Sunday, August 03, 2025
 

ਮਨੋਰੰਜਨ

ਬਿਹਾਰ ਦੇ ਇਕ ਹੋਰ ਬਾਲੀਵੁੱਡ ਅਦਾਕਾਰ ਦੀ ਮੁੰਬਈ 'ਚ ਮੌਤ, ਪਰਿਵਾਰ ਨੂੰ ਕਤਲ ਹੋਣ ਦਾ ਖ਼ਦਸ਼ਾ

September 29, 2020 11:43 AM

ਮੁਜ਼ੱਫਰਪੁਰ : ਇਸ ਸਮੇਂ ਦੀ ਵੱਡੀ ਖ਼ਬਰ ਮੁਜ਼ੱਫਰਪੁਰ ਤੋਂ ਆ ਰਹੀ ਹੈ, ਜਿਥੇ ਬਿਹਾਰ ਦੇ ਇਕ ਉੱਭਰਦੇ ਕਲਾਕਾਰ ਦੀ ਮੁੰਬਈ 'ਚ ਮੌਤ ਹੋ ਗਈ ਹੈ। ਮ੍ਰਿਤਕ ਕਲਾਕਾਰ ਦਾ ਨਾਂ ਅਕਸ਼ਤ ਉਤਕਰਸ਼ ਹੈ, ਜੋ ਮੁੰਬਈ 'ਚ ਫ਼ਿਲਮ ਇੰਡਸਟਰੀ 'ਚ ਕੰਮ ਕਰਦਾ ਸੀ। ਉਹ ਫ਼ਿਲਮ ਇੰਡਸਟਰੀ ਦੀਆਂ ਫ਼ਿਲਮਾਂ 'ਚ ਨਿੱਕੇ-ਮੋਟੇ ਕਿਰਦਾਰ ਕਰਦਾ ਸੀ। ਜਾਣਕਾਰੀ ਮੁਤਾਬਕ, ਅਕਸ਼ਤ ਬਾਲੀਵੁੱਡ ਦਾ ਉੱਭਰਦਾ ਕਲਾਕਾਰ ਸੀ। ਇਹ ਮੂਲ ਰੂਪ ਤੋਂ ਮੁਜ਼ੱਫਰਪੁਰ ਦੇ ਸਿਕੰਦਰਪੁਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਅਕਸ਼ਤ ਉਤਕਰਸ਼ ਦੀ ਸ਼ੱਕੀ ਮੌਤ ਤੋਂ ਬਾਅਦ ਕਲਤ ਦਾ ਇਲਜ਼ਾਮ ਲਾਇਆ ਹੈ।

ਇਹ ਵੀ ਪੜ੍ਹੋ : ਅਫਰੀਕਾ 'ਚ ਫਸੇ ਜਲੰਧਰ ਦੇ ਤਿੰਨ ਨੌਜਵਾਨਾਂ ਨੇ ਲਗਾਈ ਮਦਦ ਦੀ ਗੁਹਾਰ

ਮ੍ਰਿਤਕ ਕਲਾਕਾਰ ਦੇ ਮਾਮਾ ਰਣਜੀਤ ਸਿੰਘ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਐਤਵਾਰ ਦੀ ਰਾਤ 9 ਵਜੇ ਅਕਸ਼ਤ ਦੀ ਪਿਤਾ ਨਾਲ ਗੱਲ ਹੋਈ ਸੀ ਪਰ ਇਸ ਤੋਂ ਬਾਅਦ ਦੇਰ ਰਾਤ ਉਸ ਦੀ ਮੌਤ ਦੀ ਖ਼ਬਰ ਮਿਲੀ। ਇਸ ਦੇ ਨਾਲ ਹੀ ਅਕਸ਼ਤ ਦੇ ਮਾਮਾ ਨੇ ਮੁੰਬਈ ਪੁਲਸ 'ਤੇ ਵੀ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਹੈ। ਅਕਸ਼ਤ ਮੂਲ ਰੂਪ ਤੋਂ ਮੁਜ਼ੱਫਰਪੁਰ ਦੇ ਸਿਕੰਦਰਪੁਰ ਦੇ ਰਹਿਣ ਵਾਲੇ ਸਨ ਅਤੇ ਵਿਜੇਅੰਤ ਚੌਧਰੀ ਉਰਫ ਰਾਜੂ ਚੌਧਰੀ ਦੇ ਪੁੱਤਰ ਸਨ। ਮ੍ਰਿਤਕ ਕਲਾਕਾਰ ਦੀ ਲਾਸ਼ ਕੁਝ ਦੇਰ ਪਹਿਲਾਂ ਹੀ ਪਟਨਾ ਏਅਰਪੋਰਟ 'ਤੇ ਪਹੁੰਚਾਈ ਗਈ ਹੈ।

ਇਹ ਵੀ ਪੜ੍ਹੋ : ਅਫਰੀਕਾ 'ਚ ਫਸੇ ਜਲੰਧਰ ਦੇ ਤਿੰਨ ਨੌਜਵਾਨਾਂ ਨੇ ਲਗਾਈ ਮਦਦ ਦੀ ਗੁਹਾਰ

ਅਕਸ਼ਤ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮੁੰਬਈ ਪੁਲਸ ਨੇ ਇਸ ਮਾਮਲੇ 'ਚ ਸਹਿਯੋਗ ਨਹੀਂ ਦਿੱਤਾ ਅਤੇ ਨਾ ਹੀ ਕੋਈ ਐੱਫ. ਆਈ. ਆਰ. ਦਰਜ ਕੀਤੀ। ਫ਼ਿਲਹਾਲ ਇਸ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੁੰਬਈ 'ਚ ਬਿਹਾਰ ਦੇ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਵੀ ਸ਼ੱਕੀ ਹਾਲਤ 'ਚ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦੀ ਮੌਤ ਦੀ ਗੁੱਥੀ ਵੀ ਹਾਲੇ ਤੱਕ ਸੁਲਝ ਨਹੀਂ ਸਕੀ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

सिद्धांत-तृप्ति स्टारर 'धड़क 2' और 'सन ऑफ सरदार 2' में 1 अगस्त को बॉक्स ऑफिस क्लैश

जियोहॉटस्टार के अनोखे शो 'द सोसाइटी' में में होगा मेरा नया अवतार-खुशी मुखर्जी

क्या रंग लाएगी निर्माता शेख फाज़िल और साउथ एक्ट्रेस रेजिना कैसंड्रा की केमिस्ट्री!

18 जुलाई को रिलीज़ के लिए तैयार है फिल्म "आराध्य"

7 लाख के रेड ब्लेजर अवतार में इंटरनेट पर तहलका मचाती उर्वशी रौतेला

राणा नायडू सीज़न 2 में दमदार प्रदर्शन करने के लिए तैयार हैं तनुज विरवानी

फ्लिपकार्ट के ग्लैम अप फेस्ट 2025 में तमन्ना भाटिया, तारा सुतारिया और वामिका गब्बी का जलवा

आमिर खान की ‘सितारे ज़मीन पर’ देख सुधा मूर्ति हुईं भावुक

25 सितम्बर को सिनेमाघरों में धूम मचाएगी पवन कल्याण स्टारर ‘’ओजी"

ज्योतिका तांगरी और प्रिंस नरूला ने "हार्ट वाली बाजी" में दिलों की धड़कनें बढ़ाई

 
 
 
 
Subscribe