਾਂ।' ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਨੂੰ ਕੋਰੋਨਾ ਵਾਇਰਸ ਕਰਕੇ ਆਕਸੀਜ਼ਨ ਦੀ ਘਾਟ ਹੋ ਗਈ ਸੀ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਸ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ 26 ਸਤੰਬਰ ਨੂੰ ਸਾਹਮਣੇ ਆਈ ਸੀ। ਇਸ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੇ ਖੁਦ ਨੂੰ ਘਰ 'ਚ ਹੀ ਇਕਾਂਤਵਾਸ ਕਰ ਲਿਆ ਸੀ।

 

 
 
 
View this post on Instagram

Thanku everyone I’m fit n fine now 🙏🙏 Nightsuit @twinchicss

A post shared by Himanshi Khurana 👑 (@iamhimanshikhurana) on

ਖ਼ੁਦ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦਿਆਂ ਦਿੱਤੀ ਸੀ। ਹਿਮਾਂਸ਼ੀ ਖੁਰਾਣਾ ਨੇ ਆਪਣੀ ਪੋਸਟ 'ਚ ਲਿਖਿਆ ਸੀ, 'ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਕੋਵਿਡ 19 ਪਾਜ਼ੇਟਿਵ ਹੋ ਗਈ ਹਾਂ। ਮੈਂ ਸਾਰਿਆਂ ਸਾਵਧਾਨੀਆਂ ਵਰਤ ਰਹੀ ਹਾਂ ਅਤੇ ਆਪਣਾ ਖ਼ਿਆਲ ਰੱਖ ਰਹੀ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਖੇਤੀ ਪ੍ਰਦਰਸ਼ਨ ਦਾ ਹਿੱਸਾ ਬਣੀ ਸੀ। ਉਥੇ ਬਹੁਤ ਭੀੜ ਸੀ। ਇਸ ਲਈ ਮੈਂ ਸੋਚਿਆ ਕਿ ਅੱਜ ਸ਼ਾਮ ਨੂੰ ਆਪਣੇ ਸ਼ੂਟ 'ਤੇ ਜਾਣ ਤੋਂ ਪਹਿਲਾਂ ਟੈਸਟ ਕਰਵਾ ਲਵਾਂ।' ਦੱਸਣਯੋਗ ਹੈ ਕਿ ਕੋਰੋਨਾ ਦੀ ਚਪੇਟ 'ਚ ਆਉਣ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਲਗਾਤਾਰ ਡਾਕਟਰਾਂ ਦੀ ਦੇਖ ਰੇਖ 'ਚ ਆਪਣਾ ਸਮਾਂ ਬਿਤਾ ਰਹੀ ਹੈ। ਸੂਤਰਾਂ ਮੁਤਾਬਕ, ਅਚਨਾਕ ਹਿਮਾਂਸ਼ੀ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਸੀ, ਜਿਸ ਕਰਕੇ ਉਸ ਨੂੰ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਸੀ। ਉਥੋਂ ਉਸ ਨੂੰ ਐਂਬੂਲੈਂਸ ਦੇ ਜਰੀਏ ਲੁਧਿਆਣਾ ਲਿਆਂਦਾ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਫ਼ਿਲਹਾਲ ਹੁਣ ਹਿਮਾਂਸ਼ੀ ਖੁਰਾਣਾ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe