Tuesday, August 05, 2025
 
BREAKING NEWS
स्कारलेट जोहानसन की तरह ताकत, स्टाइल और चुलबुलेपन का प्रतीक हैं निकिता रावलਮੋਹਨ ਭਾਗਵਤ 26 ਤੋਂ 28 ਅਗਸਤ ਤੱਕ ਦਿੱਲੀ ਵਿੱਚ ਬੁੱਧੀਜੀਵੀਆਂ ਨਾਲ ਗੱਲਬਾਤ ਕਰਨਗੇਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਪ੍ਰੇਮ ਵਿਆਹ 'ਤੇ ਪਾਬੰਦੀਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਦਾ Super Day: ਬਾਂਕੇ ਬਿਹਾਰੀ, ਓਬੀਸੀ ਰਾਖਵਾਂਕਰਨ ਅਤੇ ਨਿਠਾਰੀ ਕੇਸ ਸਮੇਤ 5 ਵੱਡੇ ਮਾਮਲਿਆਂ 'ਤੇ ਬਹਿਸਦਿੱਲੀ ਵਿੱਚ ਅੱਜ SYL ਮੀਟਿੰਗ: ਸੁਪਰੀਮ ਕੋਰਟ ਵਿੱਚ 13 ਅਗਸਤ ਨੂੰ ਸੁਣਵਾਈਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਅਗੱਸਤ 2025)ਬਿਹਾਰ ਵਿੱਚ ਅਧਿਆਪਕ ਭਰਤੀ ਲਈ ਡੋਮੀਸਾਈਲ ਨੀਤੀ ਲਾਗੂਪੰਜਾਬ 'ਚ ਵਧਿਆ ਹੜ੍ਹ ਦਾ ਖਤਰਾ, ਤਰਨਤਾਰਨ ਦੇ ਪਿੰਡਾਂ 'ਚ ਸਹਿਮ ਦਾ ਮਾਹੌਲਕੀ 5 ਅਗਸਤ ਨੂੰ ਜੰਮੂ-ਕਸ਼ਮੀਰ ਬਾਰੇ ਹੋਵੇਗਾ ਵੱਡਾ ਫੈਸਲਾ?ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲੇ 10 ਨਵੇਂ ਵਾਧੂ ਜੱਜ

