Sunday, August 03, 2025
 

ਖੇਡਾਂ

IPL 2020: ਕ੍ਰਿਕਟਰ ਕੋਹਲੀ ਨੇ ਕੈਚ ਛੱਡਣ 'ਚ ਬਣਾ ਦਿੱਤਾ ਰਿਕਾਰਡ

September 25, 2020 01:06 PM

ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਆਰ.ਸੀ.ਬੀ. ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੈਚ ਵਿਚ ਕਪਤਾਨ ਵਿਰਾਟ ਕੋਹਲੀ ਲਈ ਵੀ ਨਿਰਾਸ਼ਾਨਜਨਕ ਰਿਹਾ। ਇਸ ਮੈਚ ਵਿਚ ਆਰ.ਸੀ.ਬੀ. ਕਪਤਾਨ ਵਿਰਾਟ ਕੋਹਲੀ ਨੇ ਲਗਾਤਾਰ ਕੇ.ਐੱਲ. ਰਾਹੁਲ ਦੇ 2 ਕੈਚ ਛੱਡੇ। ਕੈਚ ਛੱਡਣ ਦੇ ਨਾਲ ਹੀ ਵਿਰਾਟ ਦੇ ਨਾਂ ਇਕ ਸ਼ਰਮਨਕ ਰਿਕਾਰਡ ਵੀ ਦਰਜ ਹੋ ਗਿਆ, ਜਿਸ ਨੂੰ ਉਹ ਦੇਖਣਾ ਪਸੰਦ ਨਹੀਂ ਕਰਨਗੇ। ਆਓ ਜਾਣਦੇ ਹਾਂ ਉਨ੍ਹਾਂ ਦੇ ਰਿਕਾਰਡ ਦੇ ਬਾਰੇ... 

ਆਈ.ਪੀ.ਐੱਲ. ਦੇ ਪਿਛਲੇ 6 ਸੀਜ਼ਨ ਵਿਚ ਸਭ ਤੋਂ ਜ਼ਿਆਦਾ ਕੈਚ ਛੱਡਣ ਵਾਲੇ ਖਿਡਾਰੀ
  • ਵਿਰਾਟ ਕੋਹਲੀ- 15
  • ਰਵਿੰਦਰ ਜਡੇਜਾ- 14
  • ਰਾਬਿਨ ਉਥੱਪਾ- 12
  • ਹਰਭਜਨ ਸਿੰਘ- 12


ਕੈਚ ਛੱਡਣ ਦੇ ਮਾਮਲੇ ਵਿਚ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਹੀ ਨਹੀਂ ਸਗੋਂ ਉਨ੍ਹਾਂ ਦੀ ਟੀਮ ਦੇ ਖਿਡਾਰੀ ਵੀ ਬਹੁਤ ਕੈਚ ਛੱਡ ਚੁੱਕੇ ਹਨ। ਆਈ.ਪੀ.ਐੱਲ. ਦੇ ਪਿਛਲੇ ਸੀਜ਼ਨ ਵਿਚ ਬੈਂਗਲੁਰੂ ਦੀ ਟੀਮ ਨੇ ਕੁੱਲ 24 ਕੈਚ ਛੱਡੇ ਸਨ, ਜਦੋਂਕਿ ਇਸ ਵਾਰ ਆਈ.ਪੀ.ਐੱਲ. ਦੇ ਪਹਿਲੇ 2 ਮੈਚਾਂ ਵਿਚ ਹੀ ਬੈਂਗਲੁਰੂ ਦੀ ਟੀਮ ਨੇ 6 ਕੈਚ ਛੱਡ ਦਿੱਤੇ ਹਨ।

ਪੰਜਾਬ ਖ਼ਿਲਾਫ਼ ਆਰ.ਸੀ.ਬੀ. ਦੀ ਟੀਮ ਵੱਲੋਂ ਛੱਡੇ ਗਏ ਕੈਚ ਦਾ ਕਾਫ਼ੀ ਨੁਕਸਾਨ ਹੋਇਆ। ਇਸ ਕਾਰਨ ਕੇ.ਐੱਲ. ਰਾਹੁਲ ਨੇ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਦਾ ਪਹਿਲਾ ਅਰਧ ਸੈਂਕੜਾ ਲਗਾਇਆ ਅਤੇ ਆਪਣੀ ਟੀਮ ਦੇ ਸਕੋਲ ਨੂੰ 206 ਦੌੜਾਂ ਤੱਕ ਲੈ ਗਏ। ਟੀਚੇ ਦਾ ਪਿੱਛਾ ਕਰਨ ਆਈ ਆਰ.ਸੀ.ਬੀ. ਦੀ ਟੀਮ 109 ਦੌੜਾਂ ਹੀ ਬਣਾ ਸਕੀ ਅਤੇ 97 ਦੌੜਾਂ ਦੇ ਵੱਡੇ ਅੰਤਰ ਨਾਲ ਮੈਚ ਹਾਰ ਗਈ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਬੈਂਗਲੁਰੂ ਭਗਦੜ: ਕੀ RCB 'ਤੇ ਪਾਬੰਦੀ ਲੱਗੇਗੀ ? BCCI ਵੱਡਾ ਫੈਸਲਾ ਲੈ ਸਕਦਾ ਹੈ

ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਨਵਾਂ ਮੁੱਖ ਕੋਚ ਮਿਲਿਆ, ਰੌਬ ਵਾਲਟਰ ਤਿੰਨ ਸਾਲਾਂ ਲਈ ਨਿਯੁਕਤ

ਬੰਗਲੌਰ ਵਿੱਚ RCB ਈਵੈਂਟ ਦੌਰਾਨ ਹੋਏ ਹਾਦਸੇ 'ਤੇ ਵਿਰਾਟ ਕੋਹਲੀ ਦੀ ਪ੍ਰਤੀਕਿਰਿਆ, ਕਿਹਾ- ...

ਮੁੱਲਾਂਪੁਰ ਵਿੱਚ IPL ਐਲੀਮੀਨੇਟਰ- ਰਾਇਲ ਚੈਲੇਂਜਰਸ- ਪੰਜਾਬ ਦਾ ਮੁਕਾਬਲਾ ਅੱਜ

इंडिया कप सीजन 3: प्रीमियर टेनिस बॉल क्रिकेट लीग लाखों लोगों को लुभाने के लिए तैयार

ਕੀ ਵਿਰਾਟ ਕੋਹਲੀ ਨੇ BCCI ਦੇ ਰਵੱਈਏ ਤੋਂ ਦੁਖੀ ਹੋ ਕੇ ਸੰਨਿਆਸ ਲੈ ਲਿਆ?

ਮੁੰਬਈ ਇੰਡੀਅਨਜ਼ ਦਾ ਸਾਬਕਾ ਖਿਡਾਰੀ ਸ਼ਿਵਾਲਿਕ ਸ਼ਰਮਾ ਜੋਧਪੁਰ ਵਿੱਚ ਬਲਾਤਕਾਰ ਦੇ ਦੋਸ਼ 'ਚ ਗ੍ਰਿਫ਼ਤਾਰ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

 
 
 
 
Subscribe