ਹਰਿਆਣਾ

ਫੈਕਟਰੀ 'ਚੋ ਨਕਲੀ ਘਿਓ ਬਰਾਮਦ, ਇਕ ਗਿਰਫ਼ਤਾਰ

September 29, 2020 07:28 AM

ਫਰੀਦਾਬਾਦ : ਹਰਿਆਣਾ ਵਿਚ ਨਕਲੀ ਘਿਓ ਅਤੇ ਤੇਲ ਬਣਾ ਕੇ ਵੇਚਣ ਵਾਲਿਆਂ 'ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਉਡਨਦਸਤੇ ਨੇ ਅੱਜ ਬੱਲਭਗੜ ਫਰੀਦਾਬਾਦ ਵਿਚ ਦੁਕਾਨ 'ਤੇ ਰੇਡ ਕੀਤੀ| ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸੀਆਈਡੀ ਸ਼ਾਖਾ ਬੱਲਭਗੜ ਵੱਲੋਂ ਦਿੱਤੀ ਗਈ ਸੂਚਨਾ 'ਤੇ ਅੱਜ ਸਵੇਰੇ ਮੁੱਖ ਮੰਤਰੀ ਉਡਨਦਸਤਾ, ਫਰੀਦਾਬਾਦ ਨੇ ਜ਼ਿਲ੍ਹਾ ਖੁਰਾਕ ਸੁਰੱਖਿਆ ਅਧਿਕਾਰੀ ਐਨ.ਡੀ. ਸ਼ਰਮਾ, ਡਾ. ਜਸਵੀਰ ਅਹਿਲਾਵਤ, ਜ਼ਿਲ੍ਹਾ ਆਯੂਸ਼ ਅਧਿਕਾਰੀ ਤੇ ਡਰੱਗ ਇੰਸਪੈਕਟਰ (ਆਯੂਸ਼) ਤੇ ਡਾ. ਮੋਹਿਤ ਐਚ.ਐਮ.ਓ, ਫਰੀਦਾਬਾਦ ਅਤੇ ਦਿਨੇਸ਼ ਗੌਤਮ ਇੰਸਪੈਕਟਰ ਥਾਣਾ ਪ੍ਰਬੰਧਕ ਸੈਕਟਰ 7, ਫਰੀਦਾਬਾਦ ਤੇ ਹੋਰ ਕਰਮਚਾਰੀਆਂ ਨਾਲ ਮਿਲ ਕੇ ਦੋ ਟੀਮਾਂ ਤਿਆਰ ਕਰਕੇ ਰਵੀ ਅਗਰਵਾਲ ਦੇ ਮਕਾਨ ਨੰਬਰ 5152 ਤੇ ਦੁਕਾਨ ਨੰਬਰ 5102, ਹਾਊਸਿੰਗ ਬੋਰਡ ਕਾਲੋਨੀ, ਸੈਕਟਰ 3, ਬੱਲਭਗੜ, ਫਰੀਦਾਬਾਦ 'ਤੇ ਰੇਡ ਕੀਤੀ। 

ਇਹ ਵੀ ਪੜ੍ਹੋ : ਬਾਰਵੀਂ ਜਮਾਤ 'ਚ ਪੜ੍ਹਦੇ ਨੌਜਵਾਨ ਦਾ ਕਤਲ, ਜਾਂਚ 'ਚ ਜੁਟੀ ਪੁਲਿਸ


ਛਾਪੇਮਾਰੀ ਦੌਰਾਨ ਪਹਿਲੀ ਮੰਜਿਲਾ 'ਤੇ ਬਣੀ ਹੋਈ ਟੀਨ ਸ਼ੈਡ ਦੇ ਕਮਰੇ ਵਿਚ ਪਾਇਆ ਗਿਆ ਕਿ ਨੇਚਰ ਫਰੈਸ਼ ਰਿਫਾਇੰਡ ਆਇਲ, ਨੇਚਰ ਫਰੇਸ਼ ਬਨਸਪਤੀ ਘੀ ਅਤੇ ਉਸ ਵਿਚ ਇਕ ਬਨਾਵਟੀ ਫਲੇਵਰ ਡੀਐਸਜੀ, ਕੇਸੀ ਨਾਮਕ ਪਦਾਰਥ ਮਿਲਾ ਕੇ ਦੇਸ਼ੀ ਘਿਓ ਬਣਾ ਕੇ ਉਨਾਂ ਨੇ ਵੱਖ-ਵੱਖ ਕੰਪਨੀਆਂ ਦੇ ਪਲਾਸਟਿਕ ਰੈਪਰ ਵਿਚ ਪੈਕ ਕਰਕੇ ਉੱਪਰ ਗੱਤੇ ਦੇ ਪੈਕੇਟ ਵਿਚ ਚੰਗੀ ਤਰ੍ਹਾਂ ਸੀਲ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇੱਥੇ ਤੋਂ ਫਲੇਵਰ ਡੀਐਸਜੀ ਅਤੇ ਕੇਸੀ ਦੇ 3 ਡਿੱਬੇ, 700 ਖਾਲੀ ਰੇਪਰ ਅਮੂਲ ਘੀ, ਇਕ ਕਿਲੋਗ੍ਰਾਮ ਦੇ 800 ਖਾਲੀ ਡਿੱਬੇ, ਅਮੂਲ ਘੀ ਦੇ 500 ਗ੍ਰਾਮ ਦੇ 100 ਖਾਲੀ ਡਿੱਬੇ, ਮਦਰ ਡੇਅਰੀ ਘੀ ਦੇ 200 ਖਾਲੀ ਰੇਪਰ, ਮਿਲਕ ਫੂਡ ਦੇ 600 ਰੇਪਰ, ਮਿਲਕ ਫੂਡ ਘੀ ਦੇ 40 ਖਾਲੀ ਡਿੱਬੇ ਹਰੇਕ 1 ਕਿਲੋਗ੍ਰਾਮ, ਮਿਲਕ ਫੂਡ ਦੇ 200 ਖਾਲੀ ਖਿੱਬੇ ਹਰੇਕ 500 ਗ੍ਰਾਮ, 52 ਪਾਊਚ ਨਕਲੀ ਮਿਲਕ ਫੂਡ ਤੈਆਰਸ਼ੂਦਾ ਇਕ ਟੀਨ ਵਨਸਪਤੀ 15 ਕਿਲੋ, 1 ਗੈਸ ਚੂਲਹਾ ਸਿਲੈਂਡਰ ਪਾਇਪ ਰੈਗੂਲੇਟਰ ਸਮੇਤ, ਇਕ ਡਿਟੀਜੀਲ ਤਰਾਜੂ ਤੇ ਇਕ ਸਾਧਾਰਣ ਤਰਾਜੂ, ਇਕ ਪੈਕਿੰਗ ਮਸ਼ੀਨ, ਇਕ ਸਿਲਵਰ ਦਾ ਡਿੱਬਾ, 26 ਖਾਲੀ ਟੀਨ ਜਿੰਨਾਂ ਵਿਚ 24 'ਤੇ ਨੇਚਰ ਫ੍ਰੈਸ਼ ਲਿਖਿਆ ਹੋਇਆ ਹੈ ਤੇ ਹੋਰ 2 'ਤੇ ਮਿਲਕ ਫੂਡ ਲਿਖਿਆ ਹੋਇਆ ਹੈ, ਇਕ ਘੀ ਛਾਨਨੇ ਦੀ ਛਲਨੀ, ਤਿੰਨ ਮੋਹਰਾਂ ਜਿੰਨਾਂ ਵਿਚ 1 ਮਿਤੀ, 1 ਬੈਚ ਨੰਬਰ ਅਤੇ 1 ਐਮਆਰਪੀ ਨੂੰ ਦਰਸਾਉਂਦੀ ਹੈ, ਨੂੰ ਬਰਾਮਦ ਕੀਤੀ। 

ਇਹ ਵੀ ਪੜ੍ਹੋ :  ਸ਼ਹੀਦਾਂ ਦੇ ਬਲਿਦਾਨ ਨੂੰ ਕੇਂਦਰ ਦੀ ਭਾਜਪਾ ਸਰਕਾਰ ਭੁੱਲੀ : ਅਕਾਲੀ ਦਲ

ਮੌਕੇ 'ਤੇ ਐਨ.ਡੀ. ਸ਼ਰਮਾ ਵੱਲੋਂ ਨਕਲੀ ਦੇਸੀ ਘਿਓ ਤੇ ਹੋਰ ਸਮਾਨ ਦੇ ਕੁਲ 6 ਪੁਲੰਦੇ ਤਿਆਰ ਕੀਤੇ।  ਉਪਰੋਕਤ ਮਾਮਲੇ ਦੇ ਸਬੰਧ ਵਿਚ ਰਵੀ ਅਗਰਵਾਲ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ| ਬੁਲਾਰੇ ਨੇ ਦੱਸਿਆ ਕਿ ਡਾ. ਜਸਵੀਰ ਅਹਲਾਵਤ, ਜ਼ਿਲ੍ਹਾ ਆਯੂਸ਼ ਅਧਿਕਾਰੀ ਤੇ ਡਰੱਗ ਇੰਸਪਕੈਟਰ (ਆਯੂਸ਼) ਤੇ ਡਾ. ਮੋਹਿਤ ਐਚਐਮਓ ਫਰੀਦਾਬਾਦ ਦੀ ਦੇਖ-ਰੇਖ ਵਿਚ ਦੂਜੀ ਟੀਮ ਵੱਲੋਂ ਰਾਜੇਸ਼ ਅਗਰਵਾਲ ਵਾਸੀ ਮਕਾਨ ਨੰਬਰ 5189, ਹਾਊਸਿੰਗ ਬੋਰਡ ਕਾਲੋਨੀ ਸੈਕਟਰ 3, ਫਰੀਦਾਬਾਦ ਵਿਚ ਬਣੀ ਤਾਲਾਬੰਦ ਦੁਕਾਨ ਨੂੰ ਖੁਲਾ ਕੇ ਚੈਕ ਕੀਤਾ। ਦੁਕਾਨ ਦੇ ਗੋਦਾਮ ਤੋਂ 6 ਪਲਾਸਟਿਕ ਕੱਟੇ ਜਿੰਨਾਂ ਵਿਚ ਕਰੀਬ 117.5 ਕਿਲੋਗ੍ਰਾਮ ਮੁਨਕਾ ਆਯੂਰਵੈਦਿਕ ਦਵਾਈ ਜਿਸ 'ਤੇ ਭੰਗ ਦੀ ਮਾਤਰਾ ਵੀ ਲਿਖੀ ਮਿਲ। ਡਾ. ਜਸਵੀਰ ਅਹਲਾਵਤ, ਜ਼ਿਲ੍ਹਾ ਆਯੂਸ਼ ਅਧਿਕਾਰੀ ਤੇ ਡਰੱਗ ਇੰਸਪੈਕਟਰ (ਆਯੂਸ਼) ਤੇ ਡਾ. ਮੋਹਿਤ ਐਚਐਮਓ ਫਰੀਦਾਬਾਦ ਵੱਲੋਂ ਚੈਕ ਕਰਨ ਤੋਂ ਬਾਅਦ ਕਿ ਪਾਵਰ ਮੁਨਕਾ ਵਟੀ (ਗੋਲੀਆਂ) ਜਿੰਨਾਂ ਵਿਚ ਭੰਗ ਦਾ ਵੀ ਮਿਸ਼ਣ ਹੈ, ਹਰਿਆਣਾ ਵਿਚ ਪਾਬੰਦੀ ਹੈ। ਬੁਲਾਰੇ ਨੇ ਦਸਿਆ ਕਿ ਰਾਜੇਸ਼ ਅਗਰਵਾਲ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। 

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

हरियाणा ने अधिसूचित की मॉडल ऑनलाइन ट्रांसफर पॉलिसी

ਜਲਦੀ ਹੀ ਭਰੇ ਜਾਣਗੇ ਜੇਲ ਵਾਰਡਰਾਂ ਦੇ 1300 ਅਹੁਦੇ - ਮੁੱਖ ਮੰਤਰੀ

ਸੂਬਾ ਸਰਕਾਰ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ - CM ਨਾਇਬ ਸਿੰਘ ਸੈਣੀ

📰 Haryana HCS Transfers: दो अधिकारियों को अतिरिक्त ज़िम्मेदारी सौंपी गई

ਹਰਿਆਣਾ ਦੇ ਸਾਬਕਾ ਕਾਂਗਰਸੀ ਵਿਧਾਇਕ ਧਰਮ ਸਿੰਘ ਚੌਧਰੀ ਗ੍ਰਿਫ਼ਤਾਰ

ਹਰਿਆਣਾ ਨੂੰ ਬਣਾਵਾਂਗੇ ਮਨੁਫੱਚਰਿੰਗ ਦਾ ਹਬ: ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਮੋਦੀ ਨੇ ਹਿਸਾਰ ਤੋਂ ਅਯੁੱਧਿਆ ਲਈ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

गर्भवती महिलाओं के लिए “सहेली” पहल की शुरुआत

प्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्री

राज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रह

 
 
 
 
Subscribe